“ਫ਼ਤਾਹਪੁਰ ਖੇਤਰ ਦੇ ਦੋ ਡਿਪੂ ਸਸਪੈਂਡ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਰੋਸ ਨਹੀਂ ਹੋਇਆ ਖਤਮ, ਸਰਕਾਰ ਤੋਂ ਡਿਪੋ ਹੋਲਡਰਾਂ ਦੇ ਲਾਇਸੈਂਸ ਰੱਦ ਕਰਵਾਉਣ ਦੀ ਮੰਗ
ਅੰਮ੍ਰਿਤਸਰ, 21 ਨਵੰਬਰ ( ਦਿਨੇਸ਼ ਸੋਨੀ ) ਪੰਜਾਬ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਮੁਫ਼ਤ ਰਾਸ਼ਨ ਬਿਨਾ ਕਿਸੇ ਪਰੇਸ਼ਾਨੀ ਦੇਣ ਦੇ ਕਾਫੀ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜਦੋਂ ਹੇਠਲੇ ਪੱਧਰ ‘ਤੇ ਵੇਖਿਆ ਜਾਂਦਾ ਹੈ ਤਾਂ ਫੂਡ ਸਿਵਲ ਸਪਲਾਈ ਵਿਭਾਗ ਹਮੇਸ਼ਾ ਹੀ ਗੇਂਹੂ ਵਿੱਚ ਵੱਡੀਆਂ ਤੋਂ ਵੱਡੀਆਂ ਧੰਧਲੀਆਂ ਕਾਰਨ ਆਏ ਦਿਨ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਫਤਾਹਪੁਰ ਖੇਤਰ ਵਿੱਚ ਦੇਖਣ ਨੂੰ ਮਿਲਿਆ ਸੀ। ਉੱਥੇ ਦੇ ਗਰੀਬ ਲੋਕਾਂ ਦੀਆਂ ਕਾਫੀ ਸ਼ਿਕਾਇਤਾਂ ਸਨ ਕਿ ਸਾਨੂੰ ਘੱਟ ਗੇਂਹੂ ਮਿਲ ਰਿਹਾ ਹੈ ਅਤੇ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਜਦੋਂ ਪੱਤਰਕਾਰਾਂ ਦੀ ਟੀਮ ਉੱਥੇ ਮੌਕੇ ‘ਤੇ ਪਹੁੰਚੀ ਤਾਂ ਉੱਥੇ ਦੇ ਗਰੀਬ ਲੋਕਾਂ ਮਨਜੀਤ ਕੌਰ, ਹਰਜਿੰਦਰ ਕੌਰ, ਦਲਜੀਤ ਕੌਰ, ਬਲਵਿੰਦਰ ਕੌਰ, ਦਲਬੀਰ ਕੌਰ, ਜਿਨੀ, ਕਰਮਜੀਤ ਕੌਰ, ਸਤਨਾਮ ਸਿੰਘ, ਸਤਪਾਲ, ਹਰਦੀਪ ਸਿੰਘ, ਮੁੰਨਾ ਸਿੰਘ, ਅਮਰੀਕੋ, ਰਾਜ ਕੌਰ, ਕੁਲਦੀਪ ਕੌਰ, ਗੁਰਮੀਤ ਕੌਰ ਨੂੰ ਘੱਟ ਗੇਂਹੂ ਵੰਡਿਆ ਜਾ ਰਿਹਾ ਸੀ ਅਤੇ ਲੋਕਾਂ ਵਿੱਚ ਕਾਫੀ ਤ੍ਰਾਹਿ ਤ੍ਰਾਹਿ ਮਚੀ ਹੋਈ ਸੀ ਅਤੇ ਮੌਜੂਦਾ ਸਰਕਾਰ ਪ੍ਰਤੀ ਲੋਕਾਂ ਵਿੱਚ ਕਾਫੀ ਰੋਸ਼ ਸੀ। ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਪ੍ਰਤੀ ਮੈਂਬਰ 2 ਤੋਂ 3 ਕਿਲੋ ਕਣਕ ਹਰ ਵਾਰ ਘੱਟ ਮਿਲਦੀ ਹੈ। ਜਦੋਂ ਇਸ ਵਿਸ਼ੇ ਵਿੱਚ ਡਿਪੋ ਹੋਲਡਰ ਵਿਜੇ ਸ਼ਰਮਾ ਨੰਬਰ: – 104901900025 ਅਤੇ ਲਖਵਿੰਦਰ ਸਿੰਘ ਲਖਾ ਡਿਪੂ ਨੰਬਰ 104901900026 ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਗੋਦਾਮਾਂ ਤੋਂ ਘੱਟ ਕਣਕ ਮਿਲਦੀ ਹੈ ਅਤੇ ਇਸ ਲਈ ਅਸੀਂ ਲਾਭਪਾਤਰੀਆਂ ਨੂੰ ਘੱਟ ਕਣਕ ਦੇਣ ਲਈ ਮਜ਼ਬੂਰ ਹਾਂ। ਇਸੀ ਦੇ ਨਾਲ ਹੀ ਦੋਨੋ ਡਿਪੂ ਹੋਲਡਰਾਂ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਟਰਾਲੀ ਦੀ ਲੋਡਿੰਗ ਅਤੇ ਅਨਲੋਡਿੰਗ ਡਿਪੋ ਹੋਲਡਰ ਦੇ ਸਾਹਮਣੇ ਹੋਣੀ ਚਾਹੀਦੀ ਹੈ ਪਰ ਸਾਡੇ ਜਾਣ ਤੋਂ ਪਹਿਲਾਂ ਹੀ ਟਰਾਲੀ ਨੂੰ ਲੋਡ ਕਰ ਦਿੱਤਾ ਜਾਂਦਾ ਹੈ ਅਤੇ ਕਣਕ ਨੂੰ ਲੋਡ ਕਰਨ ਤੋਂ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਪਾਣੀ ਲਾਇਆ ਜਾਂਦਾ ਹੈ ਅਤੇ ਜਿਸ ਕੰਢੇ ‘ਤੇ ਕਣਕ ਦਾ ਵਜ਼ਨ ਕੀਤਾ ਜਾਂਦਾ ਹੈ ਉਸਨੂੰ 3 ਤੋਂ 5 ਕਿੰਵਟਲ ਸੈਟ ਕੀਤਾ ਜਾਂਦਾ ਹੈ ਜਿਸ ਨਾਲ ਸਾਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਇਸੇ ਤਰ੍ਹਾਂ ਸਰਕਾਰ ਵਲੋਂ ਦਿੱਤਾ ਜਾ ਰਿਹਾ ਪ੍ਰਤੀ ਬੋਰੀ 600 ਗ੍ਰਾਮ ਵਜ਼ਨ ਨਹੀਂ ਦਿੱਤਾ ਜਾਂਦਾ। ਇਸ ਸਮੱਸਿਆ ਤੋਂ ਛੁਟਕਾਰਾ ਹਾਸਲ ਕਰਨ ਲਈ ਜਦੋਂ ਅਸੀਂ ਅੰਮ੍ਰਿਤਸਰ ਦੇ ਫੂਡ ਸਿਵਲ ਸਪਲਾਈ ਦਫਤਰ ਵਿੱਚ ਕੁਝ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ
ਉਹ ਸਾਡੇ ਡਿਪੂ ਨੂੰ ਸਸਪੈਂਡ ਜਾਂ ਰੱਦ ਕਰਨ ਦਾ ਹਵਾਲਾ ਦੇ ਕੇ ਸਾਨੂੰ ਖਰਾਬ, ਘੱਟ ਗੇਂਹੂ ਲੈਣ ਲਈ ਮਜਬੂਰ ਕਰਦੇ ਹਨ। ਇਸ ਸੰਬੰਧ ਵਿੱਚ ਵਿਭਾਗ ਵਲੋਂ ਡਿਪੂ ਹੋਲਡਰਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਡਿਪੂ ਸਸਪੈਂਡ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਰੋਸ਼ ਘੱਟ ਨਹੀਂ ਹੋ ਰਿਹਾ ਹੈ। ਡਿਪੂ ਹੋਲਡਰਾਂ ਨੇ ਕਣਕ ਵਿੱਚ ਇੰਨੀ ਜਿਆਦਾ ਧਾਂਧਲੀ ਕੀਤੀ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਭੇਜ ਕੇ ਇਨ੍ਹਾਂ ਦੋਨੋ ਦੀ ਜਾਂਚ ਕੀਤੀ ਜਾਵੇ ਅਤੇ ਇਹ ਡਿਪੂ ਹੋਲਡਰ ਵਿਭਾਗ ਵਲੋਂ ਘੱਟ ਗੇਂਹੂ ਦੇਣ ਦਾ ਦਾਅਵਾ ਕਰਦੇ ਹਨ ਉਹਨਾਂ ਅਧਿਕਾਰੀਆਂ ਅਤੇ ਗੋਦਾਮਾਂ ਦੀ ਜਾਂਚ ਕਰਵਾਈ ਜਾਵੇ। ਹੁਣ ਦੇਖਣਾ ਇਹ ਹੈ ਕਿ ਇਸ ਵਾਰ ਵਿਭਾਗ ਇਹਨਾਂ ਭ੍ਰਿਸ਼ਟ ਡਿਪੂ ਹੋਲਡਰਾਂ ਨੂੰ ਸਪਲਾਈ ਕਰਦਾ ਹੈ ਜਾਂ ਨਹੀਂ ਅਤੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਇਹਨਾਂ ਦੀ ਸਪਲਾਈ ਚਾਲੂ ਕੀਤੀ ਤਾਂ ਅਸੀਂ ਰੋਸ਼ ਪ੍ਰਦਰਸ਼ਨ ਕਰ ਕੇ ਵਿਭਾਗ ਦਾ ਘੇਰਾਓ ਕਰਾਂਗੇ।







