*ਭਾਈ ਅੰਮ੍ਰਿਤਪਾਲ ਸਿੰਘ ’ਤੇ ਲਗਾਈ ਐਨਐਸਏ ਤੁਰੰਤ ਹਟਾਵੇ ਸਰਕਾਰ- ਐਡਵੋਕੇਟ ਧਾਮੀ*

Spread the love
ਜੈਤੋ, 21 ਅਪ੍ਰੈਲ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ’ਤੇ ਲਗਾਏ ਗਏ ਨੈਸ਼ਨਲ ਸੁਰੱਖਿਆ ਐਕਟ (ਐਨਐਸਏ) ਦੀ ਮਿਆਦ ਵਿੱਚ ਸਰਕਾਰ ਵੱਲੋਂ ਇੱਕ ਸਾਲ ਦਾ ਹੋਰ ਵਾਧਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਉਸ ਨੂੰ ਅਦਾਲਤੀ ਪ੍ਰਕਿਰਿਆ ਤੋਂ ਦੂਰ ਰੱਖ ਕੇ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ।ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਅਜਿਹਾ ਗੁਨਾਹ ਨਹੀਂ ਕੀਤਾ ਕਿ ਉਸ ਨੂੰ ਦੇਸ਼ ਵਿਰੋਧੀ ਗਰਦਾਨ ਕੇ ਸੂਬੇ ਤੋਂ ਬਾਹਰ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹ ਵਿਚ ਬੰਦ ਰੱਖਿਆ ਜਾਵੇ। ਇਹ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਉਚਿਤ ਕਾਰਵਾਈ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ’ਤੇ ਲਗਾਈ ਗਈ ਐਨਐਸਏ ਤੁਰੰਤ ਖ਼ਤਮ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਨਿਰਪੱਖ ਅਦਾਲਤੀ ਪ੍ਰਕਿਰਿਆ ਦਾ ਮੌਕਾ ਦਿੱਤਾ ਜਾਵੇ।
  • Related Posts

    ਨੌਜਵਾਨ ਕਾਂਗਰਸੀ ਆਗੂ ਗੁਰਮੀਤ ਸਿੰਘ ਸੰਧੂ ਨੂੰ ਇੱਕ ਹੋਰ ਮਿਲੀ ਅਹਿਮ ਜ਼ਿੰਮੇਵਾਰੀ 

    Spread the love

    Spread the love ਬਠਿੰਡਾ 17 ਸਤੰਬਰ (ਪੱਤਰ ਪ੍ਰੇਰਕ):ਨੌਜਵਾਨ ਕਾਂਗਰਸੀ ਆਗੂ ਗੁਰਮੀਤ ਸਿੰਘ ਸੰਧੂ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸਸੀ ਵਿਭਾਗ ਦੇ ਜਨਰਲ ਸਕੱਤਰ ਹਨ, ਉਹਨਾਂ ਨੂੰ ਇੱਕ ਹੋਰ ਅਹਿਮ…

    ਭਾਜਪਾ ਦੇ ਲੋਕਪ੍ਰਿਯ ਨੇਤਾ ਅਤੇ ਰਾਸ਼ਟਰੀ ਮੰਤਰੀ ਜੈ ਪ੍ਰਕਾਸ਼ ਨਾਲ ਵਿਜੇ ਭਾਟੀਆ ਸੰਡਰੇਵਾਲ ਬਲਾਚੌਰ ਦੀ ਟੀਮ ਨੇ ਕੀਤੀ ਸ਼ਿਸ਼ਟਾਚਾਰ ਮੁਲਾਕਾਤ

    Spread the love

    Spread the loveਬਲਾਚੌਰ, 17 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਭਾਰਤੀ ਜਨਤਾ ਪਾਰਟੀ ਦੀ ਵਿਜੇ ਭਾਟੀਆ ਸੰਡਰੇਵਾਲ , ਬਲਾਚੌਰ ਟੀਮ ਵੱਲੋਂ ਭਾਜਪਾ ਦੇ ਲੋਕਪ੍ਰਿਯ ਨੇਤਾ ਅਤੇ ਰਾਸ਼ਟਰੀ ਮੰਤਰੀ ਜੈ ਪ੍ਰਕਾਸ਼ ਨਾਲ ਉਨ੍ਹਾਂ…

    Leave a Reply

    Your email address will not be published. Required fields are marked *