ਬਰਨਾਲਾ ਸ਼ਹਿਰ ਦੀ ਨਾਮੀ ਹਸਤੀ ਸ੍ਰੀ ਦੀਵਾਨ ਚੰਦ ਬਾਂਸਲ ਦੀ ਧਰਮ ਪਤਨੀ ਸ੍ਰੀਮਤੀ ਨਿਰਮਲਾ ਅਗਰਵਾਲ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ

Spread the love

ਬਰਨਾਲਾ, 18 ਅਪ੍ਰੈਲ (ਬਲਵਿੰਦਰ ਆਜ਼ਾਦ):- ਸਥਾਨਕ ਸ਼ਹਿਰ ਦੀ ਮੰਨੀ ਪ੍ਰਮੰਨੀ ਹਸਤੀ ਸ੍ਰੀ ਦੀਵਾਨ ਚੰਦ ਬਾਂਸਲ ਦੀ ਧਰਮ ਪਤਨੀ ਸ੍ਰੀਮਤੀ ਨਿਰਮਲਾ ਅਗਰਵਾਲ ਜੋ ਕਿ ਬੀਤੇ ਦਿਨੀ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ, ਜਿੰਨ੍ਹਾਂ ਦੇ ਨਮਿੱਤ ਰੱਖੀ ਅੰਤਿਮ ਪ੍ਰਾਥਨਾ ਸਭਾ ਅਤੇ ਸ਼ਰਧਾਂਜਲੀ ਸਮਾਗਮ ਅਤੇ ਰਸਮ ਪੱਗੜੀ ਸਮਾਗਮ ਸਥਾਨਕ ਸ਼ਾਂਤੀ ਹਾਲ ਬਰਨਾਲਾ ਵਿਖੇ ਸੰਪੰਨ ਹੋਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ ਧਾਰਮਿਕ ਹਸਤੀਆਂ ਤੋਂ ਇਲਾਵਾ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼੍ਰੀਮਤੀ ਨਿਰਮਲਾ ਅਗਰਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸ਼ਰਧਾਂਜਲੀ ਭੇਂਟ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਵਿਜੈ ਇੰਦਰ ਸਿੰਗਲਾ ਸਾਬਕਾ ਐਮ. ਪੀ. ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪਦਮ ਸ੍ਰੀ ਰਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਗਰੁੱਪ, ਜੋਤੀ ਕੌਸ਼ਲ ਐੱਸ.ਐੱਮ.ਓ.ਬਰਨਾਲਾ, ਡਾਕਟਰ ਅਵਿਨਾਸ਼ ਬਾਂਸਲ ਐਕਸ ਐੱਸ.ਐੱਮ.ਓ. ਐਮ.ਡੀ. ਆਈ., ਸੰਤ ਬਾਬਾ ਟੇਕ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ, ਉੱਘੇ ਫੌਜਦਾਰੀ ਕੇਸਾਂ ਦੇ ਮਾਹਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਹਲਕਾ ਬਰਨਾਲਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ, ਪਰਮਜੀਤ ਸਿੰਘ ਖਾਲਸਾ ਐਗਜ਼ੀਕਿਊਟਿਵ ਮੈਬਰ ਐਸ.ਜੀ.ਪੀ.ਸੀ., ਬਲਬੀਰ ਸਿੰਘ ਘੁੰਣਸ ਸਾਬਕਾ ਕੈਬਨਿਟ ਮੰਤਰੀ ਪੰਜਾਬ, ਸੁਰਿੰਦਰ ਸਿਬੀਆ ਸਾਬਕਾ ਵਿਧਾਇਕ, ਉਹਨਾਂ ਦੇ ਪੁੱਤਰ ਸਾਬਕਾ ਗਗਨਦੀਪ ਸਿੰਘ ਬਰਨਾਲਾ, ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਅਤੇ ਰੁਪਿੰਦਰ ਸਿੰਘ ਸੰਧੂ ਦੋਨੋਂ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਬਲਾਕ ਕਾਂਗਰਸ ਬਰਨਾਲਾ ਸ਼ਹਿਰੀ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ, ਡਾਕਟਰ ਨਰੇਸ਼ ਗੋਇਲ ਡਾਕਟਰ ਭੀਮ, ਡਾਕਟਰ ਪ੍ਰਦੀਪ ਸ਼ਰਮਾ, ਡਾਕਟਰ ਸੁਰੇਸ਼ ਸਿੰਘਲ, ਸੀਏ ਰਜਿੰਦਰ ਚੌਧਰੀ, ਐਡਵੋਕੇਟ ਰਾਕੇਸ਼ ਮੋਦੀ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਐਡਵੋਕੇਟ ਦਨੇਸ਼ ਗੋਇਲ, ਐਡਵੋਕੇਟ ਕਰਨ ਬਾਂਸਲ ਐਲ ਐਮ, ਬਲਵੰਤ ਸਿੰਘ ਖ਼ਜ਼ਾਨਾ ਅਫ਼ਸਰ ਬਰਨਾਲਾ, ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ, ਰਾਕੇਸ਼ ਮੋਹਨ ਗਰਗ ਆਈਆਰੀਐਸ ਰੈਵਨਿਊ, ਸੁਨੀਲ ਬਾਂਸਲ, ਬੇਤਲ ਬਾਂਸਲ, ਕਸ਼ੋਰੀ ਵੰਸਲ, ਵਿਕਾਸ ਬਾਂਸਲ, ਬੰਟੀ ਆਰ. ਐਸ. ਗਰਗ, ਸੁਨੀਤਾ ਗੋਇਲ, ਰਾਜ ਗੋਇਲ, ਅਨੀਤਾ ਗੋਇਲ, ਆਰਪੀ ਗੋਇਲ, ਰਿਸੀ ਬਾਂਸਲ, ਰਿੰਕਲ ਬਾਂਸਲ, ਜੀਤਾ ਪ੍ਰਧਾਨ ਗੁਰਦੁਆਰਾ ਬਾਬਾ ਕਾਲਾ ਮਹਿਰ, ਰੁਪਿੰਦਰ ਆਹਲੂਵਾਲੀਆ ਕਲੋਨਾਈਜ਼ਰ, ਡਾਕਟਰ ਬਲਦੇਵ ਸਿੰਘ ਸਾਬਕਾ ਸਿਵਲ ਸਰਜਨ ਆਦਿ ਨੇ ਸ਼ਮੂਲੀਅਤ ਕੀਤੀ। ਆਖ਼ੀਰ ਦੇ ਵਿੱਚ ਦੀਵਾਨ ਚੰਦ ਬਾਂਸਲ ਦੇ ਪੋਤਰੇ ਬੋਬੀ ਬਾਂਸਲ ਨੇ ਕੀਤਾ ਆਈਆਂ ਸਾਰੀਆਂ ਹੀ ਹਸਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *