ਪਿੰਡ ਦੀ ਪੰਚਾਇਤ ਨੇ ਵਿਕਾਸ ਕਾਰਜਾਂ ਵਿੱਚ ਲਿਆਂਦੀ ਤੇਜ਼ੀ

Spread the love

ਮਾਛੀਵਾੜਾ ਸਾਹਿਬ,2 ਮਈ (ਸੁੱਚਾ ਬੰਗੜ)ਪਿੰਡ ਗੜੀ ਬੇਟ ਦੀ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅਧੂਰੇ ਪਏ ਕੰਮਾਂ ਨੂੰ ਪੰਚਾਇਤ ਪਹਿਲ ਦੇ ਅਧਾਰ ਤੇ ਨੇਪਰੇ ਚਾੜ ਰਹੀ ਹੈ ਤਾਂ ਕਿ ਕਿਸੇ ਵੀ ਪਿੰਡ ਵਾਸੀ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪਿੰਡ ਦੇ ਸਰਪੰਚ ਸੱਤਬਲਿਹਾਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਪਾਣੀ ਦੀ ਨਿਕਾਸੀ ਲਈ ਦੋ ਟੋਬੇ ਬਣੇ ਹੋਏ ਹਨ। ਜੋ ਕਿ ਓਵਰਫਲੋ ਚੱਲ ਰਹੇ ਸਨ। ਪਾਣੀ ਦੀ ਨਿਕਾਸੀ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਸਨ। ਪੰਚਾਇਤ ਵੱਲੋਂ ਇਹਨਾਂ ਟੋਬਿਆਂ ਦੀ ਸਫਾਈ ਆਰੰਭ ਕਰ ਦਿੱਤੀ ਹੈ। ਇਹਨਾਂ ਟੋਬਿਆਂ ਨੂੰ ਸਾਫ ਕੀਤਾ ਜਾ ਰਿਹਾ ਹੈ ਤਾਂ ਕਿ ਗੰਦੇ ਪਾਣੀ ਦੀ ਨਿਕਾਸੀ ਨਿਰਵਿਘਨ ਹੋ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਸਰਕਾਰ ਵੱਲੋਂ ਗਰਾਂਟ ਆਉਂਦੀ ਰਹੇਗੀ, ਪੰਚਾਇਤ ਵੱਲੋਂ ਉਸੇ ਤਰ੍ਹਾਂ ਪਿੰਡ ਵਿੱਚ ਰਹਿੰਦੇ ਵਿਕਾਸ ਕਾਰਜ ਕੀਤੇ ਜਾਣਗੇ। ਉਹਨਾਂ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਪਿੰਡ ਨੂੰ ਸਾਫ ਸੁਥਰਾ ਬਣਾਉਣ ਲਈ ਪੰਚਾਇਤ ਦਾ ਸਾਥ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਜੋ ਵੀ ਵਿਕਾਸ ਕਾਰਜ ਹੋਣਗੇ ਉਹ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ। ਇਸ ਤੋਂ ਇਲਾਵਾ ਸਮੂਹ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੀ ਪੰਚਾਇਤ ਮਦਦ ਨਹੀਂ ਕਰੇਗੀ। ਇਸ ਮੌਕੇ ਪੰਚ ਜਗਤਾਰ ਸਿੰਘ, ਪੰਚ ਨਰਿੰਦਰ ਸਿੰਘ ਬੱਗਾ, ਪੰਚ ਜਿੰਦਰ ਸਿੰਘ ਅਤੇ ਵਿਲਾਇਤ ਸਿੰਘ ਮੌਜੂਦ ਸਨ।

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *