ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋ ਗੁਰਮਤਿ ਪ੍ਰੀਖਿਆ ਨਬੰਵਰ 2024 ਦਾ ਨਤੀਜਾ ਘੋਸ਼ਿਤ ਕੀਤਾ ਗਿਆ

Spread the love
ਨੂਰਪੁਰ ਬੇਦੀ 18 ਅਪ੍ਰੈਲ ਦਲਜੀਤ ਚਨੌਲੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਮਤਿ ਪ੍ਰੀਖਿਆ  ਨਵੰਬਰ 2024  ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਤੇ ਕਸ਼ਮੀਰ ਦੇ  1,50,000 ਬੱਚਿਆ ਨੇ ਭਾਗ ਲਿਆ, ਤੇ ਨਤੀਜਾ ਸ਼ਾਨਦਾਰ ਰਿਹਾ, ।ਸਰਕਲ ਨੂਰਪੁਰ ਬੇਦੀ ਦੇ ,ਪੁਰੀ ਪਬਲਿਕ ਸਕੂਲ ਆਜਮਪੁਰ ਦੀ ਵਿਦਿਆਰਥਣ ਜਸਲੀਨ ਕੌਰ ਪੁੱਤਰੀ ਗੁਰਮੁੱਖ ਸਿੰਘ ਨੇ 93.3% ਨੰ.ਲੈ ਕੇ ਆਪਣਾ, ਮਾਂ-ਬਾਪ, ਸਕੂਲ ਤੇ ਸਰਕਲ ਦਾ ਨਾਂ ਰੌਸ਼ਨ ਕੀਤਾ, ।ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਸੀਪਲ ਸ.ਚਰਨਜੀਤ ਸਿੰਘ ਸਪੈਸ਼ਲ ਟੀਮ ਨਾਲ ਬੱਚਿਆ ਨੂੰ ਸਨਮਾਨਿਤ ਕਰਨ ਲਈ ਪਹੁੰਚੇ। ਬੱਚਿਆ ਨੂੰ ਮਾਇਆ, ਸ਼ੀਲਡ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪੁਰੀ ਪਬਲਿਕ ਸਕੂਲ ਆਜਮਪੁਰ, ਮਾਡਰਨ ਕੈਂਬ੍ਰਿਜ ਪਬਲਿਕ ਸਕੂਲ ਕਰੂਰਾ,ਤੇ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਡੂਮੇਵਾਲ ਦੇ ਤਕਰੀਬਨ 300 ਬੱਚਿਆ ਨੇ ਪ੍ਰੀਖਿਆ ਵਿਚ ਭਾਗ ਲਿਆ। ਪਿੰਸੀਪਲ ਸ.ਚਰਨਜੀਤ ਸਿੰਘ, ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ, ਸੁਪਰਡੈਂਟ ਸ.ਇਕਬਾਲ ਸਿੰਘ, ਕਮੇਟੀ ਮੈਂਬਰ   ਸ.ਪਰਮਜੀਤ ਸਿੰਘ, ਸ.ਦਰਸ਼ਨ ਸਿੰਘ, ਸ.ਅਰਜਨ ਸਿੰਘ ਰੌਲੀ, ਮਾ.ਜਸਵਿੰਦਰ ਸਿੰਘ ਮੀਰਪੁਰ, ਪਿੰਸੀਪਲ ਵਿਪਨ ਪੁਰੀ,ਸ.ਹਰਨੇਕ ਸਿੰਘ ਰਾਏਪੁਰ, ਹਾਜਿਰ ਸਨ, ਤੇ ਅੰਤ ਵਿਚ ਸਰਕਲ ਇੰਚਾਰਜ ਕਿਸ਼ੋਰ ਸਿੰਘ ਸਰਥਲੀ ਵੱਲੋ ,ਪਿੰਸੀਪਲ ਸਹਿਬਾਨ, ਮਿਹਨਤ ਕਰਵਾਉਣ ਵਾਲੇ ਟੀਚਰ ਸਹਿਬਾਨ, ਤੇ ਭਾਗ ਲੈਣ ਵਾਲੇ ਬੱਚਿਆ ਦਾ ਧੰਨਵਾਦ ਪ੍ਰਗਟ ਕੀਤਾ ਤੇ ਅੱਗੇ ਤੋ ਪ੍ਰੀਖਿਆ ਵਿਚ ਵੱਧ ਚੜ੍ਹ ਭਾਗ ਲੈਣ ਲਈ ਬੇਨਤੀ ਵੀ ਕੀਤੀ ਗਈ. ।
  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *