ਮਾਛੀਵਾੜਾ ਸਾਹਿਬ 20 ਅਪ੍ਰੈਲ (ਸੁੱਚਾ ਬੰਗੜ) ਪੱਤਰਕਾਰ ਬਲਬੀਰ ਸਿੰਘ ਬੱਬੀ ਤੱਖਰਾਂ ਦੇ ਮਾਤਾ ਦੀ ਯਾਦ ਦੇ ਵਿੱਚ ਐਸ ਜੀ ਬੀ ਚੈਰੀਟੇਬਲ ਹਸਪਤਾਲ ਭੂਰੀ ਵਾਲਿਆਂ ਵਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਸੁਰਜੀਤ ਸਿੰਘ ਮਾਂਗਟ ਬਾਬਾ ਗੁਰਨਾਮ ਸਿੰਘ ਧੰਨੂਰ ਤੇ ਗੁਰਚਰਨ ਸਿੰਘ ਨੇ ਸਾਂਝੇ ਤੌਰ ਉੱਤੇ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਚਰਨਜੀਤ ਸਿੰਘ ਥੋਪੀਆ ਨੇ ਇਸ ਕੈਂਪ ਵਿੱਚ ਆਏ ਹੋਏ ਸਾਰੇ ਹੀ ਲੋਕਾਂ ਨੂੰ ਜੀ ਆਇਆ ਕਿਹਾ। ਸੰਸਥਾ ਵੱਲੋਂ ਅੱਖਾਂ ਦੰਦਾਂ ਤੇ ਹੱਡੀਆਂ ਦੇ ਮਾਹਰ ਡਾਕਟਰ ਇਸ ਕੈਂਪ ਵਿੱਚ ਪੁੱਜੇ ਹੋਏ ਸਨ। ਜਿਨ੍ਹਾਂ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਦੀ ਚੈੱਕ ਅੱਪ ਕੀਤੀ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕਰਕੇ ਚੈੱਕ ਅੱਪ ਕਰਵਾਇਆ। ਇਸ ਕੈਂਪ ਵਿੱਚ ਡਾਕਟਰ ਕਿਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪੁਹੰਚੇ।ਡਾਕਟਰ ਵਿਸ਼ਾਲ ਗਰਗ ਹੱਡੀਆਂ ਦੇ ਮਾਹਰ ਲੁਧਿਆਣਾ ਤੋਂ ਆਪਣੀ ਟੀਮ ਦੇ ਨਾਲ ਇਸ ਕੈਂਪ ਵਿੱਚ ਪੁੱਜੇ ਹੋਏ ਸਨ। ਡਾਕਟਰ ਸੁਰਿੰਦਰ ਪਾਲ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਦੀਪ ਕੁਮਾਰ, ਗੁਰਪ੍ਰੀਤ ਕੌਰ ਜਸਵੀਰ ਕੌਰ ਹਰਪ੍ਰੀਤ ਕੌਰ ਇਸ ਕੈਂਪ ਦੇ ਵਿੱਚ ਮੈਡੀਕਲ ਸੇਵਾਵਾਂ ਨਿਭਾ ਰਹੀਆਂ ਸਨ। ਇਸ ਮੌਕੇ ਬਲਾਕ ਕਾਂਗਰਸ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਤੱਖਰਾਂ, ਸੁਖਦੇਵ ਸਿੰਘ, ਕੁਲਦੀਪ ਸਿੰਘ , ਅੰਮ੍ਰਿਤ ਸਿੰਘ, ਮਨਜਿੰਦਰ ਸਿੰਘ , ਅਸ਼ੋਕ ਖੁਰਾਣਾ, ਸੁਮਨਪ੍ਰੀਤ ਚੌਹਾਨ, ਪਰਮਜੀਤ ਕੌਰ ਸਰਪੰਚ ਲੁਬਾਣਗੜ,ਸ਼ਿਵਚਰਨ ਸ਼ਰਮਾਂ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।






