ਸੰਕਲਪ ਸੁਸਾਇਟੀ ਦੁਆਰਾ ਮਨਾਇਆ ਗਿਆ ਵਿਸ਼ਵ ਬਾਲ ਮਜ਼ਦੂਰੀ ਵਿਰੁੱਧ ਦਿਨ

Spread the love

ਸ੍ਰੀ ਮੁਕਤਸਰ ਸਾਹਿਬ 13 ਜੂਨ ()- ਸਮਾਜ ਸੇਵੀ ਸੰਸਥਾ “ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.) ਦੁਆਰਾ “ਵਿਸ਼ਵ ਬਾਲ ਮਜਦੂਰੀ ਵਿਰੁੱਧ ਦਿਨ-2025” ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਪਿੰਡ ਬਧਾਈ ਵਿਖੇ ਗਰੋਵਰ ਇੱਟਾਂ ਦੇ ਭੱਠੇ ਉੱਪਰ ਕੰਮ ਕਰਦੇ ਮਜ਼ਦੂਰਾਂ ਨੂੰ ਇਕੱਤਰ ਕਰਕੇ ਦਿਵਸ ਉਪਰ ਚਾਨਣਾ ਪਾਇਆ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਮਜ਼ਦੂਰ ਪ੍ਰੀਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਸਕੂਲ ਭੇਜਣ ਅਤੇ ਬਾਲ ਮਜ਼ਦੂਰੀ ਨਾ ਕਰਵਾਉਣ ਦਾ ਪ੍ਰਣ ਲਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸੰਸਥਾ ਦੁਆਰਾ ਸਮੇਂ-ਸਮੇਂ ਤੇ ਮਜ਼ਦੂਰਾਂ ਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਲਈ ਉਪਰਾਲੇ ਕੀਤੇ ਜਾਂਦੇ ਹਨ। ਸੰਕਲਪ ਸੁਸਾਇਟੀ ਦੇ ਜਨਰਲ ਸਕੱਤਰ ਸਤਬਿੰਦਰ ਸਿੰਘ ਰਾਜ ਰੁਪਾਣਾ ਨੇ ਦੱਸਿਆ ਕਿ ਦਿਵਸ ਮੌਕੇ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਲੈ ਕੇ ਛਾਂਦਾਰ ਅਤੇ ਫਲਦਾਰ ਬੂਟੇ ਵੀ ਲਾਏ ਗਏ। ਕਰੀਬ 100 ਬੱਚਿਆਂ ਨੂੰ ਪੜ੍ਹਾਈ ਲਿਖਾਈ ਦਾ ਸਮਾਨ ਮੁਫਤ ਵੰਡਿਆ ਗਿਆ। ਭੱਠੇ ਦੇ ਸੰਚਾਲਕ ਸ੍ਰੀ ਰਾਜੇਸ਼ ਗਰੋਵਰ ਦੁਆਰਾ ਸੰਕਲਪ ਸੁਸਾਇਟੀ ਦੇ ਇਸ ਉਦਮ ਬਦਲੇ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਉਹ ਮਜ਼ਦੂਰ ਪਰਿਵਾਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਭੱਠੇ ਉੱਪਰ ਉਹਨਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਅਤੇ ਹਰ ਤਰਾਂ ਦੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਰਹਿੰਦੇ ਹਨ। ਇਸ ਕਾਰਜ ਨੂੰ ਸਿਰੇ ਚੜਨ ਬਦਲੇ ਸੰਧੂ ਨੇ ਭੱਠੇ ਤੇ ਸੰਚਾਲਕ ਰਾਜੇਸ਼ ਗਰੋਵਰ,ਏ ਟੂ ਜੈਡ ਐਡਵਰਟਾਈਜਿੰਗ ਦੇ ਐਮ.ਡੀ ਹਰਵਿੰਦਰ ਸਿੰਘ ਹੈਪੀ, ਅਮਰਜੋਤ ਸਿੰਘ ਘਾਰੂ, ਭਵਕੀਰਤ ਸਿੰਘ ਸੰਧੂ, ਅਸੀਮ ਗਰੋਵਰ, ਗਿਆਨੀ,ਕਿਰਨਦੀਪ ਸਿੰਘ ਮੌੜ, ਸਾਹਿਬਮਾਨ ਸਿੰਘ ਸੁਮੀਤ ਸਿੰਘ ਤੇ ਰਾਹੁਲ ਕੁਮਾਰ ਦਾ ਧੰਨਵਾਦ ਕੀਤਾ।

  • Related Posts

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 9 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਸਿਉਣਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ…

    ਨਹਿਰ ਵਿੱਚ ਡੁੱਬੇ ਪਿੰਡ ਚਾਹਲਾਂ ਦੇ ਨੌਜਵਾਨ ਨਿਖਿਲ ਦੀ ਲਾਸ਼ 9 ਦਿਨਾਂ ਬਾਅਦ ਬਰਾਮਦ, ਗ਼ਮਗੀਨ ਮਾਹੌਲ ‘ਚ ਹੋਇਆ ਸੰਸਕਾਰ

    Spread the love

    Spread the loveਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) :ਹਲਕਾ ਬਲਾਚੌਰ ਦੇ ਪਿੰਡ ਚਾਹਲਾਂ ਦਾ ਨੌਜਵਾਨ ਨਿਖਿਲ, ਜੋ ਕਿ ਬੀਤੀ 30 ਜੂਨ ਨੂੰ ਇੱਕ ਹਾਦਸੇ ਦੌਰਾਨ ਬਿਸਤ-ਦੁਆਬ ਨਹਿਰ…

    Leave a Reply

    Your email address will not be published. Required fields are marked *