ਸਾਫ ਸੁਥਰੀ ਕਲਮ ਦਾ ਮਾਲਕ ਗੀਤਕਾਰ ਮੰਗਾ ਭਾਗੋਵਾਲ

Spread the love
ਪੰਜਾਬ ਦੀ ਧਰਤੀ ਤੇ ਅਨੇਕਾਂ ਗਾਇਕਾਂ ਅਤੇ ਗੀਤਕਾਰਾਂ ਨੇ ਆਪਣੀ ਕਲਾ ਰਾਹੀਂ ਦੁਨੀਆਂ ਤੇ ਵੱਖਰੀ ਪਹਿਚਾਣ ਬਣਾਈ ਹੈ। ਬੇਸ਼ੱਕ ਅਜੋਕੀ ਗਾਇਕੀ ਕਾਫੀ ਗੰਧਲੀ ਬਣਦੀ ਜਾ ਰਹੀ ਹੈ ਪ੍ਰੰਤੂ ਫਿਰ ਵੀ ਬਹੁਤ ਸਾਰੇ ਗੀਤਕਾਰ ਅਜਿਹੇ ਹਨ ਜੋ ਕਿ ਫੋਕੀ ਪ੍ਰਸਿੱਧੀ ਹਾਸਲ ਕਰਨ ਲਈ ਲੱਚਰਤਾ ਨਹੀਂ ਲਿਖਦੇ। ਅੱਜ ਅਸੀਂ ਪੰਜਾਬ ਦੀ ਧਰਤੀ ਤੇ ਜਨਮੇ ਗੀਤਕਾਰ ਮੰਗਾ ਭਾਗੋਵਾਲ ਦੀ ਗੱਲ ਕਰਨ ਜਾ ਰਹੇਂ ਹਾਂ। ਜਿਨ੍ਹਾਂ ਨੇ ਆਪਣੀ ਕਲ੍ਹਮ ਦੇ ਬੋਲਾਂ ਰਾਹੀਂ ਪੰਜਾਬੀ ਮਿਊਜਿਕ ਇੰਡਸਟਰੀ ‘ਚ ਕਦਮ ਰੱਖਿਆ ਹੈ।ਗੀਤਕਾਰ ਮੰਗਾ ਭਾਗੋਵਾਲ ਦਾ ਜਨਮ ਜਿਲ੍ਹਾ ਗੁਰਦਾਸਪੁਰ ਅੰਦਰ ਪੈਂਦੇ ਪਿੰਡ ਭਾਗੋਵਾਲ ਵਿਖੇ ਪਿਤਾ ਸ.ਇਕਬਾਲ ਸਿੰਘ ਦੇ ਘਰ ਮਾਤਾ ਹਰਦੇਵ ਕੌਰ ਦੀ ਕੁੱਖੋਂ ਹੋਇਆ। ਘਰ ਦੇ ਮੰਦਾ ਹਲਾਤਾਂ ਕਰਕੇ ਮੰਗਾ ਬਹੁਤਾ ਪੜ੍ਹ ਤਾਂ ਨਹੀਂ ਸਕਿਆ ਪਰ ਉਸਦੀ ਕਲਾ ਨੇ ਉਸਨੂੰ ਲੋਕਾਂ ਦੇ ਚਿਹਰੇ ਪੜ੍ਹਨ ਦਾ ਹੁਨਰ ਬਕਸ਼ਿਆ। ਜਿਕਰਯੋਗ ਹੈ ਕਿ ਭਾਵੇਂ ਹੀ ਘਰ ਚ ਗਰੀਬੀ ਹੋਵੇ ਜਾਂ ਫਿਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਪਰ ਜਿੰਨ੍ਹਾਂ ਨੇ ਮੰਜਿਲ ਤੱਕ ਪਹੁੰਚਣ ਦੇ ਸੁਪਨੇ ਦੇਖੇ ਹੋਣ ਉਹ ਕਦੇ ਹਾਰ ਨਹੀਂ ਮੰਨਦੇ। ਬੱਸ ਕੁਝ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਦਾ ਹੋਇਆ ਮੰਗਾਂ ਭਾਗੋਵਾਲ ਵੀ ਬੁਲੰਦੀਆਂ ਹਾਸਲ ਕਰ ਰਿਹਾ ਹੈ।
ਗੱਲਬਾਤ ਦੌਰਾਨ ਮੰਗੇ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਲਿਖਿਆ ਪਹਿਲਾ ਗੀਤ ਧੋਖਾ ਗਾਇਕ ਅਜੇ ਦੀਪ ਦੀ ਆਵਾਜ਼ ‘ਚ ਰਲੀਜ਼ ਹੋਇਆ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਮੰਗੇ ਦਾ ਹੌਂਸਲਾ ਵੱਧਦਾ ਰਿਹਾ। ਉਸਤੋਂ ਬਾਅਦ ਮੰਗੇ ਦੁਆਰਾ ਲਿਖੇ ਕਈ ਗੀਤ ਰਲੀਜ਼ ਹੋਏ ਜਿਵੇਂ ਕਿ ਨੱਚਲੋ ਸੋਹਣਿਓਂ ( ਕਮਲ ਸੀਪਾ ), ਸਟਾਰ (ਗਗਨ ਮੱਲ੍ਹਾ), ਡਰਾਇਵਰ ( ਨਿਸ਼ਾਨ ਉੱਚੇਵਾਲਾ ), ਸੂਫੀ ਗੀਤ ਅਲ੍ਹੀ ਮੌਲ੍ਹਾ ( ਸ਼ੇਰਗਿੱਲ ਨੇਕ ) ਅਤੇ ਵਾਅਦੇ ( ਅਜੇ ਅਲੀ ) ਦੀ ਅਵਾਜ਼ ‘ਚ ਕਾਫੀ ਮਕਬੂਲ ਹੋਏ । ਮੰਗੇ ਨੇ ਦੱਸਿਆ ਕਿ ਉਸਨੂੰ ਇਸ ਖੇਤਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਵਿੱਚ ਉਸਦੇ ਛੋਟੇ ਭਰਾ ਸੁੱਖਾ ਭਾਗੋਵਾਲ ਅਤੇ ਗੋਪੀ ਦੀਪ ਦਾ ਬਹੁਤ ਯੋਗਦਾਨ ਰਿਹਾ ਹੈ। ਮੰਗਾ ਭਾਗੋਵਾਲ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਲਿਖੇ ਗੀਤ ਕੁਝ ਕੁ ਦਿਨਾਂ ਤੱਕ ਸ੍ਰੋਤਿਆਂ ਨੂੰ ਸੁਨਣ ਨੂੰ ਮਿਲਣਗੇ।  ਅੰਤ ਵਿੱਚ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਗੀਤਕਾਰ ਮੰਗਾ ਭਾਗੋਵਾਲ ਨੂੰ ਹਮੇਸ਼ਾ ਤੰਦਰੁਸਤੀ ਬਕਸ਼ੇ ਅਤੇ ਲੰਬੀ ਉਮਰ ਕਰੇ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *