ਸ਼੍ਰੀ ਅਨੰਦਪੁਰ ਸਾਹਿਬ ਵਿਖੇ 68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੀ ਹੋਈ ਸ਼ੁਰੂਆਤ 

Spread the love
ਹਜ਼ਾਰਾਂ ਦੀ ਗਿਣਤੀ ਚ’ ਸਕੂਲੀ ਬੱਚਿਆਂ ਨੇ ਨਗਰ ਕੀਰਤਨ ਵਿੱਚ ਕੀਤੀ ਸ਼ਿਰਕਤ
ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਕੰਵਲ ਜੋਤ ਸਿੰਘ) ਪੰਜਾਬੀ ਭਾਸ਼ਾ ਨੂੰ ਸਮਰਪਿਤ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਮੌਕੇ ਅੱਜ ਸਵੇਰੇ ਐਸ.ਜੀ.ਐਸ ਖ਼ਾਲਸਾ ਸੀ.ਸੈ.ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਨਗਰ—ਕੀਰਤਨ ਸਜਾਏ ਗਏ। ਇਹ ਨਗਰ—ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋ ਕੇ ਪੰਜ—ਪਿਆਰਾ ਪਾਰਕ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਤੋ ਹੁੰਦਾ ਹੋਇਆ ਕਾਨਫ਼ਰੰਸ ਦੇ ਅਸਥਾਨ ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਿਤ ਹੋਇਆ। ਇਸ ਵਿਸ਼ਾਲ ਨਗਰ—ਕੀਰਤਨ ਦੀ ਸੁੰਦਰਤਾ ਅਤੇ ਅਨੁਸ਼ਾਸਨ ਦੀ ਤਸਵੀਰ ਮੂੰਹੋ ਬੋਲਦੀ ਨਜ਼ਰ ਆ ਰਹੀ ਸੀ। ਪੰਜ ਪਿਆਰਿਆਂ ਦੀ ਅਗਵਾਈ ਵਿਚ ਚੱਲ ਰਹੇ ਨਗਰ—ਕੀਰਤਨ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਅਦਾਰਿਆਂ ਵਿਚ ਪੜ੍ਹਦੇ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਸਨ। ਜਿੰਨਾਂ ਦੇ ਹੱਥਾਂ ਵਿਚ ਫੜੇ ਹੋਏ ਪੋਸਟਰ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਇਹਨਾਂ ਪੋਸਟਰਾਂ ਉੱਪਰ ਪੰਜਾਬੀ ਭਾਸ਼ਾ ਅਤੇ ਸਿੱਖੀ ਦੇ ਸਤਿਕਾਰ ਵਿੱਚ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਹੋਈਆਂ ਸਨ।

ਵੱਖੋ—ਵੱਖਰੇ ਸਕੂਲਾਂ ਦੀਆਂ ਬੈਂਡ ਟੀਮਾਂ ਅਤੇ ਗਤਕਾਂ ਨਗਰ—ਕੀਰਤਨ ਵਿਚ ਵੱਖਰੇ ਜਲੌਅ ਨੂੰ ਪੇਸ਼ ਕਰ ਰਹੀਆਂ ਸਨ। ਸ਼ੁਰੂ ਤੋਂ ਅੰਤ ਤੱਕ ਵਿਦਿਆਰਥੀਆਂ ਵੱਲੋਂ ਬਹੁਤ ਹੀ ਜੋਸ਼ ਨਾਲ ਗੁਰਬਾਣੀ ਸ਼ਬਦ ਪੜ੍ਹੇ ਗਏ। ਸੰਗਤਾਂ ਲਈ ਚਾਹ—ਪਕੌੜੇ ਅਤੇ ਦਾਲ—ਪ੍ਰਸ਼ਾਦੇ ਦਾ ਲੰਗਰ ਅਤੁੱਟ ਵਰਤਿਆ ਗਿਆ। ਨਗਰ—ਕੀਰਤਨ ਦੀ ਸਮਾਪਤੀ ਉਪਰੰਤ ਐਸ.ਜੀ.ਐਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁਸਤਕ ਪ੍ਰਦਰਸ਼ਨੀ, ਵਾਤਾਵਰਣ, ਤੰਤੀ ਸਾਜ਼ਾਂ, ਸਿੱਖ ਵਿਰਸਾ ਨਾਲ ਸੰਬੰਧਤ ਨੁਮਾਇਸ਼ਾਂ ਦਾ ਉਦਘਾਟਨ ਕੀਤਾ ਗਿਆ।ਸਕੂਲ ਦੀ ਗਰਾਊਂਡ ਵਿਚ ਵਿਸ਼ਾਲ ਪੰਡਾਲ ਅੰਦਰ ਕੀਰਤਨ ਦਰਬਾਰ ਸਜਾਏ ਗਏ। ਕੀਰਤਨ ਦਰਬਾਰ ਦੌਰਾਨ ਹਜ਼ੂਰੀ ਰਾਗੀਂ ਭਾਈ ਹਰਜੋਤ ਸਿੰਘ ਜੀ ਜਖਮੀ, ਭਾਈ ਸੁਰਿੰਦਰ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਅਤੇ ਬੀਬੀ ਪ੍ਰਭਜੋਤ ਕੌਰ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਵੱਲੋਂ ਰੁਹਾਨੀ ਸ਼ਬਦ ਗਾਇਨ ਕੀਤਾ ਗਿਆ।

ਇਸ ਮੌਕੇ ਨਗਰ—ਕੀਰਤਨ ਵਿਚ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ.ਅਮਰਜੀਤ ਸਿੰਘ ਦੂਆ, ਐਡੀ.ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ.ਮਨਮੋਹਨ ਸਿੰਘ, ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਸਕੂਲ ਮੈਂਬਰ ਇੰਚਾਰਜ ਐਸ.ਜੀ.ਐਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰ.ਇੰਦਰਜੀਤ ਸਿੰਘ, ਰਿਟਾ:ਪ੍ਰਿੰਸੀਪਲ ਡਾ.ਪ੍ਰਭਜੋਤ ਕੌਰ, ਸ੍ਰ.ਪਾਖਰ ਸਿੰਘ, ਸ੍ਰ.ਕੁਲਦੀਪ ਸਿੰਘ ਨੰਬਰਦਾਰ, ਸ੍ਰ.ਗੁਰਮਿੰਦਰ ਸਿੰਘ ਭੁੱਲਰ, ਸ੍ਰ.ਮਹਿੰਦਰ ਸਿੰਘ ਵਾਲੀਆ, ਮੈਂਬਰ ਚੀਫ਼ ਖ਼ਾਲਸਾ ਦੀਵਾਨ ਸ੍ਰ.ਸਰਜੋਤ ਸਿੰਘ ਸਾਹਨੀ ਚੰਡੀਗੜ੍ਹ, ਸ੍ਰ.ਟੀ.ਪੀ.ਸਿੰਘ, ਡਾ.ਪ੍ਰਮਜੀਤ ਸਿੰਘ, ਸ੍ਰ.ਮਨਪ੍ਰੀਤ ਸਿੰਘ ਲੁਧਿਆਣਾ, ਸ੍ਰ.ਤਰਲੋਚਨ ਸਿੰਘ, ਸ੍ਰ.ਰਬਿੰਦਰਬੀਰ ਸਿੰਘ ਭੱਲਾ, ਸ੍ਰ.ਹਰਮਨਜੀਤ ਸਿੰਘ, ਸ੍ਰ.ਮਨਮੋਹਨ ਸਿੰਘ, ਸ੍ਰ.ਏ.ਪੀ.ਐਸ.ਮਾਨ, ਸ੍ਰ.ਟੀ.ਪੀ.ਸਿੰਘ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਪ੍ਰੋ.ਸੂਬਾ  ਸਿੰਘ, ਡਾ.ਆਤਮਜੀਤ ਸਿੰਘ ਬਸਰਾ, ਸ੍ਰ.ਹਰਿੰਦਰਪਾਲ ਸਿੰਘ ਸੇਠੀ, ਸ੍ਰ.ਜਤਿੰਦਰਬੀਰ ਸਿੰਘ, ਸ੍ਰ.ਅਮਰਦੀਪ ਸਿੰਘ ਰਾਜੇਵਾਲ, ਸ੍ਰ.ਨਵਤੇਜ ਸਿੰਘ ਨਾਰੰਗ, ਸ੍ਰ.ਜਗਦੀਪ ਸਿੰਘ ਵਾਲੀਆ, ਸ੍ਰ.ਗੁਰਭੇਜ ਸਿੰਘ, ਸ੍ਰ.ਰਵਿੰਦਰ ਸਿੰਘ ਤਰਨਤਾਰਨ, ਸ੍ਰ.ਕਮਲਜੀਤ ਸਿੰਘ, ਸ੍ਰ.ਵਰਿੰਦਰਪਾਲ ਸਿੰਘ ਕੋਚਰ, ਸ੍ਰ.ਇਕਬਾਲ ਸਿੰਘ ਸੇਰੀ, ਸ੍ਰ.ਸਰਜੋਤ ਸਿੰਘ ਸਾਹਨੀ, ਸ੍ਰ.ਰਜਿੰਦਰ ਸਿੰਘ ਮਰਵਾਹਾ, ਸ੍ਰ.ਹਰਿੰਦਰ ਸਿੰਘ ਖਾਲਸਾ, ਸ੍ਰ.ਹਰਪ੍ਰੀਤ ਸਿੰਘ, ਸ੍ਰ.ਹਰਜੀਤ ਸਿੰਘ ਸੱਚਦੇਵਾ, ਸ੍ਰ.ਸਵਰਾਜ ਸਿੰਘ ਸ਼ਾਮ, ਡਾਇਰੈਕਟਰ ਓਪਰੇਸ਼ਨ ਡਾ.ਏ.ਪੀ.ਐਸ.ਚਾਵਲਾ, ਪ੍ਰਿੰਸੀਪਲ ਡਾ.ਜਸਵੀਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਸਮੇਤ ਸਮੂਹ ਸੰਸਥਾ ਦੇ ਪ੍ਰਿੰਸੀਪਲ ਸਾਹਿਬਾਨ, ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
More News

Youtube

Facebook

Whatsapp

Home

 

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *