ਬਾਲੇਵਾਲ ‘ਚ ਕਾਲਜ ਤੋਂ ਵਾਪਸ ਆਉਂਦੇ ਸਮੇਂ 12ਵੀਂ ਜਮਾਤ ਦੇ ਵਿਦਿਆਰਥੀ ਦੀ ਸੱਕੀ ਹਾਲਾਤਾਂ ‘ਚ ਮੌਤ 

Spread the love
ਪੁਲਿਸ ਨੇ ਜਾਂਚ ਸੁਰੂ ਕੀਤੀ ਤਾਂ ਪਿੰਡ ਵਾਸੀ ਉਸ ਨੂੰ ਬੀਮਾਰ ਹੋਣ ‘ਤੇ ਹਸਪਤਾਲ ਲੈ ਗਏ ਸਨ।
ਥਾਣਾ ਮੁਖੀ ਨੇ ਦੱਸਿਆ ਕਿ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ।
 ਨੂਰਪੁਰ ਬੇਦੀ, 22 ਨਵੰਬਰ ( ਦਲਜੀਤ ਚਨੋਲੀ ) :- ਬਲਾਕ ਨੂਰਪੁਰ ਬੇਦੀ ਦੇ ਨਜਦੀਕੀ ਪਿੰਡ ਬਾਲੇਵਾਲ ਦੇ 12ਵੀਂ ਜਮਾਤ ਵਿੱਚ ਪੜਦੇ 18 ਸਾਲਾ ਨੌਜਵਾਨ ਦੀ ਕਾਲਜ ਤੋਂ ਘਰ ਪਰਤਦੇ ਸਮੇਂ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਦਾ ਲੜਕਾ ਹਰਵਿੰਦਰ ਸਿੰਘ ਪੁੱਤਰ ਚਮਨ ਲਾਲ ਟਿੱਬਾ ਨੰਗਲ ਵਿਖੇ  12ਵੀਂ ਜਮਾਤ ‘ਚ ਪੜਦਾ ਸੀ। ਵੀਰਵਾਰ ਦੁਪਹਿਰ 3:15 ਵਜੇ ਉਹ ਕਾਲਜ ਛੁੱਟੀ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਨੂੰ ਇਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਉਸ ਨੂੰ ਦੱਸਿਆ ਪਿੰਡ ਵਿੱਚ ਉਸ ਦੇ ਪੁੱਤਰ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਲੜਕੇ ਹਰਵਿੰਦਰ ਨੂੰ ਬੇਹੋਸੀ ਦੀ ਹਾਲਤ ਵਿੱਚ ਪਿੰਡ ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਇਲਾਜ ਲਈ ਲੈ ਕੇ ਆਏ ਹਨ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਨੂਰਪੁਰਬੇਦੀ ਦੇ ਇਕ ਨਿੱਜੀ ਹਸਪਤਾਲ ‘ਚ ਲੈ ਗਏ। ਇੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਨੂਰਪੁਰ ਬੇਦੀ ਦੇ ਮੁਖੀ ਗੁਰਵਿੰਦਰ ਢਿੱਲੋਂ ਨੇ ਦੱਸਿਆ ਕਿ ਉਨਾਂ ਨੇ ਉਸ ਥਾਂ ਦਾ ਦੌਰਾ ਕੀਤਾ ਹੈ ਜਿੱਥੇ ਹਰਵਿੰਦਰ ਬੇਹੋਸੀ ਦੀ ਹਾਲਤ ਵਿੱਚ ਮਿਲਿਆ ਸੀ। ਇਹ ਸਥਾਨ ਕਾਲਜ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਹੈ।  ਉਨਾਂ ਕਿਹਾ ਕਿ ਉਹ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸੁਰੂ ਕਰ ਦਿੱਤੀ ਗਈ ਹੈ। ਫਿਲਹਾਲ ਲਾਸ ਨੂੰ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ । ਦੂਜੇ ਪਾਸੇ ਮਾਪਿਆਂ ਦੇ ਬਿਆਨਾਂ ਤੋਂ ਬਾਅਦ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਨੌਜਵਾਨ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।  ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਕੁਝ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਉਨਾਂ ਨੂੰ ਥਾਣੇ ਬੁਲਾਇਆ ਗਿਆ। ਹਾਲਾਂਕਿ ਪੁਲਿਸ ਦੇ ਕਹਿਣ ਤੋਂ ਬਾਅਦ ਹੀ ਇਸ ਬਾਰੇ ਕੁਝ ਸਪੱਸਟ ਹੋ ਸਕੇਗਾ। 

ਕੀ ਕਹਿੰਦੇ ਹਨ :-

ਥਾਣਾ ਮੁੱਖੀ ਗੁਰਵਿੰਦਰ ਸਿੰਘ ਢਿੱਲੋਂ  ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਹਰਸ਼ ਦੇ ਚਾਚੇ ਰਵਿੰਦਰ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਬਾਲੇਵਾਲ ਥਾਣਾ ਨੂਰਪੁਰ ਬੇਦੀ ਜਿਲਾ ਰੂਪਨਗਰ ਨੇ ਪੁਲਿਸ ਨੂੰ ਦਿੱਤੇ ਬਿਆਨਾ ‘ਚ ਦੱਸਿਆ ਕਿ ਉਹ ਬਲੈਕ ਡੀਅਰ ਲੋਜੀਸਟਿਕ ਨਾਮ ਤੋਂ ਟਰਾਂਸਪੋਰਟ ਕੰਪਨੀ ਦਾ ਮਾਲਕ ਹੈ ਮੈਂ ਲੁਧਿਆਣੇ ਆਪਣੇ ਦਫਤਰ ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਰਹਿੰਦਾ ਹਾਂ ਬੀਤੇ ਦਿਨ ਮੇਰੇ ਭਰਾ ਕੁੱਲਭੂਸਣ ਚੌਹਾਨ ਪੁੱਤਰ ਸੰਕਰ ਦਾਸ ਦਾ ਫੋਨ ਆਇਆ ਉਸ ਨੇ ਦੱਸਿਆ ਕਿ ਅੱਜ ਤੁਹਾਡੇ ਭਤੀਜੇ ਹਰਵਿੰਦਰ ਸਿੰਘ ਉਫ ਹਰਸ ਦਾ ਲਵਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਉਰਫ ਕੱਲੂ ਵਾਸੀ ਪਿੰਡ ਟਿੱਬਾ ਨੰਗਲ ਵੱਲੋਂ ਪੱਥਰ ਨਾਲ ਸੱਟ ਮਾਰ ਕੇ ਕਤਲ ਕਰ ਦਿੱਤਾ ਹੈ। ਰਵਿੰਦਰ ਸਿੰਘ ਨੇ ਦੱਸਿਆ ਕਿ  ਮੇਰਾ ਭਤੀਜਾ ਹਰਵਿੰਦਰ ਸਿੰਘ ਉਫ ਹਰਸ ਖੇਡਾਂ ਵਿੱਚ ਵਧੀਆ ਖਿਡਾਰੀ ਸੀ ਜਿਸ ਕਰਕੇ ਲਵਦੀਪ ਸਿੰਘ ਉਸ ਨਾਲ ਅੰਦਰੋ ਰੰਜਿਸ ਰੱਖਦਾ ਸੀ ਜੋ ਕਿ ਮੇਰੇ ਭਤੀਜੇ ਹਰਵਿੰਦਰ ਸਿੰਘ ਉਹ ਹਰਸ਼ ਉਕਤ ਦੀ ਮੌਤ ਲਵਦੀਪ ਸਿੰਘ ਵੱਲੋਂ ਪੱਥਰ ਨਾਲ ਸਿਰ ਤੇ ਵਾਰ ਕਰਨ ਕਰਕੇ ਹੋਈ ਹੈ ਕਿਰਪਾ ਕਰਕੇ ਲਵਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਉਫ ਕੱਲੂ ਵਾਸੀ ਪਿੰਡ ਟਿੱਬਾ ਨੰਗਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ

More News 

Youtube

Facebook

Whatsapp

Home

 

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *