ਕੋਟਸ਼ਮੀਰ ਦੀ ਤਲਵੰਡੀ ਰੋਡ ਤੇ ਵਾਰਡ ਨੰਬਰ ਤਿੰਨ ਵਿੱਚ ਰਹਿੰਦੇ ਬਜ਼ੁਰਗ ਜੋੜੇ ਗੁਰਮੀਤ ਕੌਰ ਅਤੇ ਨਿਰਮਲ ਸਿੰਘ ਦਾ ਮਕਾਨ ਡਿੱਗ ਪਿਆ। ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਪਰਿਵਾਰ ਮਕਾਨ ਦੀ ਉਸਾਰੀ ਕਰਨ ਤੋਂ ਅਯੋਗ ਸੀ। ਵਾਰਡ ਨੰਬਰ ਚਾਰ ਦੇ ਕੌਂਸਲਰ ਜਸਕਰਨ ਸਿੰਘ ਸੈਕਟਰੀ ਅਤੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਰਥਿਕ ਤੌਰ ਤੇ ਡਾਵਾਂਡੋਲ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜ਼ੋ ਪਰਿਵਾਰ ਮੁੜ ਤੋਂ ਮਕਾਨ ਦੀ ਉਸਾਰੀ ਕਰਵਾ ਸਕੇ। ਬੁਜ਼ਰਗ ਜੋੜੇ ਦੇ ਦੋ ਪੁੱਤਰ ਹਨ ਜੋ ਵੀ ਵਿਆਹੇ ਹੋਏ ਹਨ ਤੇ ਆਪਣੇ ਪਰਿਵਾਰਾਂ ਸਮੇਤ ਬਜ਼ੁਰਗ ਜੋੜੇ ਤੋਂ ਅਲੱਗ ਰਹਿੰਦੇ ਹਨ । ਪਰਿਵਾਰ ਦਾ ਮੁਖੀ ਨਿਰਮਲ ਸਿੰਘ ਆਪਣਾ ਤੇ ਆਪਣੀ ਪਤਨੀ ਦਾ ਪੇਟ ਪਾਲਣ ਲਈ ਪ੍ਰਾਈਵੇਟ ਬੱਸ ਤੇ ਨੌਕਰੀ ਕਰਦਾ ਹੈ।






