24 ਦਿਨਾ ਬਾਅਦ ਵੀ ਪੀੜਤ ਪਰਿਵਾਰ ਅਗਨੀਵੀਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਇਨਕਾਰੀ

Spread the love
ਕੋਟਕਪੂਰਾ,  ਜੂਨ (ਟਿੰਕੂ ਕੁਮਾਰ) :- ਭਾਵੇਂ ਕੇਂਦਰ ਦੀ ਮੋਦੀ ਸਰਕਾਰ ਦੀ ਅਗਨੀਵੀਰ ਸਕੀਮ ਦਾ ਰੱਜ ਕੇ ਵਿਰੋਧ ਹੋਇਆ ਪਰ ਬੇਰੁਜਗਾਰੀ ਦੇ ਚੱਲਦਿਆਂ ਨੌਜਵਾਨਾ ਵਲੋਂ ਅਗਨੀਵੀਰ ਸਕੀਮ ਤਹਿਤ ਫੌਜ ਵਿੱਚ ਭਰਤੀ ਹੋਣ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਪਰ ਫੌਜ਼ੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਅਗਨੀਵੀਰ ਨੌਜਵਾਨਾ ਦਾ ਵਾਂਝੇ ਰਹਿਣਾ ਸੁਭਾਵਿਕ ਹੈ। ਬੀਤੀ 15 ਮਈ ਨੂੰ ਇੱਕ ਦੁੱਖ ਭਰੀ ਖਬਰ ਪਰਿਵਾਰ ਨੂੰ ਮਿਲੀ ਕਿ ਉਹਨਾਂ ਦਾ 20 ਸਾਲ ਦਾ ਨੋਜਵਾਨ ਪੁੱਤਰ ਸ਼੍ਰੀਨਗਰ ਬਾਰਡਰ ’ਤੇ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਹੈ। ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਕਿਉਂਕਿ ਭਾਰਤੀ ਫੌਜ਼ ਵਿੱਚ ਅਗਨੀਵੀਰ ਦੇ ਤੌਰ ’ਤੇ ਭਰਤੀ ਹੋਏ ਨੋਜਵਾਨ ਅਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਸਰਕਾਰ ਜਾਂ ਮਿਲਟਰੀ ਤੋਂ ਮਿਲਣ ਵਾਲੀਆਂ ਸਹੂਲਤਾਂ ਤਾਂ ਨਾ ਮਿਲ ਸਕੀਆਂ, ਬਲਕਿ ਉਹ ਦੇਸ਼ ਲਈ ਸ਼ਹੀਦ ਹੋਣ ਦੇ ਬਾਵਜੂਦ ਵੀ ਸ਼ਹੀਦ ਦਾ ਸਨਮਾਨ ਵੀ ਹਾਸਲ ਨਾ ਕਰ ਸਕਿਆ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦਾ ਦਾਅਵਾ ਹੈ ਕਿ ਜੇਕਰ ਫੌਜ਼ ਅਕਾਸ਼ਦੀਪ ਸਿੰਘ ਦੀ ਮੌਤ ਦੇ ਕਾਰਨਾ ਬਾਰੇ ਪ੍ਰਗਟਾਵਾ ਕਰਦੀ ਹੈ ਤਾਂ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾ ਸਕਦਾ ਹੈ ਪਰ ਫੌਜ ਦੀ ਹੈਰਾਨੀਜਨਕ ਚੁੱਪੀ ਵੀ ਪੀੜਤ ਪਰਿਵਾਰ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਭਾਵੇਂ ਅਕਾਸ਼ਦੀਪ ਸਿੰਘ ਦੇ ਅੰਤਿਮ ਸਸਕਾਰ ਅਤੇ ਸ਼ਰਧਾਂਜ਼ਲੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਪਰ ਹੁਣ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੇ ਰਵੱਈਏ ਤੋਂ ਨਿਰਾਸ਼ ਅਤੇ ਨਰਾਜ ਪੀੜਤ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਉਹ ਜਦੋਂ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਰੁਤਬਾ ਨਹੀਂ ਮਿਲਦਾ, ਉਦੋਂ ਤੱਕ ਉਸਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਜਾਣਗੀਆਂ। ਅੱਜ 24 ਦਿਨ ਬੀਤਣ ਉਪਰੰਤ ਵੀ ਪਰਿਵਾਰ ਨੇ ਅਕਾਸ਼ਦੀਪ ਦੀਆਂ ਅਸਥੀਆਂ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ।

2 Attachments • Scanned by Gmail

  • Related Posts

    ਚਰਨਜੀਤ ਸਿੰਘ ਕਾਲੇਵਾਲ ਤੇ ਪਿੰਡ ਸਹੌੜਾਂ ਵਾਸੀਆਂ ਵੱਲੋਂ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦਾ ਸਨਮਾਨ

    Spread the love

    Spread the loveਕੁਰਾਲੀ 24 ਸਤੰਬਰ (ਜਗਦੇਵ ਸਿੰਘ )ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦੇ ਪਿੰਡ ਸਹੌੜਾਂ ਵਿਖੇ ਪੁੱਜਣ ’ਤੇ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ…

    ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਬਾਦਲ ਲਈ ਸਭ ਤੋਂ ਮਜਬੂਤ ਦਾਅਵੇਦਾਰ ਹੈ ਚਰਨਜੀਤ ਕੌਰ ਬਰਾੜ 

    Spread the love

    Spread the loveਬਠਿੰਡਾ 24 ਸਤੰਬਰ(ਪੱਤਰ ਪ੍ਰੇਰਕ): ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਜੇਕਰ ਗੱਲ ਬਠਿੰਡਾ ਦਿਹਾਤੀ…

    Leave a Reply

    Your email address will not be published. Required fields are marked *