ਦਾਤਾ ਬੰਦੀ ਛੋੜ ਪਬਲਿਕ ਸਕੂਲ ਨੇ ਮਨਾਇਆ ਫਾਇਰ ਸਰਵਿਸ ਹਫਤਾ

Spread the love

ਅੰਮ੍ਰਿਤਸਰ ੨੦ ਅਪ੍ਰੈਲ( ਦਿਨੇਸ਼ ਸੋਨੀ )ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਇਲਾਕੇ ਦਾ ਨਾਮਵਰ ਵਿਦਿਅਕ ਅਦਾਰਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿਖੇ ਏ.ਡੀ.ਐਫ.ਓ ਹੈੱਡ ਕੁਆਰਟਰ ਜੀ ਦੇ ਹੁਕਮਾਂ ਅਨੁਸਾਰ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਰਾਜਾਸਾਂਸੀ ਦੀ ਟੀਮ ਨੇ ਵਿਦਿਆਰਥੀਆਂ,ਅਧਿਆਪਕਾਂ ਅਤੇ ਹੋਰ ਪੈਰਾਮਿਲਟਰੀ ਸਟਾਫ ਨੂੰ ਫਾਇਰ ਸੇਫਟੀ ਬਾਰੇ ਜਾਗਰੂਕ ਕੀਤਾ। ਫਾਇਰ ਸੇਫਟੀ ਟੀਮ ਨੇ ਬੱਚਿਆਂ ਨੂੰ ਅੱਗ ਲੱਗਣ ਦੇ ਅਲੱਗ ਅਲੱਗ ਕਾਰਨਾਂ ਬਾਰੇ ਦੱਸਿਆ ਅਤੇ ਉਸ ਉਸ ਤੋਂ ਬਚਾਓ ਕਿਵੇਂ ਕੀਤਾ ਜਾ ਸਕਦਾ ਹੈ।ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿਵੇਂ ਅਸੀਂ ਆਪਣੀ ਅਤੇ ਹੋਰ ਲੋਕਾਂ ਦੀ ਜਾਨ  ਬਚਾ ਸਕਦੇ ਹਾਂ।ਇਸ ਮੌਕੇ ਕਾਰਜ ਸਾਧਕ ਅਫਸਰ ਨੇ ਦੱਸਿਆ ਇਹ ਹਫਤਾ ਫਾਇਰ ਸੇਫਟੀ ਵਜੋਂ ਮਨਾਇਆ ਜਾ ਰਿਹਾ ਹੈ। ਇਹ ਹਫਤਾ 1944 ਨੂੰ ਮੁੰਬਈ ਡੋਕਯਾਰਡ ਅੱਗ ਦੁਰਘਟਨਾ ਦੌਰਾਨ ਸ਼ਹੀਦ ਹੋਏ ਫਾਇਰ ਕਰਮੀਆਂ ਅਤੇ 20 ਨਵੰਬਰ 2017 ਸੂਫੀਆ ਚੌਂਕ ਲੁਧਿਆਣਾ ਦੌਰਾਨ ਸ਼ਹੀਦ ਹੋਏ ਫਾਇਰ ਕਰਮੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।ਉਹਨਾਂ ਦੱਸਿਆ ਡਿਪਾਰਟਮੈਂਟ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਗ ਲੱਗਣ ਤੇ ਅਤੇ ਉਸਦੇ ਬਚਾਅ ਕਾਰਜਾਂ ਤੋਂ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿਸੇ ਵੀ ਤਰ੍ਹਾਂ ਦੀ ਐਮਰਜੰਸੀ ਲਈ ਫਾਇਰ ਬ੍ਰਿਗੇਡ ਦੇ ਫੋਨ ਨੰਬਰ 101,01832541111 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਪ੍ਰਿੰਸੀਪਲ ਆਰਤੀ ਸੂਦ ਨੇ ਕਾਰਜ ਸਾਧਕ ਅਫਸਰ ਸ੍ਰੀ ਅਰੁਣ ਸੈਨੀ, ਜੋਗਿੰਦਰ ਸਿੰਘ ਫਾਇਰਮੈਨ,ਮਾਨਕ ਕਨੋਜੀਆ ਫਾਇਰਮੈਨ  ਦਾ ਧੰਨਵਾਦ ਕੀਤਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *