ਸ਼ਹਿਰ ਦੇ ਵਿਕਾਸ ਦੇ ਕੰਮਾਂ ਤੇ ਲਗਾਈਆਂ ਰੋਕਾਂ ਦਾ ਜੁੰਮੇਵਾਰ ਨਗਰ ਕੌਂਸਲ ਪ੍ਰਧਾਨ – ਮਾਲਵਾ

Spread the love
ਜਗਰਾਉਂ, 22 ਨਵੰਬਰ (ਜਸਵਿੰਦਰ ਸਿੰਘ ਡਾਂਗੀਆ )। ਜਗਰਾਉਂ ਦੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਨੂੰ ਲੈ ਕੇ ਸ਼ਹਿਰ ਰੰਗ ਬਿਰੰਗੇ ਲਿਫਾਫਿਆਂ ਦੇ ਢੇਰ ਵਿੱਚ ਗਰਕਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਲੈ ਕੇ ਦੋਨਾਂ ਧੜਿਆਂ ਦੇ ਕੌਂਸਲਰ ਇੱਕ ਦੂਜੇ ਤੇ ਇਲਜਾਮਾਂ ਦੀ ਝੜੀ ਲਗਾ ਰਹੇ ਹਨ। ਜਗਰਾਉਂ ਸ਼ਹਿਰ ਦੇ ਰੁਕੇ ਹੋਏ ਵਿਕਾਸ ਨੂੰ ਲੈ ਕੇ ਅੱਜ ਬਹੁਤ ਗਿਣਤੀ ਕੌਂਸਲਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਨੂੰ ਲੰਮੇ ਹੱਥੀ ਲਿਆ। ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਪ੍ਰਧਾਨ ਵੱਲੋਂ ਜਗਰਾਉਂ ਵਾਸੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਜਗਰਾਉਂ ਦੇ ਵਿਕਾਸ ਕਾਰਜਾਂ ਵਿੱਚ ਪ੍ਰਧਾਨ ਅਤੇ ਉਸ ਦੇ ਕੌਂਸਲਰਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਰਿੱਟ ਪਾ ਕੇ ਰੋਕ ਲਗਾਈ ਹੋਈ ਹੈ ਨਾ ਕੀ ਸਾਡੇ ਵੱਲੋਂ ਕੋਈ ਰੋਕ ਲਗਾਈ ਗਈ ਹੈ।  ਮਾਲਵਾ ਨੇ ਕਿਹਾ ਕੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ਦਾ ਵਿਕਾਸ ਕਰਵਾਉਣ ਦੇ ਲਈ ਦੋਨਾਂ ਧੜਿਆਂ ਦੀ ਇੱਕ ਮੀਟਿੰਗ ਰਖਵਾਈ ਸੀ ਜਿਸ ਵਿੱਚ ਦੋਨਾਂ ਵੱਲੋਂ ਚਾਰ ਚਾਰ ਕੌਂਸਲਰ ਬੁਲਾਏ ਗਏ ਸਨ| ਇੰਨਾ ਕੌਂਸਲਰਾਂ ਨਾਲ ਬੈਠ ਕੇ ਆਪਸੀ ਸਹਿਮਤੀ ਨਾਲ ਵਿਕਾਸ ਕਾਰਜਾਂ ਨੂੰ ਸਿਰੇ ਲਵਾਉਣ ਲਈ ਗੱਲਬਾਤ ਕਰਨੀ ਸੀ। ਜਿਸ ਮੀਟਿੰਗ ਵਿੱਚ ਪ੍ਰਧਾਨ ਗਰੁੱਪ ਦੇ ਚਾਰ ਮੈਂਬਰਾਂ ਦੀ ਜਗਹਾ ਤੇ ਨੌ ਮੈਂਬਰ ਪਹੁੰਚੇ ਤਾਂ ਉਹ ਮੀਟਿੰਗ ਸਿਰੇ ਨਾ ਚੜ ਸਕੀ। ਮਾਲਵਾ ਨੇ ਕਿਹਾ ਵਿਕਾਸ ਦੇ ਕੰਮਾਂ ਚੋਂ ਪ੍ਰਧਾਨ ਰਾਣਾ ਖੁਦ ਰੋੜਾ ਲਾ ਦਿੰਦੇ ਹਨ। ਲੋਕਾਂ ਨੂੰ ਐਵੇਂ ਵੱਡੇ ਵੱਡੇ ਬੋਰੜ ਲਾ ਕੇ ਸਿਰਫ ਡਰਾਮਾ ਕਰ ਰਹੇ ਨੇ ਉਹਨਾਂ ਕਿਹਾ ਖਾਧੀ ਪੀਤੀ ਦੀ ਵਾਧ ਘਾਟ ਚ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ। ਮਾਲਵੇ ਨੇ ਕਿਹਾ ਕਿ ਪ੍ਰਧਾਨ ਰਾਣਾ ਨੇ ਮੰਡੀ ਵਿਖੇ ਇੱਕ ਇੱਕ ਸਰਕਾਰੀ ਜਗ੍ਹਾ ਤੇ ਕੋਲ ਬੈਠ ਕੇ ਦੁਕਾਨ ਦੀ ਨਜਾਇਜ਼ ਉਸਾਰੀ ਕਰਵਾਈ ਸੀ ਜਿਸ ਦੀ ਸ਼ਿਕਾਇਤ ਵਿਭਾਗ ਨੂੰ ਦਿੱਤੀ ਹੋਈ ਹੈ ਅਤੇ ਜੋ ਵਿਚਾਰ ਅਧੀਨ ਹੈ। ਮਾਲਵਾ ਨੇ ਕਿਹਾ ਕਿ ਜੇਕਰ ਇਹ ਇੰਨੇ ਇਮਾਨਦਾਰ ਹਨ ਤਾਂ ਇਹਨਾਂ ਦੀ ਇਮਾਨਦਾਰੀ ਉਦੋਂ ਕਿੱਥੇ ਸੀ ਜਦੋਂ ਰਾਏਕੋਟ ਰੋਡ ਤੇ ਸਟੀਲ ਮੋਲਡਿੰਗ ਇੰਟਰਲੋਕ ਟਾਈਲ ਲੱਗਣੀ ਸੀ ਜਿਸ ਦੀ ਜਗ੍ਹਾ ਤੇ ਰਬੜ ਮੋਲਡਿੰਗ ਟਾਈਲ ਲਗਾਈ ਜਾ ਰਹੀ ਸੀ ਜਿਸ ਨੂੰ ਸਾਢੇ ਚਾਰ ਕੌਂਸਲਰਾਂ ਨੇ ਧਰਨਾ ਦੇ ਕੇ ਲੱਗੀਆਂ ਹੋਈਆਂ ਪਲਾਸਟਿਕ ਮੋਰਡਿੰਗ ਟਾਈਲ ਪਟਵਾ ਕੇ ਸਟੀਲ ਮਾਲਡਿੰਗ ਟਾਈਲ ਲਗਵਾਈਆਂ ਸਨ। ਜਦ ਕਿ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਸੜਕ ਦਾ ਕੰਮ ਹਾਲੇ ਅਧੂਰਾ ਹੈ। ਅੰਤ ਵਿੱਚ ਮਾਲਵਾ ਨੇ ਬੋਲਦੇ ਹੋਏ ਕਿਹਾ ਕੀ ਇਹ ਜੱਗ ਜਾਹਰ ਹੈ ਕੀ ਰਾਣਾ ਨੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਪਹਿਲਾਂ ਤਾਂ ਮੀਟਿੰਗ ਹਾਲ ਵਿੱਚ ਜਾਨ ਤੋਂ ਰੋਕ ਲਗਾ ਦਿੱਤੀ ਅਤੇ ਬਾਅਦ ਵਿੱਚ ਪ੍ਰਧਾਨ ਰਾਣਾ ਨੇ ਈਓ ਦੇ ਦਫਤਰ ਵਿੱਚ ਮੀਡੀਆ ਕਰਮੀ ਨਾਲ ਹੱਥੋ ਪਾਈ ਕੀਤੀ ਧਮਕੀਆਂ ਦਿੱਤੀਆਂ ਅਤੇ ਉਸਦਾ ਕੈਮਰਾ ਮੋਬਾਈਲ ਖੂਨ ਦੀ ਵੀ ਕੋਸ਼ਿਸ਼ ਕੀਤੀ ਜਿਸਦੀ ਸ਼ਿਕਾਇਤ ਪ੍ਰੈਸ ਕਲੱਬ ਰਜਿ: ਜਗਰਾਉਂ ਦੇ ਪ੍ਰਧਾਨ ਵੱਲੋਂ ਸੀਨੀਅਰ ਚੀਪੁਲਿਸ ਕਪਤਾਨ ਨੂੰ ਦਿੱਤੀ ਗਈ ਹੈ ਜਿਸ ਦੇ ਉਸ ਲਈ ਇਨਸਾਫ ਦੀ ਲੜਾਈ ਲੜ ਕੇ ਪ੍ਰਧਾਨ ਰਾਣਾ ਖਿਲਾਫ ਬਣਦੀ ਕਾਰਵਾਈ ਕਰਵਾ ਕੇ ਹਰ ਹੀਲੇ ਇਨਸਾਫ ਲੈਣਗੇ।

ਕੀ ਕਿਹਾ ਕੌਂਸਲਰ ਕਮਰਪਾਲ ਅਤੇ ਸਬਰਵਾਲ ਨੇ

ਇਸ ਮੌਕੇ ਬੋਲਦੇਆਂ ਕੌਂਸਲਰ ਕਮਰਪਾਲ ਅਤੇ ਸਬਰਵਾਲ ਨੇ ਕਿਹਾ ਉਹ ਸਾਡੇ ਤੇ ਬੇਈਮਾਨੀ ਕਰਨ ਅਤੇ ਕਮਿਸ਼ਨ ਲੈਣ ਦਾ ਇਲਜ਼ਾਮ ਲਗਾ ਰਹੇ ਹਨ ਉਹਨਾਂ ਕਿਹਾ ਕਿਸੇ ਨੂੰ ਬੇਈਮਾਨ ਕਹਿਣ ਨਾਲ ਕੋਈ ਬੇਈਮਾਨ ਨਹੀਂ ਹੁੰਦਾ ਸਾਡੀ ਬੇਈਮਾਨੀ ਨੂੰ ਸਾਬਤ ਕਰਨ। ਜੇਕਰ ਸਾਡੇ 11 ਕੌਂਸਲਰਾਂ ਦੇ ਵਿੱਚੋਂ ਕਿਸੇ ਨੇ ਨਗਰ ਕੌਂਸਲ ਦੀ ਪ੍ਰੋਪਰਟੀ ਤੇ ਕੋਈ ਨਾਜਾਇਜ਼ ਕਬਜ਼ਾ ਕੀਤਾ ਹੋਵੇ ਤਾਂ ਅਸੀਂ ਆਪਣਾ ਸਿਰ ਕਟਵਾ ਦਿਆਂਗੇ। ਉਹਨਾਂ ਕਿਹਾ ਕਿ ਇਹ ਆਪਣੇ ਆਪ ਚ ਝਾਤ ਮਾਰਨ ਇਹਨਾਂ ਨੇ ਕਿੱਥੇ ਕਿੱਥੇ ਕਬਜੇ ਕਰਾਏ ਹਨ।

ਕੀ ਕਿਹਾ ਕੌਂਸਲਰ ਸਤੀਸ਼ ਕੁਮਾਰ ਪੱਪੂ ਅਤੇ ਜੱਗੀ ਨੇ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਸਤੀਸ਼ ਕੁਮਾਰ ਪੱਪੂ ਅਤੇ ਕੌਂਸਲਰ ਜੱਗੀ ਨੇ ਕਿਹਾ ਕਿ ਪ੍ਰਧਾਨ ਰਾਣਾ ਨੇ ਜੋ ਪਹਿਲਾਂ ਸੜਕਾਂ ਬਣ ਚੁੱਕੀਆਂ ਸਨ ਉਹਨਾਂ ਦੇ ਹੀ ਟੈਂਡਰ ਦੁਬਾਰਾ ਪਾ ਦਿੱਤੇ ਗਏ ਤਾਂ ਜੋ ਕਰਪਸ਼ਨ ਕੀਤੀ ਜਾ ਸਕੇ |
More News

Youtube

Facebook

Whatsapp

Home

 

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *