ਡੇਂਗੂ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਕਰੋ ਸਿਹਤ ਕੇਂਦਰ ਨਾਲ ਸੰਪਰਕ : ਡਾ ਰਿਚਾ ਭਾਟੀਆ

Spread the love
*ਡੇਂਗੂ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਕਰੋ ਸਿਹਤ ਕੇਂਦਰ ਨਾਲ ਸੰਪਰਕ : ਡਾ ਰਿਚਾ ਭਾਟੀਆ
*ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਕੀਤਾ ਜਾਗਰੂਕ : ਡਾ. ਰਿਚਾ ਭਾਟੀਆ*
ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਜਾਗਰੂਕਤਾ ਗਤੀਵਿਧੀਆ
ਫਗਵਾੜਾ, 22 ਨਵੰਬਰ ( ਪ੍ਰੀਤ ਕੌਰ ਪ੍ਰੀਤੀ)ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਪੁਰਥਲਾ ਸ੍ਰੀ ਅਮਿਤ ਪਾਂਚਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਦੀ ਦੇਖ ਰੇਖ ਹੇਠ ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਵਿਚ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਸਮੇਤ ਜ਼ਿਲਾ ਪ੍ਰੋਗਰਾਮ ਅਫ਼ਸਰ ਫੀਲਡ ਵਿੱਚ ਗਈਆਂ। ਇਸ ਦੌਰਾਨ ਪਾਣੀ ਦੇ ਸੋਮਿਆਂ ਨੂੰ ਚੈਕ ਕੀਤਾ ਗਿਆ ਜਿੱਥੇ ਕਿੱਤੇ ਲਾਰਵਾ ਮਿਲਿਆ ਉਸ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ ਅਤੇ ਸੋਰਸ ਰਿਡਕਸ਼ਨ ਵੀ ਕੀਤੀ ਗਈ। ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਅਤੇ ਡੇਂਗੂ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਦਾ ਪਾਲਣ ਕਰਨ। ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਨੇ ਦੱਸਿਆ ਕਿ ਡੇਂਗੂ ਮੱਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਤੇ ਇਸ ਦੇ ਕੱਟਣ ਨਾਲ ਸਿਰਦਰਦ, ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਦਸਤ, ਕਮਜ਼ੋਰੀ ਆਦਿ ਲੱਛਣ ਤਾਂ ਪੈਦਾ ਹੁੰਦੇ ਹੀ ਹਨ ਨਾਲ ਹੀ ਮਾਂਸ ਪੇਸ਼ੀਆਂ ਵਿਚ ਤੇਜ਼ ਦਰਦ ਕਾਰਨ ਇਸ ਨੂੰ ਬੈਕਬੋਨ ਫੀਵਰ ਵੀ ਕਿਹਾ ਜਾਂਦਾ ਹੈ। ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਨੇ ਇਹ ਵੀ ਦਸਿਆ ਕਿ ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹਿਦਾ ਹੈ ਜਿੱਥੇ ਕਿ ਇਸ ਦੇ ਟੈਸਟ ਤੇ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਉਕਤ ਨਜ਼ਰ ਆਉਣ ਤੇ ਸੇਲਫ਼ ਮੈਡੀਕੇਸ਼ਨ ਕਰਨ ਤੋਂ ਬੱਚਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਵਲੋਂ ਡੇਂਗੂ ਪ੍ਰਤੀ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਨਰਸਿੰਗ ਸਟੂਡੇਂਟਸ ਅਤੇ ਸਿਹਤ ਕਾਮਿਆਂ ਨੂੰ ਫੀਲਡ ਵਿਚ ਭੇਜਿਆ ਗਿਆ। ਵਰਨਣਯੋਗ ਹੈ ਕਿ ਅੱਜ ਸਾਰੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ,ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ,ਡਾਕਟਰ ਨਵਪ੍ਰੀਤ ਕੌਰ ਅਤੇ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਸਾਹਿਬਾਨ,ਡੀਡੀਐਚੳ
Oplus_131072
ਡਾ. ਕਪਿਲ ਡੋਗਰਾ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ,ਬੀਸੀਸੀ ਜੋਤੀ ਅਨੰਦ, ਬੀਈਈ ਰਵਿੰਦਰ ਜੱਸਲ,ਐਸ ਆਈ ਗੁਰਬੀਰ ਸਿੰਘ ਅਤੇ ਫੀਲਡ ਸਟਾਫ ਮੈਂਬਰਾਂ ਵਲੋਂ ਜ਼ਿਲਾ ਕਪੂਰਥਲਾ ਅਧੀਨ ਆਉਂਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਅਤੇ ਏਰੀਆ ਵਿਚ ਜਾ ਕੇ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।

More News

Youtube

Facebook

Whatsapp

 

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *