ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈਕੇ ਜਲ ਜੀਵਨ ਬਚਾਓ ਮੋਰਚੇ ਵੱਲੋਂ ਵਾਟਰ ਸਪਲਾਈ ਮਹਿਕਮੇ ਖਿਲਾਫ ਭਲਕੇ 22 ਅਪੈ੍ਰਲ ਨੂੰ ਘਿਰਾਓ ਦਾ ਸੱਦਾ ।

Spread the love

ਫਰੀਦਕੋਟ 21 ਅਪੈ੍ਰਲ (ਵਿਪਨ ਮਿੱਤਲ):-ਜਲ ਜੀਵਨ ਬਚਾਓ ਮੋਰਚੇ ਵੱਲੋਂ ਲੋਕਾਂ ਦੀ ਮੁੱਢਲੀ ਲੋੜ ਪੀਣ ਵਾਲਾ ਪਾਣੀ ਸ਼ਹਿਰ ਵਾਸੀਆ ਨੂੰ ਮਹੁੱਈਆ ਕਰਵਾਉਣ ਵਿੱਚ ਅਸਫਲ ਰਹਿਣ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ  ਦਾ ਘਿਰਾਉ ਕੀਤਾ ਜਾ ਰਿਹਾ ਹੈ । ਜਾਣਕਾਰੀ ਦਿੰਦਿਆ ੇ ਜਲ ਜੀਵਨ ਬਚਾਓ ਮੋਰਚੇ ਦੇ ਕਨਵੀਨਰ ਸ਼ੰਕਰ ਸ਼ਰਮਾਂ ਨੇ ਦੱਸਿਆ ਕਿ ਫ਼ਰੀਦਕੋਟ ਵਿੱਚ ਵਾਟਰ ਵਰਕਸ ਦੀ ਪਾਣੀ ਦੀ  ਸਪਲਾਈ ਦਾ ਬਹੁਤ ਵੱਡਾ ਸੰਕਟ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਏਨੀ ਕਿੱਲਤ ਤਾਂ ਓਦੋਂ ਵੀ ਨਹੀਂ ਆਈ ਸੀ ਜਦੋਂ ਨਹਿਰ ਖਾਲੀ ਸੀ। ਹੁਣ ਨਹਿਰ ਦਾ ਪਾਣੀ ਕਾਲਾ ਤੇ ਬਦਬੂਦਾਰ ਆ ਰਿਹਾ ਹੈ ਇਹ ਗੱਲ ਸੰਬੰਧਿਤ ਮਹਿਕਮਾ ਵੀ ਮੰਨਦਾ ਹੈ। ਇਸੇ ਲਈ ਬੋਰ ਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਜਦੋਂ ਬੋਰ ਦਾ ਪਾਣੀ ਹੀ ਦੇਣਾ ਹੈ ਤਾਂ ਫਿਰ ਵਾਟਰ ਸਪਲਾਈ ਦੀ ਕਿੱਲਤ ਕਿਸ ਗੱਲ ਦੀ ਹੈ। ਮਹਿਕਮੇ ਵਾਲਿਆਂ ਨਾਲ ਗੱਲਬਾਤ ਕਰਕੇ ਦੇਖ ਲਿਆ। ਸ਼ਹਿਰ ਵਾਸੀਆ ਵੱਲੋਂ ਵਾਟਰ ਸਪਲਾਈ ਮਹਿਕਮੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਕੇ ਵੀ ਦੇਖ ਲਿਆ ਪਰ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਕੋਈ ਫ਼ਰਕ ਨਹੀਂ ਪਿਆ। ਉਹਨਾਂ ਦੱਸਿਆ ਕਿ ਜਲ ਜੀਵਨ ਬਚਾਓ ਮੋਰਚਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਵੱਲੋਂ ਹੁਣ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਚਲਾਉਣ ਲਈ ਮਹਿਕਮੇ ਦੇ ਮੁਲਾਜਮਾਂ ਤੇ ਅਫਸਰਾਂ ਦਾ ਘਿਰਾਓ ਕੀਤਾ ਜਾਵੇਗਾ। ਸ਼ੰਕਰ ਸ਼ਰਮਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਰੋੜਾਂ ਰੁਪਏ ਦਾ ਬਜਟ ਵੀ ਸ਼ਹਿਰ ਵਾਸੀਆ ਨੂੰ ਪਾਣੀ ਦੀ ਸਪਲਾਈ ਵਿੱਚ ਸਹਾਈ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਭਾਖੜਾ ਨਹਿਰ ਦਾ ਪ੍ਰੋਜੈਕਟ ਪਤਾ ਨਹੀਂ ਕਿਹੜੇ ਸ਼ਹਿਰ ਵਾਸੀਆ ਨੂੰ ਸਾਫ ਪਾਣੀ ਮਹੁੱਈਆ ਕਰਵਾ ਰਿਹਾ ਹੈ । ਉਹਨਾਂ ਸ਼ਹਿਰ ਵਾਸੀਆ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ 22 ਅਪ੍ਰੈਲ ਮੰਗਲਵਾਰ ਨੂੰ 3.30 ਵਜੇ ਜਲ ਸਪਲਾਈ ਦਫਤਰ ਨੇੜੇ ਕੋਤਵਾਲੀ ਪਹੁੰਚਣ ਦੀ ਅਪੀਲ ਕੀਤੀ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *