ਸ਼੍ਰੀ ਮੁਕਤਸਰ ਸਾਹਿਬ, 10 ਜੂਨ ()- ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰ 4778 ਆਪਣੇ ਕਿੱਤੇ ਮੁਤਾਬਕ ਕੰਮ ਸਮਰਪਿਤ ਭਾਵਨਾ ਨਾਲ ਕੰਮ ਕਰਦੀ ਹੈ। ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਮਰੱਥਾ ਅਨੁਸਾਰ ਯੋਗਦਾਨ ਪਾਉਂਦਿਆਂ ਭੱਠਿਆਂ ਤੇ ਕੰਮ ਕਰਦੇ ਬੱਚਿਆਂ ਨੂੰ ਬੂਟ ਜੁਰਾਬਾਂ ਵੰਡਣਾ, ਬੂਟੇ ਲਾਉਣੇ, ਖੂਨਦਾਨ ਕਰਨਾ ਆਦਿ ਕਾਰਜ ਸਮੇਂ ਸਮੇਂ ਤੇ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਸੁਸਾਇਟੀ ਦੇ ਮੈਂਬਰਾਂ ਵਿਕੀ ਅਤੇ ਬਮਲੇਸ਼ ਨੇ ਖ਼ੂਨਦਾਨ ਕਰਕੇ ਮਾਨਵਤਾ ਦੀ ਭਲਾਈ ਦੇ ਵਿੱਚ ਯੋਗਦਾਨ ਪਾਇਆ। ਹਰ ਮਹੀਨੇ ਦੀ ਨੌ ਤਰੀਕ ਨੂੰ ਹੋਣ ਵਾਲੀ ਜਰਨਲ ਮੀਟਿੰਗ ਦੇ ਵਿੱਚ ਇਹਨਾਂ ਦੋਹਾਂ ਨੂੰ ਬਾਬਾ ਗੁਰਪ੍ਰੀਤ ਸਿੰਘ ਸੋਨੀ ਨੇ ਹਾਰ ਪਾ ਕੇ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਥੇਬੰਦੀ ਵੱਲੋਂ ਨਵੇਂ ਬਣਾਏ ਕਾਰਡ ਵੀ ਮੈਂਬਰਾਂ ਨੂੰ ਦਿੱਤੇ ਗਏ। ਇਸ ਸਮੇਂ ਆਪਣੇ ਸੰਬੋਧਨ ਦੌਰਾਨ ਬਾਬਾ ਸੋਨੀ ਨੇ ਇਸ ਕਾਰਜ ਨੂੰ ਲੋਕ ਹਿਤ ਲਈ ਵਧੀਆ ਕਦਮ ਕਹਿੰਦਿਆਂ ਜਥੇਬੰਦੀ ਨੂੰ ਸਹਿਯੋਗ ਦੇਣ ਭਰੋਸਾ ਦਿੱਤਾ। ਇਸ ਸਮੇਂ ’ਤੇ ਜਥੇਬੰਦੀ ਦੇ ਚੇਅਰਮੈਨ ਜਸਵੀਰ ਸ਼ਰਮਾ ਦੱਦਾਹੂਰ, ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਨ, ਮੀਤ ਪ੍ਰਧਾਨ ਬਲਦੇਵ ਸਿੰਘ , ਔਰਗਨਾਈਜ਼ਰ ਜਸਵਿੰਦਰ ਸਿੰਘ ਰਾਜੂ ਨੇ ਆਪਣੇ ਸੰਬੋਧਨ ਦੌਰਾਨ ਸਾਰੇ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਚੁਕੰਨੇ ਕੀਤਾ ਅਤੇ ਜਥੇਬੰਦੀ ਵਿੱਚ ਏਕਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਇਸ ਸਮੇਂ ਤੇ ਆਪਣੇ ਸੰਬੋਧਨ ਦੌਰਾਨ ਚੇਅਰਮੈਨ ਨੇ ਸਾਰੇ ਹੀ ਦੋਸਤਾਂ ਨੂੰ ਅੱਖਾਂ ਔਰ ਕੰਨ ਸਮੇਂ ਸਮੇਂ ਤੇ ਚੈੱਕ ਕਰਵਾਉਣ ਲਈ ਆਖਿਆ। ਸਾਰੇ ਮੈਂਬਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੜਕੀ ਆਵਾਜਾਈ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਤਾਕੀਦ ਵੀ ਕੀਤੀ। ਇਸ ਸਮੇਂ ਤੇ ਪ੍ਰਧਾਨ ਪ੍ਰਕਾਸ਼ ਸਿੰਘ ਚੜੇਵਾਨ, ਚੇਅਰਮੈਨ ਜਸਵੀਰ ਸ਼ਰਮਾ ਦੱਦਾਹੂਰ, ਗੁਰਪ੍ਰੀਤ ਸਿੰਘ ਸੋਨੀ ਬਾਬਾ, ਵਾਈਸ ਪ੍ਰਧਾਨ ਹਰਬੰਸ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ, ਔਰਗਨਾਈਜ਼ਰ ਜਸਵਿੰਦਰ ਸਿੰਘ ਰਾਜੂ ਸੀਆਈਡੀ, ਅਸ਼ੋਕ ਕੁਮਾਰ ਸ਼ਰਮਾ, ਕਾਲਾ ਸਿੰਘ, ਬਮਲੇਸ਼ ਕੁਮਾਰ, ਵਿੱਕੀ, ਹਰਪ੍ਰੀਤ, ਨਿਰਮਲ ਸਿੰਘ, ਬਲਵਿੰਦਰ ਸਿੰਘ, ਛੋਟੇ ਲਾਲ, ਗੁਰਸੇਵਕ ਸਿੰਘ, ਨਰਿੰਦਰ ਸਿੰਘ, ਕਰਨ ਕੁਮਾਰ, ਬਲਵਿੰਦਰ ਸਿੰਘ, ਗੌਰਵ ਕੁਮਾਰ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਹਾਜ਼ਰ ਸਨ।





