ਪਰਿਵਾਰ ਦਾ ਮਜ਼ਬੂਤ ਥੰਮ੍ਹ : ਪਿਤਾ 

Spread the love

ਸਾਨੂੰ ਜਨਮ ਦੇਣ ਵਾਲੀ ਮਾਂ ਦਾ ਜਿੱਥੇ ਸਾਡੀ ਜ਼ਿੰਦਗੀ ‘ਚ ਅਹਿਮ ਸਥਾਨ ਹੈ, ਉੱਥੇ ਹੀ ਪਿਤਾ ਦਾ ਵੀ ਸਾਡੀ ਜ਼ਿੰਦਗ਼ੀ ‘ਚ ਬਹੁਤ ਮਹੱਤਵ ਹੈ। ਪਿਤਾ ਜੋ ਆਪਣੇ ਬੱਚਿਆਂ ਲਈ ਦਿਨ-ਰਾਤ ਮਿਹਨਤ ਕਰਦਾ ਹੈ, ਘਰੋਂ ਦੂਰ ਰਹਿ ਕੇ ਆਪਣੇ ਪਰਿਵਾਰ ਦੀ ਹਰ ਖੁਸ਼ੀ ਦਾ ਖ਼ਿਆਲ ਰੱਖਦਾ ਹੈ। ਪਿਤਾ ਦੇ ਕਿਰਦਾਰ ਨੂੰ ਅਕਸਰ ਘਰ ਦੀ ਮਜਬੂਤੀ ਦੇ ਨਾਲ ਜੋੜਿਆ ਜਾਂਦਾ ਹੈ। ਉਹ ਸਿਰਫ ਪਰਿਵਾਰ ਦੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਵਿਅਕਤੀ ਹੀ ਨਹੀਂ ਹੁੰਦਾ, ਬਲਕਿ ਉਹ ਸਹੀ ਅਤੇ ਗਲਤ ਦੀ ਪਹਿਚਾਣ ਵੀ ਸਿਖਾਉਂਦਾ ਹੈ। ਉਹ ਆਪਣੇ ਬੱਚਿਆ ਨੂੰ ਸਿਖਿਆ, ਕੈਰੀਅਰ, ਅਤੇ ਨਿੱਜੀ ਜੀਵਨ ਵਿੱਚ ਹਮੇਸ਼ਾ ਹੀ ਮੱਤ ਦਿੰਦਾ ਹੈ।
ਆਪਣੀਆਂ ਮੁਢਲੀਆਂ ਜਰੂਰਤਾਂ ਤੋਂ ਹੱਟ ਕੇ ਬੱਚਿਆਂ ਦੀਆਂ ਬੇਮੰਗੀ ਲੋੜਾਂ ਨੂੰ ਪੂਰੀਆਂ ਕਰਨ ਵਾਲਾ ਸਿਰਫ ਤੇ ਸਿਰਫ਼ ਇੱਕ ਪਿਤਾ ਹੀ ਹੁੰਦਾ ਹੈ। ਸਾਡੀ ਹਰੇਕ ਛੋਟੀ ਮੋਟੀ ਖੁਸ਼ੀ ਦਾ ਖ਼ਿਆਲ ਰੱਖਣ ਵਾਲੇ ਪਿਤਾ ਦੀ ਅਗਰ ਜੇਬ ਖਾਲੀ ਵੀ ਹੋਵੇ ਤਾਂ ਵੀ ਦਿਲ ਦੀ ਏਨੀਂ ਅਮੀਰੀ ਰੱਖਦਾ ਕਿ ਕਿਸੇ ਗੱਲੋਂ ਨਾਂਹ ਨਹੀਂ ਕਰਦਾ। ਸਾਡੀ ਉਂਗਲੀ ਫੜ ਸਾਡੇ ਲਈ ਸਹਾਰਾ ਬਣਦਾ ਹੈ। ਪਿਤਾ, ਜਿਸ ਨੂੰ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਪਿਆਰਾ ਹੁੰਦਾ ਹੈ। ਜਿਸ ਦੀ ਸਿਰਫ਼ ਇੱਕ ਹਾਂ ‘ਚ ਹੀ ਖੁਸ਼ੀ ਦਾ ਇਸ਼ਾਰਾ ਹੂੰਦਾ ਹੈ। ਬੋਹੜ ਦੀ ਛਾਂ ਵਰਗੇ ਪਿਤਾ ਦਾ ਦਰਜਾ ਮਿਣਿਆਂ ਨਹੀਂ ਸਿਰਫ਼ ਮਾਣਿਆ ਹੀ ਜਾ ਸਕਦਾ ਹੈ।
ਸਾਡਾ ਹਰ ਦਿਨ ਪਿਤਾ ਦੇ ਨਾਲ ਹੀ ਹੈ, ਪਿਤਾ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ। ਸਾਡੇ ਲਈ ਹਰ ਦਿਨ ਪਿਤਾ ਦੀ ਹੀ ਦੇਣ ਹੈ,ਪਰ ਫਿਰ ਵੀ ਇੱਕ ਖਾਸ ਤਰ੍ਹਾਂ ਨਾਲ ਪਿਤਾ ਨੂੰ ਯਾਦ ਕਰਨ ਲਈ, ਪਿਤਾ ਵਲੋਂ ਦਿੱਤੀ ਗਈ ਸਾਨੂੰ ਅਣਮੋਲ ਜਿੰਦਗੀ ‘ਚੋ ਸਾਲ ਦਾ ਇੱਕ ਦਿਨ ਪੂਰੀ ਤਰ੍ਹਾਂ ਪਿਤਾ ਨੂੰ ਸਮਰਪਿਤ ਕਰਨ ਲਈ ‘ਪਿਤਾ ਦਿਵਸ’ ਬਣਾਇਆ ਗਿਆ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਪਿਤਾ ਦਿਵਸ ਦੀ ਤਾਰੀਖ ਵੱਖ-ਵੱਖ ਹੈ ਪਰ ਭਾਰਤ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਇੰਗਲੈਂਡ, ਗ੍ਰੀਸ, ਮੈਕਸੀਕੋ, ਪਾਕਿਸਤਾਨ, ਆਇਰਲੈਂਡ, ਵੈਨੇਜ਼ੁਏਲਾ ਅਤੇ ਅਰਜਨਟੀਨਾ ਵਰਗੇ ਦੇਸ਼ ਵੀ ਇਸ ਨੂੰ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਉਂਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਗਰ ਬੱਚਿਆਂ ਦਾ ਪੂਰਾ ਜੀਵਣ ਵੀ ਪਿਤਾ ਨੂੰ ਸਮਰਪਿਤ ਹੋ ਕੇ ਲੰਘ ਜਾਵੇ ਤਾਂ ਵੀ ਉਸਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ। ਇਹ ਦਿਨ ਸਾਡੇ ਜੀਵਨ ਵਿੱਚ ਪਿਤਾ ਦੀ ਅਮੁੱਲ ਭੂਮਿਕਾ ਦਾ ਜਸ਼ਨ ਮਨਾਉਣ ਲਈ ਸਮਰਪਿਤ ਇੱਕ ਖੁਸ਼ੀ ਦਾ ਮੌਕਾ ਹੈ। ਇਹ ਖਾਸ ਦਿਨ ਪਿਤਾ ਦੇ ਪਿਆਰ, ਮਾਰਗਦਰਸ਼ਨ ਅਤੇ ਅਟੁੱਟ ਸਮਰਥਨ ਦੇ ਸਨਮਾਨ ਕਰਨ ਦਾ ਹੈ। ਇਸ ਦਿਨ ਦਾ ਮਹੱਤਵ ਸਿਰਫ ਆਪਣੇ ਪਿਤਾ ਨੂੰ ਕਾਰਡ, ਫੁੱਲ, ਕੱਪੜੇ ਜਾਂ ਤੋਹਫੇ ਭੇਂਟ ਕਰਨਾ ਨਹੀਂ ਬਲਕਿ ਇਸ ਗੱਲ ਦਾ ਅਹਿਸਾਸ ਕਰਨਾ ਵੀ ਹੈ ਕਿ ਪਿਤਾ ਨੇ ਸਾਡੀ ਜ਼ਿੰਦਗੀ ਬਣਾਉਣ ਲਈ ਆਪਣੀਂ ਸਾਰੀ ਉਮਰ ਤਿਆਗ ਅਤੇ ਸਮਰਪਣ ਨਾਲ ਗੁਜ਼ਾਰੀ ਹੈ। ਬੱਚਿਆਂ ਦੀ ਹਰ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਆਪਣੀਆਂ ਇੱਛਾਵਾਂ ਨੂੰ ਹਰ ਵਾਰ ਮਾਰਿਆ ਹੈ ਸਾਨੂੰ ਇਹ ਕੀਮਤੀ ਜੀਵਨ ਸਬਕ ਸਿਖਾਉਣ ਤੋਂ ਲੈ ਕੇ ਸਾਡੀ ਤਾਕਤ ਦਾ ਥੰਮ ਬਣਨ ਤੱਕ, ਪਿਤਾ ਸਾਡੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ। ਇਹ ਖ਼ਾਸ ਦਿਨ ਪਿਤਾ ਦਾ ਧੰਨਵਾਦ ਕਰਨ ਅਤੇ ਸਤਿਕਾਰ ਕਰਨ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।। ਜੇਕਰ ਅਸੀਂ ਸਾਰੇ ਆਪਣੇ ਪਿਤਾ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਤਿਆਗ ਨੂੰ ਹਮੇਸ਼ਾ ਯਾਦ ਰਖੀਏ ਤਾਂ ਇਸ ਤੋਂ ਵੱਡਾ ਤੋਹਫਾ ਆਪਣੇ ਪਿਤਾ ਲਈ ਪਿਤਾ ਦਿਵਸ ਤੇ ਨਹੀਂ ਹੋ ਸਕਦਾ।
✍️ਬਲਦੇਵ ਸਿੰਘ ਬੇਦੀ

ਜਲੰਧਰ

9041925181

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *