ਡੈਮੋਕ੍ਰੈਟਿਕ ਟੀਚਰਜ਼ ਫਰੰਟ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ

Spread the love

ਸ੍ਰੀ ਮੁਕਤਸਰ ਸਾਹਿਬ, 11 ਜੂਨ ()- ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਜ਼ਿਲ੍ਹਾ ਪੱਧਰੀ ਵਫ਼ਦ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਯਾਦਵਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਦੱਸਿਆ ਕਿ ਸਿੱਖਿਆ ਅਧਿਕਾਰੀ ਨਾਲ ਵਿਦਿਆਰਥੀਆਂ ਦੇ ਛੁੱਟੀਆਂ ਦੌਰਾਨ ਨਵੇਂ ਦਾਖਲਿਆਂ ਸਬੰਧੀ, ਮਿੱਡ ਡੇ ਮੀਲ ਦੀ ਰਾਸ਼ੀ ਅਤੇ ਰਾਸ਼ਨ ਸਬੰਧੀ, ਅਧਿਆਪਕਾਂ ਦੀਆਂ ਏਸੀਆਰ, ਵਿਦਿਆਰਥੀਆਂ ਦੀਆਂ ਰਹਿੰਦੀਆਂ ਕਿਤਾਬਾਂ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ ਗਈ। ਸਾਲਾਨਾ ਏਸੀਆਰ ’ਚ ਨਾ ਹੋਏ ਮੁਕਾਬਲਿਆਂ ਦੇ ਨੰਬਰ ਅਧਿਆਪਕਾਂ ਨੂੰ ਦਿੱਤੇ ਜਾਣ ਦੀ ਮੰਗ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਦਾਖਲਿਆਂ ਸਬੰਧੀ ਮੀਟਿੰਗ ਸਕੂਲ ਖੁੱਲਣ ’ਤੇ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਹੀ ਕੀਤੀ ਜਾਵੇਗੀ ਅਤੇ ਇਸ ਸਬੰਧੀ ਸਕੂਲ ਮੁਖੀਆਂ ਨੂੰ ਮਜਬੂਰ ਨਹੀਂ ਕੀਤਾ ਜਾਵੇਗਾ। ਮਿੱਡ- ਡੇ -ਮੀਲ ਦੀ ਰਾਸ਼ੀ ਅਤੇ ਰਾਸ਼ਨ ਸਕੂਲਾਂ ਨੂੰ ਸਮੇਂ ਸਿਰ ਜਾਰੀ ਕੀਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਹੈੱਡ ਟੀਚਰ ਅਤੇ ਸੈਂਟਰ ਹੈੱਡ ਦੀਆਂ ਤਰੱਕੀਆਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਅਧਿਆਪਕਾਂ ਦੇ ਜ਼ਿਲ੍ਹਾ ਪੱਧਰੀ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ। ਵਫ਼ਦ ’ਚ ਸੁਰਿੰਦਰ ਸੇਤੀਆ ਸੀਨੀਅਰ ਮੀਤ ਪ੍ਰਧਾਨ, ਪਰਮਿੰਦਰ ਖੋਖਰ ਮੀਤ ਪ੍ਰਧਾਨ, ਨੀਰਜ਼ ਬਜਾਜ, ਚਰਨਜੀਤ ਅਟਵਾਲ, ਰਵੀ ਸ਼ਰਮਾ, ਰਵਿੰਦਰ ਰਵੀ ਆਦਿ ਆਗੂ ਹਾਜ਼ਰ ਸਨ।

  • Related Posts

    ਕਾਂਗਰਸ ਵਲੋਂ ਸਿੱਖਾਂ ‘ਤੇ ਢਾਹੇ ਜੁਲਮਾਂ ਦੀ ਅਸਲ ਦਾਸਤਾਨ ਹੈ ਫਿਲਮ ‘ਸਤਲੁਜ’ – ਰਣਜੀਤ ਸਿੰਘ ਖੁਰਾਣਾ ਕਿਹਾ- ਸੁਖਬੀਰ ਬਾਦਲ ਦਾ ਫਿਲਮ ਨੂੰ ਘਰ-ਘਰ ਦਿਖਾਉਣ ਦਾ ਫੈਸਲਾ ਸ਼ਲਾਘਾਯੋਗ

    Spread the love

    Spread the loveਫਗਵਾੜਾ 9 ਜਲਾਈ (    ਪ੍ਰੀਤ ਕੌਰ ਪ੍ਰੀਤੀ        ) ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨਸਭਾ ਹਲਕਾ ਫਗਵਾੜਾ ਸ਼ਹਿਰੀ ਦੇ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ (ਕੋਰ ਕਮੇਟੀ ਮੈਂਬਰ…

    ਮਿਸ਼ਨ 2027 ਵੱਲ ਇੱਕ ਹੋਰ ਮਜ਼ਬੂਤ ਕਦਮ   ਰਈਆ ਵਿਖੇ ਇਸਤਰੀ ਸ਼੍ਰੋਮਣੀ ਅਕਾਲੀ ਦਲ ਦਾ  11-11 ਕਮੇਟੀਆਂ ਦਾ ਗਠਨ 

    Spread the love

    Spread the love ਅੰਮ੍ਰਿਤਸਰ 9 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਮਿਸ਼ਨ 2027 ਨੂੰ ਮੁੱਖ ਰੱਖਦਿਆਂ ਬੀਬੀ ਰਣਜੀਤ ਕੌਰ ਰਈਆ ਜੀ, ਹਲਕਾ ਪ੍ਰਧਾਨ ਇਸਤਰੀ ਵਿੰਗ ਦੀ ਯੋਗ ਰਹਿਨੁਮਾਈ ਹੇਠ ਅੱਜ ਵਾਰਡ…

    Leave a Reply

    Your email address will not be published. Required fields are marked *