ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਵਾਤਾਵਰਨ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ

Spread the love

ਸ੍ਰੀ ਮੁਕਤਸਰ ਸਾਹਿਬ, 10 ਜੂਨ ()- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੀ ਹਦਾਇਤਾਂ ਅਨੁਸਾਰ ਰਾਜ ਕੁਮਾਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਾਹਿਤ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਂਵਾ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਜੀਆਂ ਦੀ ਰਹਿਨੁਮਾਈ ਹੇਠ ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਵਿਖੇ ਅਤੇ ਬੀ.ਡੀ.ਪੀ.ਓ ਦਫ਼ਤਰ ਗਿੱਦੜਬਾਹਾ ਵਿਖੇ ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀਨੀਅਰ ਡਿਵੀਜਨ)/ਚੀਫ ਜੂਡੀਸ਼ੀਅਲ ਮੈਜਿਸਟਰੇਟ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਲਗਾਤਾਰਤਾ ਵਿੱਚ ਪੌਦੇ ਲਗਾਏ ਗਏ। ਮਾਨਯੋਗ ਸਕੱਤਰ ਸਾਹਿਬ ਜੀਆਂ ਨੇ ਆਪਣੇ ਹੱਥਾਂ ਨਾਲ ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਵਿਖੇ ਅਤੇ ਬੀ.ਡੀ.ਪੀ.ਓ ਦਫ਼ਤਰ ਗਿੱਦੜਬਾਬਾ ਵਿਖੇ ਰੁੱਖ ਲਗਾਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ । ਇਸ ਮੌਕੇ ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਦੇ ਪ੍ਰਿੰਸੀਪਲ ਡਾ. ਆਰ. ਪੀ. ਸਿੰਘ ਜੀ ਤੇ ਕਾਲਜ ਦੇ ਵਿਦਿਆਰਥੀਆ ਵੱਲੋਂ ਵੀ ਪੌਦੇ ਲਗਾਏ ਗਏ ਅਤੇ ਉਹਨਾਂ ਵੱਲੋ ਮਾਨਯੋਗ ਸਕੱਤਰ ਸਾਹਿਬ ਜੀਆਂ ਨੂੰ ਵਿਸਵਾਸ ਦਵਾਇਆ ਗਿਆ ਕਿ ਉਹ ਲਾਅ ਕਾਲਜ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ। ਇਸ ਮੌਕੇ ਮਾਨਯੋਗ ਸਕੱਤਰ ਸਾਹਿਬ ਜੀਆਂ ਨੇ ਦੱਸਿਆ ਕਿ ਦਰੱਖਤਾ ਦੀ ਕਟਾਈ ਕਾਰਨ ਸਾਨੂੰ ਮੀਹ ਦੀ ਘਾਟ ਅਤੇ ਤਾਪਮਾਨ ਵਿੱਚ ਵਾਧੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਾਡਾ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਫਰਜ਼ ਬਣਦਾ ਹੈ ਮਾਨਯੋਗ ਸਕੱਤਰ ਸਾਹਿਬ ਜੀਆਂ ਵੱਲੋਂ ਦੱਸਿਆ ਗਿਆ ਕਿ ਵਾਤਾਵਰਣ, ਜਿਸ ਦਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਕਾਰਨ ਨੁਕਸਾਨ ਹੋ ਰਿਹਾ ਹੈ, ਨੂੰ ਪੁਨਰਜੀਵਿਤ ਕਰਨ ਦਾ ਫਰਜ਼ ਵੀ ਮਨੁੱਖ ਦਾ ਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਨੂੰ ਘਟਾ ਕੇ ਤੇ ਨਵੇਂ ਉਪਾਵਾਂ ਨੂੰ ਅਪਣਾ ਕੇ ਅਸੀਂ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਅਸੀ ਸਾਰੇ ਹੀ ਘੱਟੋ ਘੱਟ ਆਪਣੇ-ਆਪਣੇ ਜਨਮ ਦਿਹਾੜੇ ਤੇ ਘੱਟੋ ਘੱਟ ਇੱਕ ਰੁੱਖ ਲਾਈਏ ਤਾਂ ਜੋ ਖੁਸੀ ਦੇ ਮੌਕੇ ਨੂੰ ਸੁਚੱਜੇ ਅਤੇ ਸੁਚਾਰੂ ਰੂਪ ਵਿੱਚ ਮਨਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਕੇਵਲ ਰੁੱਖ ਲਗਾਉਣ ਤੇ ਹੀ ਸਾਡੀ ਜਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ ਸਗੋਂ ਕਿ ਉਹਨਾਂ ਦੀ ਸਹਿਜ ਸੰਭਾਲ ਅਤੇ ਪਰਵਰਿਸ਼ ਵੀ ਉਸ ਜਿੰਮੇਵਾਰੀ ਦਾ ਇੱਕ ਅਹਿਮ ਅੰਗ ਹੈ ਜਿਸ ਨੂੰ ਸੁਚਾਰੂ ਤਰੀਕੇ ਨਾਲ ਨਿਭਾਉਣਾ ਸਾਡਾ ਫਰਜ਼ ਹੈ। ਇਸ ਤੇ ਵਧੇਰੀ ਜਾਣਕਾਰੀ ਦਿੰਦਿਆ ਉਹਨਾਂ ਕਿਹਾ ਕਿ ਲਗਾਏ ਗਏ ਪੇੜ੍ਹ ਪੌਦਿਆਂ ਦੀ ਸਾਂਭ ਸੰਭਾਲ ਲਈ ਇਕ ਹਸਤਾਖ਼ਰ ਡਰਾਈਵ ਜਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਸ਼ੁਰੂ ਕੀਤੀ ਜਾਵੇਗੀ ਜਿਸ ਅਧੀਨ ਹਰ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਉਹਨਾਂ ਦੁਆਰਾ ਲਾਏ ਗਏ ਪੇੜ੍ਹ ਪੌਦਿਆਂ ਦੀ ਗਿਣਤੀ ਉਹਨਾਂ ਵੱਲੋਂ ਹੀ ਦਰਜ ਕੀਤੀ ਜਾਵੇਗੀ ਤਾਂ ਜੋ ਲਗਾਏ ਗਏ ਪੇੜ੍ਹ ਪੌਦਿਆਂ ਅਤੇ ਰੁੱਖਾ ਦੀ ਸਾਂਭ ਸੰਭਾਲ ਅਤੇ ਪਰਵਰਿਸ਼ ਕਰਨ ਦੀ ਅਤੇ ਇਸ ਮੁਹਿੰਮ ਪ੍ਰਤੀ ਅਪਨਤ ਦੀ ਭਾਵਨਾ ਪੁਰਜ਼ੋਰ ਤਰੀਕੇ ਨਾਲ ਪਨਪ ਸਕੇ। ਇਸ ਮੌਕੇ ਬੀ.ਡੀ.ਪੀ.ਓ ਦਫ਼ਤਰ ਗਿੱਦੜਬਾਹਾ ਵਿਖੇ ਮਨਜੋਤ ਸਿੰਘ (ਬੀ.ਡੀ.ਪੀ.ਓ) ਜੀ ਵੱਲੋਂ ਵੀ ਪੌਦੇ ਲਗਾਏ ਗਏ ਅਤੇ ਮਾਨਯੋਗ ਸਕੱਤਰ ਸਾਹਿਬ ਜੀਆਂ ਨੂੰ ਵਿਸਵਾਸ ਦਵਾਇਆ ਗਿਆ ਕਿ ਉਹ ਬੀ.ਡੀ.ਪੀ.ਓ ਦਫ਼ਤਰ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ। ਇਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਲਾਅ ਕਾਲਜ, ਗਿੱਦੜਬਾਹਾ ਦੇ ਪ੍ਰਿੰਸੀਪਲ ਡਾ. ਆਰ.ਪੀ. ਸਿੰਘ, ਲਾਅ ਕਾਲਜ ਦੇ ਵਿਦਿਆਰਥੀ ਅਤੇ ਮਨਜੋਤ ਸਿੰਘ (ਬੀ.ਡੀ.ਪੀ.ਓ) ਗਿੱਦੜਬਾਹਾ ਤੇ ਸਮੁੱਚਾ ਸਟਾਫ ਸ਼ਾਮਿਲ ਸੀ।

  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *