ਸਥਾਨਕ ਸਰਕਾਰ ਵਿਭਾਗ ਦੇ ਵਿਜੀਲੈਂਸ ਸੈੱਲ ਨੂੰ ਟਿੱਚ ਜਾਣਦਾ ਨਗਰ ਸੁਧਾਰ ਟਰੱਸਟ ਦਾ ਕਾਰਜ ਸਾਧਕ ਅਫ਼ਸਰ

Spread the love

ਬਠਿੰਡਾ 17 ਅਪ੍ਰੈਲ(ਐੱਸ ਐੱਸ ਰਾਹੀ):ਪੰਜਾਬ ਦੇ ਸਰਕਾਰੀ ਮਹਿਕਮਿਆਂ ਦੇ  ਜ਼ਿਆਦਾਤਰ ਸਰਕਾਰੀ ਬਾਬੂ ਆਪਣੀਆਂ ਮਨਮਰਜ਼ੀਆਂ ਲਈ ਮਸ਼ਹੂਰ ਹਨ, ਇਸ ਤਰਾਂ ਹੀ ਅਸੀਂ ਅੱਜ ਤੁਹਾਨੂੰ ਬਠਿੰਡਾ ਦੇ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਦੀ ਮਨਮਰਜ਼ੀ ਤੋਂ ਜਾਣੂ ਕਰਵਾਵਾਂਗੇ। ਨਥਾਨਾ ਵਾਸੀ ਗੋਪਾਲ ਕ੍ਰਿਸ਼ਨ ਵੱਲੋਂ ਪਲਾਂਟ ਨੰਬਰ.26 ,ਪਟੇਲ ਨਗਰ ਬਠਿੰਡਾ ਬਾਰੇ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ।ਉਹਨਾਂ ਨੇ ਜਾਣਕਾਰੀ ਦਿੰਦੇ ਹੋਏ  ਦੱਸਿਆ ਕਿ ਉਹਨਾਂ ਵੱਲੋਂ ਸਥਾਨਕ ਸਰਕਾਰ ਵਿਭਾਗ ਦੇ ਵਿਜੀਲੈਂਸ ਸੈਲ ਨੂੰ ਪਲਾਂਟ ਦੇ ਵਿਚ ਹੋਏ ਭਰਿਸਟਾਚਾਰ ਕਰਕੇ ਕਈ ਸ਼ਿਕਾਇਤਾਂ ਦਿੱਤੀਆਂ ਜੋ ਸਮੇਂ ਸਮੇਂ ਤੇ ਨਗਰ ਸੁਧਾਰ ਟਰਸਟ ਬਠਿੰਡਾ ਦੇ ਕਾਰਜ ਸਾਧਕ ਅਫ਼ਸਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਪਰ ਉਸ ਵੱਲੋਂ ਲਗਾਤਾਰ ਆਪਣੇ ਸੀਨੀਅਰ ਅਫਸਰਾਂ ਦੇ ਹੁਕਮਾਂ ਨੂੰ ਟਿੱਚ ਜਾਣ ਕੇ ਰੱਦੀ ਦੀ ਟੋਕਰੀ ਵਿੱਚ ਸੁੱਟਿਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਵਿਜੀਲੈਂਸ ਸੈਲ ਵੱਲੋਂ ਪੱਤਰ ਨੰਬਰ 2208 ਮਿਤੀ 6 ਮਈ 2024, ਦੂਜਾ ਪੱਤਰ ਨੰਬਰ 4534 ਮਿਤੀ 16 ਅਗਸਤ 2024,ਤੀਜਾ ਪੱਤਰ 794 ਮਿਤੀ 14 ਫਰਵਰੀ 2025 ਨੂੰ ਕਾਰਜ ਸਾਧਕ ਅਫਸਰ ਗੋਰਾ ਲਾਲ ਨੂੰ ਭੇਜਿਆ ਗਿਆ ਪਰ ਉਸ ਵੱਲੋਂ ਲਗਾਤਾਰ ਇਹਨਾਂ ਪੱਤਰਾਂ ਨੂੰ ਅਣ ਦੇਖਿਆ ਕੀਤਾ ਜਾ ਰਿਹਾ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਕਾਰਜ ਸਾਧਕ ਅਫਸਰ ਗੋਰਾ ਲਾਲ ਦੀ ਵਿਜੀਲੈਂਸ ਸੈਲ ਦੇ ਇੱਕ ਅਧਿਕਾਰੀ ਨਾਲ ਗੰਢ ਧੁੱਪ ਹੈ ਜੋ ਕਿ ਬਠਿੰਡਾ ਦਾ ਵਾਸੀ ਹੈ, ਇਸ ਕਰਕੇ ਉਹ ਅਨੇਕਾਂ ਮਾਮਲਿਆਂ ਵਿੱਚ ਬਚਕੇ ਨਿਕਲਦਾ ਆ ਰਿਹਾ ਹੈ।ਇੱਥੇ ਵੀ ਜ਼ਿਕਰਯੋਗ ਹੈ ਕਿ ਜੋ ਨਗਰ ਸੁਧਾਰ ਟਰਸਟ ਬਠਿੰਡਾ ਵੱਲੋਂ ਮਨੋਰੰਜਨ ਕਾਲੀਆ ਇਨਕਲੇਵ ਵਿੱਚ ਹੋਏ ਭਰਿਸਟਾਚਾਰ ‘ਚ ਵੀ ਗੋਰਾ ਲਾਲ ਦਾ ਨਾਮ ਆਇਆ ਸੀ ਤੇ ਇਸ ਤੋਂ ਬਿਨਾਂ ਪਲਾਟ ਨੰਬਰ 95 ਵਿੱਚ ਵੀ ਗੋਰਾ ਲਾਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ,ਫਿਰ ਵੀ ਵਿਜੀਲੈਂਸ ਸੈਲ ਗੋਰਾ ਲਾਲ ਤੇ ਪੂਰਾ ਮਿਹਰਬਾਨ ਹੈ। ਹੁਣ ਜਦੋਂ ਸ਼ਰੇਆਮ ਅਜਿਹੇ ਵਿਭਾਗਾਂ ਵਿੱਚ ਭਰਿਸ਼ਟਾਚਾਰ ਚੱਲ ਰਿਹਾ ਹੈ ਤਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ‘ਤੇ ਵੀ ਸਵਾਲ ਖੜੇ ਹੁੰਦੇ ਹਨ ਕਿਉਂਕਿ ਇਹ ਸਰਕਾਰ ਭਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾ ਕੇ ਸੱਤਾ ਵਿੱਚ ਆਈ ਸੀ ਤੇ ਹੁਣ 3 ਸਾਲ ਬੀਤਣ ਦੇ ਬਾਵਜੂਦ ਵੀ ਭਰਿਸ਼ਟਾਚਾਰ ਜਿਉਂ ਦਾ ਤਿਉਂ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਕਾਰਸਾਧਕ ਅਫਸਰ ਗੋਰਾ ਲਾਲ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਫੋਨ ਨਹੀਂ ਚੁੱਕਿਆ।

  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *