ਪੰਜਾਬ ਦੇ ਮੀਟਰ ਰੀਡਰਾ ਅਤੇ ਸੁਪਰਵਾਈਜ਼ਰਾ ਦੀਆ ਮੰਗਾਂ ਸਬੰਧੀ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਜੀ ਨਾਲ ਕੀਤੀ ਮੀਟਿੰਗ

Spread the love
ਅੰਮ੍ਰਿਤਸਰ 18 ਅਪ੍ਰੈਲ( ਦਿਨੇਸ਼ ਸੋਨੀ ) ਬਿਜਲੀ ਬੋਰਡ ਅਧੀਨ ਕੰਮ ਕਰਦੇ ਪ੍ਰਾਈਵੇਟ ਮੀਟਰ ਰੀਡਰਾ ਅਤੇ ਸੁਪਰਵਾਈਜ਼ਰਾ ਨੇ ਉਹਨਾ ਨੂੰ ਆ ਰਹੀਆ ਮੁਸ਼ਕਿਲਾ ਸਬੰਧੀ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਜੀ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਮੀਟਰ ਰੀਡਰਾਂ ਦੀ ਯੂਨੀਅਨ ਦੇ ਪੰਜਾਬ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 14-15 ਸਾਲਾਂ ਤੋ ਕੰਪਨੀ ਜਰੀਏ ਬਿਜਲੀ ਬੋਰਡ ਵਿੱਚ ਬਤੌਰ ਮੀਟਰ ਰੀਡਰ, ਸੁਪਰਵਾਈਜ਼ਰ ਦੀ ਡਿਊਟੀ ਕਰ ਰਹੇ ਹਨ, ਉਹਨਾ ਦੱਸਿਆ ਕਿ ਕੰਪਨੀਆ ਸਾਨੂੰ ਬਹੁਤ ਘੱਟ ਤਨਖ਼ਾਹਾ ਦੇ ਕੇ ਬਿਲਿੰਗ ਕਰਵਾ ਰਹੀਆ ਹਨ। ਕੰਪਨੀਆ ਵੱਲੋ ਸਾਡਾ ਰੱਜ ਕੇ  ਸ਼ੋਸ਼ਣ ਕੀਤਾ ਜਾ ਰਿਹਾ ਹੈ ਪਰ ਪਿਛਲੀਆ ਕਿਸੇ ਵੀ ਸਰਕਾਰਾ ਨੇ ਸਾਨੂੰ ਮਹਿਕਮੇ ਅਧੀਨ ਨਹੀ ਕੀਤਾ, ਪਰ ਮਾਣਯੋਗ ਮੁੱਖ ਮੰਤਰੀ ਸ੍ਰ:ਭਗਵੰਤ ਸਿੰਘ ਮਾਨ ਅਤੇ ਸਾਡੇ ਬਿਜਲੀ ਮੰਤਰੀ ਸ੍ਰ: ਹਰਭਜਨ ਸਿੰਘ ਈਟੀਓ ਜੀ ਤੋ ਸਾਨੂੰ ਬਹੁਤ ਉਮੀਦਾ ਹਨ, ਜੋ ਪਿਛਲੀਆ ਸਰਕਾਰਾਂ ਨੇ ਨਹੀ ਕੀਤਾ ਉਹ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਜਰੂਰ ਕਰੇਗੀ।
ਉਹਨਾ ਬਿਜਲੀ ਮੰਤਰੀ ਜੀ ਨੂੰ ਕਿਹਾ ਕਿ ਬਿਲਿੰਗ ਕਰਵਾਉਣ ਲਈ ਕੰਪਨੀਆ ਦਾ ਬਾਈਕਾਟ ਕਰਕੇ ਸਿੱਧੇ ਤੌਰ ਤੇ ਮਹਿਕਮਾ ਬਿਲਿੰਗ ਦਾ ਕੰਮ ਸਾਡੇ ਮੀਟਰ ਰੀਡਰਾ ਤੋ ਕਰਾਵੇ ਤਾ ਜੋ ਨੌਜਵਾਨਾ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤੇ ਪ੍ਰਧਾਨ ਗਗਨਦੀਪ ਸਿੰਘ ਤੇ ਉਹਨਾ ਦੇ ਸਾਥੀਆ ਨੇ ਮੰਗ ਪੱਤਰ ਬਿਜਲੀ ਮੰਤਰੀ  ਸ੍ਰ: ਹਰਭਜਨ ਸਿੰਘ ਈਟੀਓ ਜੀ ਨੂੰ ਸੌਪਿਆ। ਮੰਗ ਪੱਤਰ ਮਿਲਦਿਆ ਹੀ ਮੰਤਰੀ ਸਾਬ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੰਗ ਪੱਤਰ ਚੇਅਰਮੈਨ ਪਟਿਆਲਾ ਨੂੰ ਭੇਜ ਦਿੱਤਾ ਅਤੇ ਮੀਟਰ ਰੀਡਰਾ ਦੀਆ ਮੰਗਾਂ ਸਬੰਧੀ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਜੀ ਦੇ ਨਾਲ ਚੈਅਰਮੈਨ ਸ੍ਰ: ਛਨਾਂਖ ਸਿੰਘ, ਨਰੇਸ਼ ਪਾਠਕ ਜੀ,ਸ੍ਰ ਸਰਬਜੀਤ ਸਿੰਘ ਡਿੰਪੀ ,ਮੰਤਰੀ ਸਾਬ ਦੇ ਭਰਾ ਸਤਿੰਦਰ ਸਿੰਘ ਜੀ  ਵੀ ਮੌਜੂਦ ਸਨ। ਇਸ ਮੌਕੇ ਤੇ ਪੰਜਾਬ ਪ੍ਰਧਾਨ ਗਗਨਦੀਪ ਸਿੰਘ ਅਤੇ ਉਹਨਾ ਦੇ ਮੀਟਰ ਰੀਡਰ ਸਾਥੀ ਹਰਪ੍ਰੀਤ ਸਿੰਘ ਜਗਦੇਵ ਕਲਾਂ,ਕੁਲਸ਼ੇਰ ਸਿੰਘ ਸ਼ਾਹ, ਲਵਲਦੀਪ ਸਿੰਘ ਟਾਗਰਾਂ,ਗੁਰਪ੍ਰੀਤ ਸਿੰਘ, ਸੂਰਜ ਸਿੰਘ, ਸੁਖਬੀਰ ਸਿੰਘ ਜੰਡਿਆਲਾ ਗੁਰੂ, ਸੁਖਦੀਪ ਸਿੰਘ ਬੂਟਾ, ਹਰਪ੍ਰੀਤ ਸਿੰਘ ਆਦਿ ਮੀਟਰ ਰੀਡਰਾ ਨੇ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਜੀ ਦਾ ਤਹਿ ਦਿਲ ਤੋ ਧੰਨਵਾਦ ਕੀਤਾ
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *