ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 16 ਜੂਨ ਨੂੰ ਲਗਾਇਆ ਜਾ ਰਿਹੈ ਹੈ ਪਲੇਸਮੈਂਟ ਕੈਂਪ

Spread the love

ਸ੍ਰੀ ਮੁਕਤਸਰ ਸਾਹਿਬ, 13 ਜੂਨ ()- ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨਿਤ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ 16 ਜੂਨ 2025 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 3 ਕੰਪਨੀਆਂ ਭਾਗ ਲੈਣ ਜਾ ਰਹੀਆ ਹਨ, ਜਿਸ ਵਿੱਚ ਗਰੋ ਇੰਡੀਗੋ ਪ੍ਰਾਈਵੇਟ ਲਿਮੀ. ਵੱਲੋਂ ਮਾਰਕੀਟਿੰਗ ਐਗਜੂਕੇਟੀਵ ਦੀਆਂ 8 ਅਸਾਮੀਆਂ, ਕੋਨੈਕਟ ਬਰਾਡਬੈਂਡ ਕੰਪਨੀ ਵੱਲੋਂ ਸੇਲਜਮੈਨ ਦੀਆਂ 20 ਅਸਾਮੀਆਂ ਅਤੇ ਈ.ਕਾਰਟ (ਫਲੀਪ ਕਾਰਟ) ਵੱਲੋਂ ਡਿਲਵਰੀ ਬੁਆਏ ਦੀਆਂ 50 ਅਸਾਮੀਆਂ ਲਈ ਇੰਟਰਵਿਊ ਲਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਗਰੋ ਇੰਡੀਗੋ ਪ੍ਰਾਈਵੇਟ ਲਿਮੀ. ਦੀ ਇੰਟਵਿਊ ਲਈ ਵਿਦਿਅਕ ਯੋਗਤਾ ਬੀ.ਐਸ.ਸੀ (ਐਗਰੀਕਲਚਰ) ਹੋਣੀ ਜਰੂਰੀ ਹੈ, ਉਮਰ ਹੱਦ 18 ਤੋਂ 35 ਸਾਲ, ਪ੍ਰਾਰਥੀ ਕੋਲ ਆਪਣਾ ਮੋਟਰਸਾਈਕਲ ਅਤੇ ਫੋਨ ਹੋਣ ਜਰੂਰੀ ਹੈ ਅਤੇ ਇਹ ਅਸਾਮੀ ਕੇਵਲ ਲੜਕਿਆਂ ਲਈ ਹੈ। ਕੋਨੈਕਟ ਬਰਾਡਬੈਂਡ ਦੀ ਇੰਟਰਵਿਊ ਲਈ ਵਿੱਦਿਅਕ ਯੋਗਤਾ ਘੱਟ ਤੋਂ ਘੱਟ 12ਵੀ ਪਾਸ, ਉਮਰ 18 ਤੋਂ 35 ਸਾਲ ਅਤੇ ਪ੍ਰਾਰਥੀ ਕੋਲ ਆਪਣਾ ਮੋਟਰਸਾਈਕਲ ਅਤੇ ਫੋਨ ਹੋਣ ਜਰੂਰੀ ਹੈ ਅਤੇ ਇਹ ਅਸਾਮੀ ਕੇਵਲ ਲੜਕਿਆ ਲਈ ਹੈ। ਈ.ਕਾਰਟ (ਫਲੀਪ ਕਾਰਟ) ਦੀ ਇੰਟਰਵਿੁਊ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ 10ਵੀਂ ਪਾਸ, ਉਮਰ 18 ਤੋਂ 50 ਸਾਲ ਅਤੇ ਪ੍ਰਾਰਥੀ ਕੋਲ ਆਪਣਾ ਮੋਟਰਸਾਈਕਲ ਅਤੇ ਫੋਨ ਹੋਣ ਜਰੂਰੀ ਹੈ ਇਹ ਅਸਾਮੀ ਲੜਕੇ, ਲੜਕੀਆਂ ਦੋਨਾਂ ਲਈ ਹੈ। ਦਲਜੀਤ ਸਿੰਘ ਬਰਾੜ, ਪਲੇਸਮੈਂਟ ਅਫਸਰ ਵੱਲੋਂ ਦੱਸਿਆ ਗਿਆ ਕਿ ਪ੍ਰਾਰਥੀ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਦਸਤਾਵੇਜ, ਬਾਇਓ ਡਾਟਾ, ਆਧਾਰ ਕਾਰਡ, ਡਰਾਇਵਿੰਗ ਲਾਇਸੈਂਸ, ਜਾਤੀ ਸਰਟੀਫਿਕੇਟ ਆਦਿ ਅਸਲ ਅਤੇ ਉਨ੍ਹਾਂ ਦੀ ਫੋਟੋ ਕਾਪੀ ਸੈੱਟ ਜਰੂਰ ਨਾਲ ਲੈ ਕੇ ਆਉਣ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰਬਰ 98885-62317 ’ਤੇ ਸੰਪਰਕ ਕਰ ਸਕਦੇ ਹਨ।

  • Related Posts

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 9 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਸਿਉਣਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ…

    ਨਹਿਰ ਵਿੱਚ ਡੁੱਬੇ ਪਿੰਡ ਚਾਹਲਾਂ ਦੇ ਨੌਜਵਾਨ ਨਿਖਿਲ ਦੀ ਲਾਸ਼ 9 ਦਿਨਾਂ ਬਾਅਦ ਬਰਾਮਦ, ਗ਼ਮਗੀਨ ਮਾਹੌਲ ‘ਚ ਹੋਇਆ ਸੰਸਕਾਰ

    Spread the love

    Spread the loveਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) :ਹਲਕਾ ਬਲਾਚੌਰ ਦੇ ਪਿੰਡ ਚਾਹਲਾਂ ਦਾ ਨੌਜਵਾਨ ਨਿਖਿਲ, ਜੋ ਕਿ ਬੀਤੀ 30 ਜੂਨ ਨੂੰ ਇੱਕ ਹਾਦਸੇ ਦੌਰਾਨ ਬਿਸਤ-ਦੁਆਬ ਨਹਿਰ…

    Leave a Reply

    Your email address will not be published. Required fields are marked *