ਸਿਵਲ ਸਰਜਨ ਵਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਬ ਡਵੀਜਨਲ ਹਸਪਤਾਲ ਅਜਨਾਲਾ ਵਿਖੇ ਕੀਤੀ ਸਪੈਸ਼ਲ ਚੈਕਿੰਗ

Spread the love
ਸਿਵਲ ਸਰਜਨ ਵਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਬ ਡਵੀਜਨਲ ਹਸਪਤਾਲ ਅਜਨਾਲਾ ਵਿਖੇ ਕੀਤੀ ਸਪੈਸ਼ਲ ਚੈਕਿੰਗ
ਅੰਮ੍ਰਿਤਸਰ, 26 ਨਵੰਬਰ (ਦਿਨੇਸ਼ ਸੋਨੀ) ਪੰਜਾਬ ਸਰਕਾਰ ਦੀਆਂ ਹਿਦਾਇਤਾ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਓਣ ਲਈ ਸਬ ਡਵੀਜਨਲ ਹਸਪਤਾਲ ਅਜਨਾਲਾ ਵਿਖੇ  ਸਪੈਸ਼ਲ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਉਹਨਾਂ ਵਲੋਂ ਓ.ਪੀ.ਡੀ., ਵਾਰਡਾਂ, ਅੇਕਸ-ਰੇ, ਲੇਬਰ ਰੂਮ, ਬੱਲਡ ਬੈਂਕ, ਲੈਬ, ਐਮ.ਸੀ.ਐਚ. ਵਿਭਾਗ, ਦਵਾਈਆਂ ਦਾ ਸਟਾਕ ਅਤੇ ਅਪ੍ਰੇਸ਼ਨ ਥੀਏਟਰ ਵਿਚ ਜਾ ਕੇ ਜਾਂਚ ਕੀਤੀ ਅਤੇ ਮਰੀਜਾਂ ਪਾਸੋਂ ਮੁਫਤ ਦਵਾਈਆਂ, ਲੈਬ ਟੈਸਟ, ਐਕਸ ਰੇ, ਦੀਆਂ ਸਹੂਲਤਾਂ ਸੰਬਧੀ ਪੁਛ-ਪੜਤਾਲ ਕੀਤੀ ਗਈ। ਇਸਤੋਂ ਇਲਾਵਾ ਸਟਾਫ ਦੀ ਹਾਜਰੀ ਬਾਰੇ ਬੜੇ ਵਿਸਥਾਰ ਵਾਲ ਜਾਂਚ ਕੀਤੀ। ਜਿਸ ਦੌਰਾਨ ਕੁਝ ਲੇਟ ਪੁਹੰਚੇ ਕਰਮਚਾਰੀਆਂ ਨੂੰ ਸਖਤ ਤਾੜਨਾਂ ਕੀਤੀ ਅਤੇ ਜਵਾਬ ਤਲਬੀ ਕਰਨ ਲਈ ਕਿਹਾ। ਉਨਾ ਸਮੂਹ ਸਟਾਫ ਅਤੇ
ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਦਵਾਈਆਂ ਹਸਪਤਾਲ ਵਿਚੋਂ ਹੀ ਉਪਲੱਬਧ ਕਰਵਾਈਆਂ ਜਾਣ, ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ, ਸਮੇਂ ਦੇ ਪਾਬੰਦ ਰਹਿਆ ਜਾਵੇ ਅਤੇ ਸੇਵਾ ਭਾਵਨਾਂ ਨਾਲ ਕੰਮ ਕੀਤਾ ਜਾਵੇ। ਇਸ ਚੈਕਿੰਗ ਦੌਰਾਨ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਅਤੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਵੀ ਮੌਜੂਦ ਸਨ।

More News Youtube Facebook Whatsapp Home

 

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *