ਸ੍ਰ ਗੁਰਸ਼ਰਨ ਸਿੰਘ ਬੱਬਰ ਦੀ ਮਿੱਠੀ ਯਾਦ ‘ਚ ਵਿਸਾਖੀ ਅਤੇ ਸਪੈਸ਼ਲ ਐਵਾਰਡ ਸਮਾਰੋਹ ‘ਚ ਇੰਜ ਦਲਜੀਤ ਸਿੰਘ ਕੋਹਲੀ ਹੋਏ ਸਨਮਾਨਿਤ: ਜਸਪਾਲ ਸਿੰਘ ਪਾਇਲਟ

Spread the love

ਅੰਮ੍ਰਿਤਸਰ 21ਅਪ੍ਰੈਲ(ਦਿਨੇਸ਼ ਸੋਨੀ )ਬੱਲ ਐਂਟਰਟੇਨਮੈਂਟ ਗਰੁੱਪ ਵੱਲੋਂ ਨਿਮਪਾ ( ਰਜਿ:) ਦੇ ਸੰਸਥਾਪਕ ਸ੍:ਗੁਰਸ਼ਰਨ ਸਿੰਘ ਬੱਬਰ ਦੀ ਨਿੱਘੀ ਯਾਦ ‘ਚ ਵਿਸਾਖੀ ਮੇਲਾ ਅਤੇ ਗੁਰਸ਼ਰਨ ਸਿੰਘ ਬੱਬਰ ਯਾਦਗਾਰੀ ਐਵਾਰਡ ਸਮਾਰੋਹ ਸਥਾਨਕ ਕੰਪਨੀ ਬਾਗ ਵਿਖੇ ਕੀਤਾ ਗਿਆ। ਇਸ ਮੇਲੇ ‘ਚ ਸਾਡਾ ਨਾਟ ਘਰ ਦੀ ਜੂਨੀਅਰ ਟੀਮ ਨੇ ਭੰਗੜੇ ਪਾ ਕੇ ਧਮਾਲਾਂ ਪਾਈਆਂ ਅਤੇ ਸਿੰਗਲ-ਯੂਜ ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਬਾਰੇ ਨਾਟਕ ਪੇਸ਼ ਕਰਕੇ ਵਾਹ ਵਾਹੀ ਖੱਟੀ! ਇਸ ਮੌਕੇ ਦੋਗਾਣਾ ਗਾਇਕ ਜੋੜੀ ਸ਼ਾਹੀ ਕੁਲਵਿੰਦਰ – ਕੌਰ ਸੁਖਵੰਤ ਨੇ ਆਪਣੇ ਗਾਣਿਆਂ ਨਾਲ ਦਰਸ਼ਕਾਂ ਸਰੋਤਿਆਂ ਨੂੰ ਕੀਲ ਲਿਆ ਅਤੇ ਮੇਲਾ ਲੁੱਟ ਕੇ ਲੈਗੇ! ਸਮਾਰੋਹ ਵਿੱਚ ਸਮਾਜ ਸੇਵਕ ਸ਼੍ਰੀ ਬਾਲਕਿ੍ਸ਼ਨ ਸ਼ਰਮਾ ਅਤੇ ਸ਼੍ਰੀ ਹਰੀਦੇਵ ਸ਼ਰਮਾ ਉਚੇਚੇ ਤੌਰ ਤੇ ਪੁਜੇ! ਐਵਾਰਡ ਸਮਾਰੋਹ ਵਿੱਚ ਇੰਜੀ ਦਲਜੀਤ ਸਿੰਘ ਕੋਹਲੀ ਨੂੰ ਉਨ੍ਹਾਂ ਦੇ ਵਾਤਾਵਰਣ ਸੰਭਾਲ ਅਤੇ ਜ਼ਮੀਨਦੋਜ਼ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਸੰਭਾਲ ਪ੍ਰਤੀ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਮਾਡਲ ਐਕਟਰ ਸ੍: ਦਮਨ ਮਜੀਠੀਆ, ਡਾ: ਨਵੀਨ ਪਾੰਧੀ  ਸਾਬਕਾ ਮੁਖੀ ਟੀ ਬੀ ਹਸਪਤਾਲ, ਸ਼੍ਰੀ ਹਰੀਦੇਵ ਸ਼ਰਮਾ ਚੇਅਰਮੈਨ, ਸ਼੍ਰੀ ਬਾਲਕਿ੍ਸ਼ਨ ਸ਼ਰਮਾ ਸਮਾਜ ਸੇਵਕ, ਗਾਇਕ ਜੋੜੀ ਸ਼ਾਹੀ ਕੁਲਵਿੰਦਰ- ਕੌਰ ਸੁਖਵੰਤ, ਬੈਸਟ ਡਰਾਮਾ ਟੀਮ ਡਾਇਰੈਕਟਰ ਦਲਜੀਤ ਸੋਨਾ ਅਤੇ ਬੈਸਟ ਗਾਇਕ 2024 ਸ਼੍ਰੀ ਰਾਜਕੁਮਾਰ ਮਨੀ ਨੂੰ  ਇਨ੍ਹਾਂ ਦੇ ਆਪਣੇ ਆਪਣੇ ਖੇਤਰ ਵਿੱਚ ਯੋਗਦਾਨ ਅਤੇ ਨਾਮਣਾ ਖੱਟਣ ਲਈ ਗੁਰਸ਼ਰਨ ਬੱਬਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ! ਇਸ ਮੌਕੇ ਸ਼੍ਰੀਮਤੀ ਅਨੂੰ ਅਤੇ ਸ੍: ਅਮਰਜੀਤ ਸਿੰਘ ਨੇ ਆਪਣੇ ਗਾਣਿਆਂ ਨਾਲ ਰੰਗ ਬੰਨਿਆ! ਇਸ ਮੌਕੇ ਨਿਮਪਾ ਪ੍ਧਾਨ ਪਰਮਜੀਤ ਸਿੰਘ ਬੱਬਰ,ਅਦਾਕਾਰ ਜਸਬੀਰ ਚੰਗਿਆੜਾ, ਹਰੀਸ਼ ਚੌਧਰੀ, ਸਤਨਾਮ ਮੂਧਲ, ਸਾਡਾ ਨਾਟ ਘਰ ਦਲਜੀਤ ਸੋਨਾ ਦੀ ਸਮੁੱਚੀ ਟੀਮ, ਪਾਇਲਟ ਬੱਲ ਐਂਟਰਟੇਨਮੈਂਟ ਗਰੁੱਪ ਦੇ ਸਮੂਹ ਮੈੰਬਰ, ਸ਼ਸ਼ੀ,ਵਿਜੇ ਅਰੋੜਾ, ਸ਼੍ਰੀਮਤੀ ਰੰਜੀਤਾ  ਅਨੰਦ, ਅਮਨ ਐੰਕਰ ਅਤੇ ਸੈਂਕੜੇ ਸ਼ਹਿਰ ਵਾਸੀ ਮੌਜੂਦ ਸਨ!

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *