ਫ਼ੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਪੰਜਾਬ ਦਾ ਵਫ਼ਦ ਆਪਣੁਆਂ ਮੰਗਾਂ ਸਬੰਧੀ,ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਨੂੰ ਮਿਲਿਆ:- ਇੰਜ ਦਲਜੀਤ ਸਿੰਘ ਕੋਹਲੀ

Spread the love

ਅੰਮ੍ਰਿਤਸਰ 19 ਅਪ੍ਰੈਲ(ਦਿਨੇਸ਼ ਸੋਨੀ ) ਫ਼ੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ (ਪੰਜਾਬ) ਦੇ ਇੰਜ.ਹਰਦੇਵ ਸਿੰਘ ਕਾਹਲੋਂ ਜੀ ਦੇ ਸੁਹਿਰਦ ਯਤਨਾਂ ਸਦਕਾ ਮਾਨਯੋਗ ਐਮ.ਐਲ.ਏ. ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨਾਲ ਉਹਨਾਂ ਦੇ ਗ੍ਰਹਿ ਵਿਖੇ ਬੜੇ ਸਦਭਾਵਨਾ ਵਾਲੇ ਮਹੌਲ ਵਿੱਚ ਫ਼ੋਰਮ ਦੇ ਅਹੁਦੇਦਾਰਾਂ ਨਾਲ ਮੀਟਿੰਗ ਹੋਈ‌,ਇਸ ਮੌਕੇ ਅੰਮ੍ਰਿਤਸਰ /ਤਰਨ ਤਾਰਨ ਜ਼ੋਨ ਦੇ ਮੈਂਬਰਾਂ ਦੀ ਅਗਵਾਈ ਇੰਜ ਦਲਜੀਤ ਸਿੰਘ ਕੋਹਲੀ ਪ੍ਰਧਾਨ  ਫੋਰਮ ਆਫ ਰਟਾਇਰਡ ਡਿਪਲੋਮਾ ਇੰਜੀਨੀਅਰਜ ਨੇ ਕੀਤੀ। ਐਮ.ਐਲ.ਏ ਸਾਹਿਬ ਵੱਲੋਂ ਫ਼ੋਰਮ ਦੇ ਵਫ਼ਦ ਦੀਆਂ ਮੰਗਾਂ ਨੂੰ ਬੜੇ ਗਹੁ ਨਾਲ ਸੁਣਿਆਂ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਫ਼ੋਰਮ ਵਲੋਂ ਪੇਸ਼ ਇਹਨਾਂ ਪ੍ਰਸਤਾਵਿਤ ਮੰਗਾਂ ਦੀ ਪੂਰਨ ਹਮਾਇਤ ਕਰਦੇ ਹਨ ਅਤੇ ਸਰਕਾਰ ਕੋਲ ਵਿਧਾਨ ਸਭਾ ਵਿਚ ਇਹ ਮੁੱਦਾ ਪੂਰੇ ਜ਼ੋਰ ਨਾਲ ਉਠਾਉਣਗੇ                                             ਇਸ ਮੋਕੇ ਐਮ.ਐਲ.ਏ. ਸਾਹਿਬ ਵੱਲੋਂ ਵਫ਼ਦ ਨਾਲ ਚਾਹ ਦੇ ਕੱਪ ਦੀ ਸਾਂਝ ਵੀ ਪਾਈ।ਡੈਪੂਟੇਸ਼ਨ ਵਿੱਚ ਮਹਿਕਮਾ ਜਲ ਸਰੋਤ ਦੇ ਇੰਜ. ਸ਼ਮਸ਼ੇਰ ਸਿੰਘ ਜੋਸ਼ਨ ਸੀਨੀਅਰ ਮੀਤ ਪ੍ਰਧਾਨ, ਇੰਜ ਹਰਦੇਵ ਸਿੰਘ ,ਇੰਜ ਗੁਰਮੀਤ ਸਿੰਘ ,ਇੰਜ. ਹਰਜੀਤ ਸਿੰਘ,ਮਹਿਕਮਾਮੰਡੀ ਬੋਰਡ ਤੋਂ ਇੰਜ.ਰਮਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ ,ਇੰਜ ਅਸ਼ੋਕ ਕੁਮਾਰ , ਇੰਜ ਹਰਦੇਵ ਸਿੰਘ ਕਾਹਲੋਂ,ਇੰਜ ਪ੍ਰਮਿੰਦਰਜੀਤ ਸਿੰਘ ,ਇੰਜ ਹਰਜੀਤ ਸਿੰਘ ,ਇੰਜ.ਕੁਲਦੀਪ ਸਿੰਘ ਬੋਪਾਰਾਏ ਅਤੇ ਇੰਜ ਨਵਤੇਜ ਸਿੰਘ ਮਹਿਕਮਾ ਲੋ.ਨਿ.ਵਿ. ਵਲੋ ਸ਼ਾਮਿਲ ਹੋਏ ਵਫ਼ਦ ਵਲੋਂ ਵਿਧਾਇਕ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *