ਫਗਵਾੜਾ ਦੇ ਬੰਗਾ ਰੋਡ ਮਾਰਕੀਟ ਸਾਹਮਣੇ ਵਿੱਚ ਲੱਗਣ ਜਾ ਰਿਹਾ “ਆਈ ਲਵ ਫਗਵਾੜਾ” ਦਾ  ਬੁੱਤ 

Spread the love
ਫਗਵਾੜਾ ਦੇ ਬੰਗਾ ਰੋਡ ਮਾਰਕੀਟ ਸਾਹਮਣੇ ਵਿੱਚ ਲੱਗਣ ਜਾ ਰਿਹਾ “ਆਈ ਲਵ ਫਗਵਾੜਾ” ਦਾ  ਬੁੱਤ
ਫਗਵਾੜਾ, 21 ਨਵੰਬਰ (ਪ੍ਰੀਤ ਕੌਰ ਪ੍ਰੀਤੀ): ਸ਼ਹਿਰ ਦੇ ਬਾਜ਼ਾਰਾਂ ਦੀ ਦਿੱਖ ਸੁਧਾਰਨ ਲਈ ਕਲਾਥ ਮਰਚੈਂਟ ਐਸੋਸੀਏਸ਼ਨ ਵੱਲੋਂ ਬੀਤੇ ਕਾਫੀ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ।ਉਨ੍ਹਾਂ ਯਤਨਾਂ ਨੂੰ ਬੂਰ ਪੈਂਦਾ ਦਿਖਾਈ ਦਿੱਤਾ। ਜਦੋਂ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਦੇ ਯਤਨਾਂ ਸਦਕਾ ਬਾਜ਼ਾਰਾਂ ਦੀ ਦਿੱਖ ਨੂੰ ਸੁਧਾਰਨ ਲਈ ਬਣਾਏ ਗਏ ਪ੍ਰਾਜੈਕਟ ਦਾ ਉਦਘਾਟਨ ਕਰਨ ਲਈ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਉਚੇਚੇ ਤੌਰ ‘ਤੇ ਬੰਗਾ ਰੋਡ ਪੁੱਜੇ ਤੇ ਰੀਬਨ ਕੱਟ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਕਿਹਾ ਕਿ ਫਗਵਾੜਾ ਬੰਗਾ ਰੋਡ ਮਾਰਕੀਟ ਇਕ ਅਜਿਹੀ ਮਾਰਕੀਟ ਹੈ ਜਿੱਥੇ ਕਿ ਹਰ ਸਾਲ ਹਜ਼ਾਰਾਂ ਪਰਵਾਸੀ ਵੀਰ ਗਾਹਕ ਆਪਣਾ ਸਾਮਾਨ ਖ਼ਰੀਦਣ ਪੁੱਜਦੇ ਹਨ ਪਰ ਸ਼ਹਿਰ ਦੇ ਹਾਲਾਤ ਜ਼ਿਆਦਾ ਚੰਗੇ ਬਣੇ ਹੋਏ ਨਹੀਂ ਹਨ, ਜਿਸ ਲਈ ਉਨ੍ਹਾਂ ਦੀ ਐਸੋਸੀਏਸ਼ਨ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਵੱਲੋਂ ਮੈਂਬਰ ਪਾਰਲੀਆਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ‘ਆਪ’ ਦੇ ਹਲਕਾ ਮੁਖੀ ਜੋਗਿੰਦਰ ਸਿੰਘ ਮਾਨ ਨੂੰ ਜਾਣੂ ਕਰਵਾਇਆ ਕਿ ਜਿਵੇਂ ਜਲੰਧਰ ਤੇ ਲੁਧਿਆਣਾ ‘ਚ ਮੁੱਖ ਬਾਜ਼ਾਰਾਂ ਨੂੰ ਸ਼ਿੰਗਾਰਿਆ ਗਿਆ ਹੈ।ਉਸੇ ਤਰਜ ‘ਤੇ ਫਗਵਾੜਾ ਬੰਗਾ ਰੋਡ ਦੀ ਦਿੱਖ ਨੂੰ ਵੀ ਸੁਧਾਰਿਆ ਜਾਵੇ। ਇਸ ਦੌਰਾਨ ਜੋਗਿੰਦਰ ਸਿੰਘ ਮਾਨ ਵੱਲੋਂ ਬੰਗਾ ਰੋਡ ਮਾਰਕੀਟ ਵਿਖੇ ਪਹੁੰਚ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਤੇ ਕਿਹਾ ਕਿ ਮਾਰਕੀਟ ਨੂੰ ਸ਼ਿੰਗਾਰਨ ਲਈ ਜੋ ਵੀ ਪ੍ਰਾਜੈਕਟ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਮੈਂਬਰ ਬਣਾਉਣਗੇ, ਉਹ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਯਤਨਸ਼ੀਲ ਰਹਿਣਗੇ।ਇਸ ਦੌਰਾਨ ਪ੍ਰਧਾਨ ਅਸ਼ੋਕ ਕੁਲਥਮ ਨੇ ਦੱਸਿਆ ਕਿ ਜਿਵੇਂ ਜਲੰਧਰ ਲੁਧਿਆਣਾ ‘ਚ ਆਈ ਲਵ ਜਲੰਧਰ ਦੇ ਬੁੱਤ ਲਗਾਏ ਗਏ ਹਨ। ਉਸੇ ਤਰਜ ‘ਤੇ ਬੰਗਾ ਰੋਡ ਮਾਰਕੀਟ ਸਾਹਮਣੇ ਵੀ ਆਈ ਲਵ ਫਗਵਾੜਾ ਦਾ ਬੁੱਤ ਬਣਾਇਆ ਜਾਵੇਗਾ, ਜਿਸ ਨੂੰ ਕਿ ਸੈਲਫੀ ਹੱਬ ਵਜੋਂ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਾਵੇਗਾ।
 
ਉਨ੍ਹਾਂ ਨੇ ਜੋਗਿੰਦਰ ਸਿੰਘ ਮਾਨ, ਹਰਜੀ ਮਾਨ ਦਾ ਤਹਿਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਬੰਗਾ ਰੋਡ ਸੜਕ ਤੇ ਅਧੂਰੇ ਪਏ ਪੈੱਚਵਰਕ ਨੂੰ ਜਲਦ ਹੀ ਪੂਰਾ ਕਰਵਾਇਆ ਜਾ ਰਿਹਾ ਹੈ, ਤਾਂ ਜੋ ਬੰਗਾ ਰੋਡ ਤੋਂ ਗੋਲ ਚੋਂਕ ਤੱਕ ਦੀ ਸਾਰੀ ਸੜਕ ਨੂੰ ਠੀਕ ਕਰਵਾਇਆ ਜਾ ਸਕੇ।

More News

Youtube

Facebook

Whatsapp

Home

 

  • Related Posts

    : ਸੰਤ ਮਹਾਪੁਰਸ਼ਾਂ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮੋਹਛਾ  28 ਤੋਂ ਸ਼ੁਰੂ– ਮਹੰਤ ਮਹਾਤਮਾ ਮੁੰਨੀ 

    Spread the love

    Spread the loveਫੱਤੂਢੀਂਗਾ : 22 ਜੁਲਾਈ ਕੁਲਵਿੰਦਰ ਸਿੰਘ =ਸ੍ਰੀ ਮਾਨ 1008 ਪਰਮ ਪੂਜਯ ਬਾਬਾ ਚਰਨ ਦਾਸ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਡੇਰਾ ਬਾਬਾ ਚਰਨਦਾਸ ਜੀ (ਉਦਾਸੀਨ) ਖੈੜਾ ਬੇਟ, ਸੁਰਖਪੁਰ,…

    15 ਅਗਸਤ ਨੂੰ ਨਹਿਰੂ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਸਮੂਹ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

    Spread the love

    Spread the loveਫ਼ਰੀਦਕੋਟ, 22 ਜੁਲਾਈ (ਗੁਰਦੀਪ ਸਿੰਘ ਢਿੱਲੋਂ )=ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਅਗਸਤ ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ…

    Leave a Reply

    Your email address will not be published. Required fields are marked *