ਪੱਤਰਕਾਰਾਂ ਵਲੋਂ ਪ੍ਰੈੱਸ ਕਲੱਬ ਕਪੂਰਥਲਾ ਦਾ ਗਠਨ

Spread the love
ਕਪੂਰਥਲਾ,  ਜੂਨ ( ਕੌੜਾ )-ਪ੍ਰੈੱਸ ਕਲੱਬ ਕਪੂਰਥਲਾ ਦੇ ਗਠਨ ਲਈ ਵੱਖ-ਵੱਖ ਅਖ਼ਬਾਰਾਂ ਦੇ ਇੰਚਾਰਜਾਂ, ਅਖ਼ਬਾਰਾਂ ਤੇ ਵੱਖ-ਵੱਖ ਚੈਨਲਾਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਹੋਈ | ਮੀਟਿੰਗ ਵਿਚ ਵਿਚਾਰ ਵਟਾਂਦਰੇ ਉਪਰੰਤ ਪੱਤਰਕਾਰਾਂ ਵਲੋਂ ਇਸ ਨਵੇਂ ਮੰਚ ਦੇ ਪ੍ਰਧਾਨ ਤੇ ਸਕੱਤਰ ਦੀ ਚੋਣ ਪ੍ਰਕਿਰਿਆ ਆਰੰਭ ਹੋਈ, ਜਿਸ ਵਿਚ  ਸੀਨੀਅਰ ਪੱਤਰਕਾਰਾਂ ਦੀ 8 ਮੈਂਬਰੀ ਕਮੇਟੀ ਨੇ ਪ੍ਰੈੱਸ ਕਲੱਬ ਕਪੂਰਥਲਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੀ ਸਰਬਸੰਮਤੀ ਨਾਲ ਚੋਣ ਕੀਤੀ | ਚੋਣ ਦੌਰਾਨ ਸੰਦੀਪ ਓਬਰਾਏ ਨੂੰ  ਪ੍ਰਧਾਨ ਤੇ ਅਮਰਜੀਤ ਸਿੰਘ ਸਡਾਨਾ ਦੀ ਜਨਰਲ ਸਕੱਤਰ ਵਜੋਂ ਚੋਣ ਕੀਤੀ ਗਈ | ਕਲੱਬ ਦੇ ਮੈਂਬਰ ਤੇ ਸੀਨੀਅਰ ਪੱਤਰਕਾਰਾਂ ਨੇ ਨਵਨਿਯੁਕਤ ਪ੍ਰਧਾਨ ਸੰਦੀਪ ਓਬਰਾਏ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਸਡਾਨਾ ਨੂੰ  ਸਨਮਾਨਿਤ ਕੀਤਾ | ਇਸ ਮੌਕੇ ਸੰਦੀਪ ਓਬਰਾਏ ਤੇ ਅਮਰਜੀਤ ਸਿੰਘ ਸਡਾਨਾ ਨੇ ਹਾਜ਼ਰ ਪੱਤਰਕਾਰਾਂ ਨੂੰ  ਭਰੋਸਾ ਦਿਵਾਇਆ ਕਿ ਉਹ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ ਤੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਦੇ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ | ਇਸ ਮੌਕੇ ਕਲੱਬ ਦੇ ਨਵਨਿਯੁਕਤ ਪ੍ਰਧਾਨ ਤੇ ਜਨਰਲ ਸਕੱਤਰ ਨੂੰ  ਕਲੱਬ ਦੀ ਟੀਮ ਬਣਾਉਣ ਦੇ ਅਧਿਕਾਰ ਦਿੱਤੇ ਗਏ | ਮੀਟਿੰਗ ਵਿਚ ਅਮਰਜੀਤ ਕੋਮਲ, ਰੌਸ਼ਨ ਖੈੜਾ, ਵਿਪਨ ਮਹਾਜਨ, ਨਵੀਨ ਓਬਰਾਏ, ਰਜਨੀਸ਼ ਚੌਧਰੀ, ਅਮਰੀਕ ਸਿੰਘ ਮੱਲ੍ਹੀ, ਲਾਜਪਤ ਮਲਹੋਤਰਾ, ਨਰੇਸ਼ ਕੱਦ, ਰਵੀ ਪਾਠਕ, ਐਡਵੋਕੇਟ ਪਵਨ ਕਾਲੀਆ, ਅਮਨਜੋਤ ਸਿੰਘ ਵਾਲੀਆ, ਕਿਸ਼ੋਰੀ ਰਾਜਪੂਤ,  ਸੁਰਿੰਦਰ ਚੋਪੜਾ, ਸਤਪਾਲ ਮਲਹੋਤਰਾ, ਅਮਰਜੀਤ ਕੌਰ ਮੱਲ੍ਹੀ, ਅਸ਼ੀਸ਼ ਪੁਰੀ, ਦੀਪਕ ਮਰਵਾਹਾ, ਮਨੀਸ਼ ਚੋਪੜਾ, ਗਗਨ ਬਹਿਲ, ਰਿੰਕੂ ਕਾਲੀਆ, ਹਰਵੰਤ ਸਿੰਘ ਸਚਦੇਵਾ, ਜਸਪ੍ਰੀਤ ਸਿੰਘ ਸਚਦੇਵਾ, ਰਵਿੰਦਰ ਕੁਮਾਰ ਥਾਪਾ, ਦੀਪਕ ਬਜਾਜ ਤੋਂ ਇਲਾਵਾ ਸੁਖਜਿੰਦਰ ਸਿੰਘ ਬੇਗੋਵਾਲ, ਮਨਜੀਤ ਸਿੰਘ ਰਤਨ ਭੁਲੱਥ, ਮੇਹਰ ਚੰਦ ਸਿੱਧੂ ਭੁਲੱਥ, ਗੋਬਿੰਦ ਸੁਖੀਜਾ ਢਿਲਵਾਂ, ਜੋਗਿੰਦਰ ਸਿੰਘ ਜਾਤੀਕੇ ਭੰਡਾਲ ਬੇਟ, ਤਰਲੋਚਨ ਸਿੰਘ ਸੋਢੀ ਹੁਸੈਨਪੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *