ਕੋਟਕਪੂਰਾ, 12 ਮਈ (ਟਿੰਕੂ ਕੁਮਾਰ) :- ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਜਤਿੰਦਰ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਕੋਟਕਪੂਰਾ ਵਿੱਚ ਹੋਏ ਕਤਲ ਮਾਮਲੇ ਵਿੱਚ ਫਰਾਰ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮੁੱਦਈ ਰਵਿੰਦਰ ਸਿੰਘ ਉਰਫ ਰਵੀ ਮੌੜ ਪੁੱਤਰ ਕੁਲਵੰਤ ਸਿੰਘ ਵਾਸੀ ਬੀੜ ਰੋਡ ਨੇੜੇ ਮਾਨ ਪੈਲੇਸ, ਕੋਟਕਪੂਰਾ ਵਲੋਂ ਇਤਲਾਹ ਦਿੱਤੀ ਕਿ ਉਸਦਾ ਜੀਜਾ ਰਵੀਇੰਦਰਪਾਲ ਸਿੰਘ ਵਾਸੀ ਬੀੜ ਰੋਡ ਬੈਕਸਾਈਡ ਮਾਨ ਪੈਲੈਸ ਕੋਟਕੂਪਰਾ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ, ਜਿਸ ਦੇ ਘਰ ਦੀ ਨਿਗਰਾਨੀ ਲਈ ਮਹਿੰਦਰ ਗੋਸਾਈ ਪੁੱਤਰ ਚਾਦਰ ਗੋਸਾਈ ਵਾਸੀ ਪਿੰਡ ਕੁਲਬੀਰਾ ਪਹਾਨ ਟੋਲੀ ਝਾਰਖੰਡ ਜੋ ਕਿ ਇੱਕ ਮਹਿਲਾ ਝਾਰੀਓ ਦੇਵੀ ਪਤਨੀ ਛਾਪਾ ਉਰਾਉ ਪਿੰਡ ਲੋਡਰਾ, ਝਾਰਖੰਡ ਨਾਲ ਰਹਿੰਦਾ ਸੀ। ਜਦੋ ਮਿਤੀ 06.05.2025 ਨੂੰ ਰਾਤ ਸਮੇਂ ਉਹ ਆਪਣੇ ਜੀਜੇ ਦੀ ਕੋਠੀ ਵਿੱਚ ਗੇੜਾ ਮਾਰਨ ਆਇਆ ਤਾਂ ਉਸਨੇ ਦੇਖਿਆ ਗੰਧਰਾ ਉਰਫ ਕਮਲ, ਜਿਸ ਦੇ ਹੱਥ ਵਿੱਚ ਦਾਤ ਫੜਿਆ ਹੋਇਆ ਸੀ, ਜੋ ਘਰ ਦੀ ਕੰਧ ਟੱਪ ਕੇ ਭੱਜ ਰਿਹਾ ਸੀ ਅਤੇ ਝਾਰੀਓ ਦੇਵੀ ਚੀਕਾ ਮਾਰ ਰਹੀ ਸੀ ਤਾਂ ਦੇਖਿਆ ਕਿ ਮਹਿੰਦਰ ਗੋਸਾਈ ਦੀ ਗਰਦਨ ਪਰ ਤਿੰਨ ਵਾਰ ਦਾਰ ਦੇ ਲੱਗੇ ਹੋਏ ਸਨ ਅਤੇ ਮੌਕਾ ’ਤੇ ਹੀ ਮੌਤ ਹੋ ਗਈ ਸੀ। ਜਿਸ ’ਤੇ ਫਰੀਦਕੋਟ ਪੁਲਿਸ ਵੱਲੋਂ ਤੁਰਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 100 ਮਿਤੀ 07.05.2025 ਅ/ਧ 103(1) ਬੀ.ਐਨ.ਐਸ. ਬਰਖਿਲਾਫ ਗੰਧਰਾ ਉਰਫ ਕਮਲ ਪੁੱਤਰ ਇਤਵਾ ਵਾਸੀ ਪਿੰਡ ਲੋਡਰਾ ਜਿਲਾ ਗੁਮਲਾ, ਝਾਰਖੰਡ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਮਿਤੀ 10.05.2025 ਨੂੰ ਮੁਕੱਦਮੇ ਦੇ ਦੋਸ਼ੀ ਗੰਧਰਾ ਉਰਫ ਕਮਲ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਗੰਧਰਾ ਉਰਫ ਕਮਲ ਚਾਹੁੰਦਾ ਸੀ ਕਿ ਮ੍ਰਿਤਕ ਮਹਿੰਦਰ ਗੋਸਾਈ ਨਾਲ ਰਹਿ ਰਹੀ ਮਹਿਲਾ ਝਾਰੀਓ ਦੇਵੀ ਮ੍ਰਿਤਕ ਮਹਿੰਦਰ ਗੋਸਾਈ ਨੂੰ ਛੱਡ ਕੇ ਉਸ ਨਾਲ ਰਹਿਣਾ ਸ਼ੁਰੂ ਕਰੇ। ਜਦੋ ਉਸ ਮਹਿਲਾ ਵਲੋ ਅਜਿਹਾ ਕਰਨ ਤੋਂ ਇਨਕਾਰ ਕੀਤਾ ਗਿਆ ਤਾਂ ਦੋਸ਼ੀ ਗੰਧਰਾ ਉਰਫ ਕਮਲ ਵੱਲੋਂ ਗੁੱਸੇ ਵਿੱਚ ਆ ਕੇ ਮਹਿੰਦਰ ਗੋਸਾਈ ਦਾ ਕਤਲ ਕੀਤਾ ਗਿਆ। ਫਰੀਦਕੋਟ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ। ਹੁਣ ਇਸ ਪਾਸੋ ਕਤਲ ਕਰਨ ਸਬੰਧੀ ਵਜਾ ਰੰਜਿਸ ਸਾਬਿਤ ਕਰਨ ਲਈ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।





