ਖੰਨਾ 21 ਨਵੰਬਰ ( ਜੇ ਐਸ ਖੰਨਾ ) ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬਦਾਸ ਅਤੇ ਮਿਊਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ, ਸੀਵਰਮੈਨ ਸੇਵਕ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰੁਲਦੂ ਰਾਮ, ਚੇਅਰਮੈਨ ਬਲਰਾਮ ਬਾਲੂ ਦੀ ਅਗਵਾਈ ਵਿੱਚ ਸਮੂਹ ਸਫਾਈ ਸੇਵਕ ਅਤੇ ਸੀਵਰਮੈਨਾ ਵੱਲੋਂ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਨਾਮ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਜੋ ਅਹਿਮ ਮੰਗ ਸੀ ਉਹ ਇਹ ਸੀ ਕਿ ਨਗਰ ਕੌਂਸਲ ਖੰਨਾ ਵਿਖੇ ਜੋ ਵੀ ਕੰਟਰੈਕਟ ਬੇਸ ਸਫਾਈ ਸੇਵਕ ਅਤੇ ਸੀਵਰ ਮੈਨ ਜੋ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਨੂੰ ਵਧੀਆ ਤੇ ਸਾਫ ਸੁਥਰਾ ਰੱਖਣ ਲਈ ਤਕਰੀਬਨ 25 ਸਾਲਾਂ ਤੋਂ ਆਪਣੀ ਸੇਵਾ ਨਿਭਾਉਂਦੇ ਆ ਰਹੇ ਹਨ ਪੰਜਾਬ ਸਰਕਾਰ ਵੱਲੋਂ ਜਲਦ ਤੋਂ ਜਲਦ ਇਹਨਾਂ ਸਫਾਈ ਸੇਵਕਾਂ ਅਤੇ ਸੀਵਰਮੈਨਾ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਇਸ ਮਹਿੰਗਾਈ ਦੇ ਸਮੇਂ ਵਿੱਚ ਇਹ ਜੋ ਮੁਲਾਜ਼ਮ ਹਨ ਤਕਰੀਬਨ 10 ਹਜਾਰ ਦੇ ਕਰੀਬ ਤਨਖਾਹ ਲੈ ਰਹੇ ਹਨ ਇਸ ਅੱਤ ਦੀ ਮਹਿੰਗਾਈ ਦੇ ਸਮੇਂ ਵਿੱਚ 10 ਹਜਾਰ ਰੁਪਏ ਵਿੱਚ ਇਹ ਜੋ ਮੁਲਾਜ਼ਮ ਹਨ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਮਜਬੂਰ ਹਨ। ਇਹਨਾਂ ਮੁਲਾਜ਼ਮਾਂ ਦੀ ਜੋ ਉਮਰ ਵੀ ਹੈ ਉਹ ਵੀ ਦਿਨ ਪ੍ਰਤੀ ਦਿਨ ਗੁਜਰਦੀ ਜਾ ਰਹੀ ਹੈ। ਇਸ ਲਈ ਸਮੁੱਚੇ ਮੁਲਾਜ਼ਮ ਵਰਗ ਨੂੰ ਅਤੇ ਯੂਨੀਅਨ ਨੂੰ ਇਹ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਜੋ ਮੁਲਾਜ਼ਮ ਹਨ ਇਹ ਜਲਦ ਤੋਂ ਜਲਦ ਪੱਕੇ ਹੋ ਜਾਣਗੇ। ਇਸ ਤਰ੍ਹਾਂ ਦਾ ਮੰਗ ਪੱਤਰ ਪਹਿਲਾ ਵੀ ਮਾਨਯੋਗ ਕੈਬਿਨਟ ਮੰਤਰੀ ਸ: ਤਰੁਣਪ੍ਰੀਤ ਸਿੰਘ ਸੋਂਦ ਜੀ ਨੂੰ ਵੀ ਮੁਲਾਜ਼ਮਾਂ ਵੱਲੋਂ ਦਿੱਤਾ ਗਿਆ ਸੀ ਅਤੇ ਸਮੂਹ ਮੁਲਾਜ਼ਮਾਂ ਨੂੰ ਇਹ ਆਸ ਹੈ ਕਿ ਕੈਬਿਨਟ ਮੰਤਰੀ ਸੋਂਦ ਸਾਹਿਬ ਦੀ ਰਹਿਨੁਮਾਈ ਚ ਨਗਰ ਕੌਂਸਲ ਖੰਨਾ ਦੇ ਸਾਰੇ ਮੁਲਾਜ਼ਮ ਪੱਕੇ ਹੋ ਜਾਣਗੇ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਸਮੂਹ ਮੁਲਾਜ਼ਮ ਕੰਟਰੈਕਟ ਬੇਸ ਤੇ ਰੱਖੇ ਜਾਣਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਵੀ ਬਹਾਲ ਕਰਾਈ ਜਾਵੇਗੀ। ਇਸ ਮੌਕੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਮੀਤ ਪ੍ਰਧਾਨ ਹਰਪਾਲ ਸਿੰਘ, ਮੀਤ ਪ੍ਰਧਾਨ ਮੇਨ ਪਾਲ ਨੰਬਰਦਾਰ,
ਦਰਸ਼ਨ ਲਾਲ ਬਾਲੂ ਓਮ ਪ੍ਰਕਾਸ਼ ਡੋਲੀ ਵਾਲੂ, ਰੋਤਾਸ ਸਿੰਘ, ਵਿਕਰਮ ਸਿੰਘ, ਅਜੇ ਕੁਮਾਰ, ਮਹਿਲਾ ਵਿੰਗ ਦੀ ਪ੍ਰਧਾਨ ਰਜਨੀ ਰਾਣੀ , ਰਾਣੀ, ਹੇਮਾ, ਸ਼ੈਲੀ ਬਾਲੂ, ਦੀਪਕ ਅਟਵਾਲ, ਰਮੇਸ਼ ਚੌਹਾਨ, ਬਾਬੂ ਸ਼ਾਮ ਲਾਲ, ਸੋਨੂੰ ਬਾਲੂ, ਵਿਕਾਸ ਕੁਮਾਰ ਵਿੱਕੀ, ਧਰਵਿੰਦਰ ਸਿੰਘ, ਜਤਿੰਦਰ ਬਾਲੂ, ਪਵਨ ਕੁਮਾਰ ਆਦਿ ਸਮੂਹ ਨਗਰ ਕੌਂਸਲ ਖੰਨਾ ਦੇ ਮੁਲਾਜ਼ਮ ਹਾਜ਼ਰ ਸਨ।







