ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ‘ਚ ਦੁਕਾਨ ਨੰ 117 ਦੇ ਆੜਤੀਏ ਡੀ.ਕੇ ਬਾਂਸਲ ਵੱਲੋ ਕਣਕ ਦੀ ਤੁਲਾਈ ਸਮੇਂ ਪ੍ਰਤੀ ਗੱਟਾ 300 ਤੋਂ 600 ਗਰਾਮ ਵੱਧ ਤੋਲ ਲਾ ਕੇ ਕਿਸਾਨਾਂ ਨੂੰ ਲਾਇਆ ਰਗੜਾ

Spread the love

ਦੋਦਾ/ਸ਼੍ਰੀ ਮੁਕਤਸਰ ਸਾਹਿਬ, 20 ਅਪ੍ਰੈਲ ( ਰਣਜੀਤ ਗਿੱਲ ) ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ, ਪਰ ਉਥੇ ਦੂਜੇ ਪਾਸੇ ਪਿੰਡ ਕਾਉਣੀ ਦੀ ਅਨਾਜ ਮੰਡੀ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦ ਦਾਣਾ ਮੰਡੀ ਵਿੱਚ ਕਣਕ ਦੀ ਤੁਲਾਈ ਨੂੰ ਲੈ ਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰੈੱਸ ਸਕੱਤਰ ਗੁਰਲਾਲ ਸਿੰਘ ਕਾਉਣੀ ਵੱਲੋਂ ਸਵਾਲ ਚੁੱਕੇ ਗਏ ਕਿ ਸ਼ਰੇਆਮ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ| ਉਨਾਂ ਕਿਹਾ ਕਿ ਕਣਕ ਦੀ ਤੁਲਾਈ ਸਮੇਂ ਪ੍ਰਤੀ ਗੱਟਾ 300 ਗਰਾਮ ਤੋਂ ਲੈ ਕੇ 600 ਗਰਾਮ ਤੱਕ ਦੇ ਵਜਨ ਵੱਧ ਤੋਲ ਲਾ ਕੇ ਕਿਸਾਨਾਂ ਨੂੰ ਰਗੜਾ ਲਾਇਆ ਜਾ ਰਿਹਾ ਹੈ। ਉਨਾਂ ਪੱਤਰਕਾਰਾਂ ਦੀ ਟੀਮ ਅਤੇ ਪਿੰਡ ਦੇ ਮੋਹਤਬਰਾਂ ਦੇ ਸਾਹਮਣੇ ਦਾਣਾ ਮੰਡੀ ’ਚ ਦਰਸ਼ਨ ਕੁਮਾਰ-ਸੁਨੀਲ ਕੁਮਾਰ ਦੀ ਫਰਮ ’ਤੇ ਇੱਕ ਕਿਸਾਨ ਦੀ ਕਣਕ ਦੇ ਗੱਟਿਆਂ ਦੀ ਹੋ ਰਹੀ ਤੁਲਾਈ ਸਮੇਂ ਮੌਕੇ ’ਤੇ ਵਜ਼ਨ ਕਰਵਾਇਆ ਤਾਂ 300 ਗਰਾਮ ਤੋਂ ਲੈ ਕੇ 600 ਗਰਾਮ ਤੱਕ ਵੱਧ ਪਾਇਆ ਗਿਆ| ਇਸ ਮੌਕੇ ਉਨਾਂ ਇਹ ਦੱਸਿਆ ਕਿ ਇਸ ਫਰਮ ਵੱਲੋਂ ਤੁਲਾਈ ਲਈ ਕੋਈ ਵੀ ਤਜਰਬੇਕਾਰ ਤੋਲਾ ਨਹੀ ਲਾਇਆ ਗਿਆ ਅਤੇ ਇਨਾਂ ਦੇ ਯੂ.ਪੀ.-ਬਿਹਾਰ ਤੋਂ ਆਏ ਮਜਦੂਰਾਂ ਵੱਲੋਂ ਹੀ ਕਣਕ ਦੀ ਤੁਲਾਈ ਕੀਤੀ ਜਾਂਦੀ ਹੈ, ਜਿਨਾਂ ਵੱਲੋਂ ਇਸ ਤਰ੍ਹਾਂ ਇੱਕ ਸੌ ਚੌਦਾਂ ਗੱਟੇ ਭਰੇ ਗਏ ਹਨ ।ਉੱਥੇ ਹੀ ਜਦ ਮੌਕੇ ਤੇ ਮੰਡੀ ਸੁਪਰਵਾਈਜ਼ਰ ਜੋਧ ਸਿੰਘ ਦੀ ਹਾਜ਼ਰੀ ਵਿੱਚ ਕਣਕ ਦਾ ਤੋਲ ਕੀਤਾ ਗਿਆ ਤਾਂ ਅੱਧਾ ਕਿੱਲੋ ਤੋ ਵੱਧ ਵਜ਼ਨ ਵਿੱਚ ਕਈ ਗੱਟੇ ਪਾਏ ਗਏ, ਜਿਸ ’ਤੇ ਮੰਡੀ ਸੁਪਰਵਾਈਜ਼ਰ ਨੇ ਦੱਸਿਆ ਕਿ ਕਣਕ ਤੁਲਾਈ ਦੇ ਵਜ਼ਨ ’ਚ ਪ੍ਰਤੀ ਗੱਟਾ ਪੰਜ ਸੌ ਗ੍ਰਾਮ ਤੋਂ ਵੱਧ ਪਾਏ ਗਏ ਹਨ ।ਉਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਫਰਮ ਡੀ.ਕੇ. ਬਾਸ਼ਲ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਉੱਥੇ ਹੀ ਮੌਕੇ ’ਤੇ ਕਣਕ ਤੋਲ ਰਹੇ ਤੋਲ਼ੇ ਸੁਰਿੰਦਰ ਕੁਮਾਰ ਨੇ ਵੀ ਮੰਨਿਆ ਕਿ ਪ੍ਰਤੀ ਗੱਟੇ ਪਿੱਛੇ 300 ਗਰਾਮ ਤੋਂ ਲੈ ਕੇ 600 ਗਰਾਮ ਤੱਕ ਕਣਕ ਵੱਧ ਤੋਲੀ ਗਈ ਹੈ ਅਤੇ ਇਹ ਸਾਡੇ ਤੋ ਗਲਤੀ ਨਾਲ ਹੋ ਗਿਆ| ਜਦ ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਮਾਰਕੀਟ ਕਮੇਟੀ ਸਕੱਤਰ ਬਲਕਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਦਾਣਾ ਮੰਡੀ ’ਚ ਵੱਧ ਕਣਕ ਤੋਲਣ ਅਤੇ ਕਿਸਾਨ ਤੋਂ ਆੜਤੀਏ ਵੱਲੋਂ ਕਾਟ ਲੈ ਕੇ ਕਣਕ ਤੋਲਣ ਦਾ ਜੋ ਮਾਮਲਾ ਸਾਹਮਣੇ ਆਇਆ ਖਿਲਾਫ ਸ੍ਰੀ ਮੁਕਤਸਰ ਸਾਹਿਬ ਦੀ ਫਰਮ ਡੀ.ਕੇ. ਬਾਸ਼ਲ ਖਿਲਾਫ ਬਣਦੀ ਕਨੂੰਨੀ ਕਾਰਵਾਈ ਅਤੇ ਜੁਰਮਾਨਾ ਕੀਤਾ ਜਾ ਰਿਹਾ| 

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *