ਭਾਰਤੀ ਜਨਤਾ ਪਾਰਟੀ ਦੇ ਵਫਦ ਨੇ ਪੰਜਾਬ ਗਵਰਨਰ ਨੂੰ ਦਿੱਤਾ ਮੰਗ ਪੱਤਰ

Spread the love

ਜਗਰਾਉਂ  ਜੂਨ (ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਦਾ ਵਫਦ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਭਾਰਤੀ ਜਨਤਾ ਪਾਰਟੀ ਦੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਧਾਨ ਰਮਿੰਦਰ ਸਿੰਘ ਸੰਗੋਵਾਲ,  ਦੀ ਅਗਵਾਈ ਵਿੱਚ ਮਿਲਿਆ| ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਰਿਟਾਇਰ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਜਿਲਾ ਲੁਧਿਆਣਾ ਦੇ ਨਾਲ ਲਗਦੇ ਅਤੇ ਜਗਰਾਉ ਦੇ ਨਾਲ ਲਗਦੇ ਵੱਖ ਵੱਖ ਪਿੰਡਾਂ ਦੀ ਉਪਜਾਊ ਜਮੀਨ ਨੂੰ ਪੰਜਾਬ ਸਰਕਾਰ ਵੱਲੋਂ ਅਰਬਨ ਅਸਟੇਟ ਬਣਾਉਣ ਲਈ ਐਕੁਆਇਰ ਕਰਨ ਦੀ ਵਿਰੋਧਤਾ ਕਰਦੇ ਹੋਏ ਇੱਕ ਮੈਮੋਰੈਂਡਮ ਪੰਜਾਬ ਦੇ ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੂੰ ਦਿੱਤਾ ਅਤੇ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ ਰੱਦ ਕਰਨ ਲਈ ਬੇਨਤੀ ਕੀਤੀ ਗਈ ਹੈ| ਉਹਨਾਂ ਕਿਹਾ ਕਿ ਗਵਰਨਰ ਸਾਹਿਬ ਨੇ ਵਫਦ ਦੀ ਬੇਨਤੀ ਬਹੁਤ ਗੌਰ ਨਾਲ ਸੁਣੀ ਅਤੇ ਸਮਝੀ| ਇਸ ਵਫਦ ਨੇ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਪਹਿਲਾਂ ਹੀ ਪੰਜਾਬ ਅੰਦਰ ਕੱਟੀਆਂ ਸਰਕਾਰੀ ਅਤੇ ਬਿਲਡਰਾਂ ਦੁਆਰਾ ਕੱਟੀਆਂ ਕਲੋਨੀਆਂ ਦਾ ਜਾਇਜਾ ਲਵੇ ਅਤੇ ਡੀਮਾਂਡ ਸਰਵੇ ਕਰਵਾਏ|ਇਸ ਵਫਦ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਧਾਨ ਸ ਰਮਿੰਦਰ ਸਿੰਘ ਸੰਗੋਵਾਲ, ਜਿਲਾ ਜਗਰਾਉਂ ਦੇ ਪ੍ਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ (Retd) ,  ਗੁਰਚਰਨ ਸਿੰਘ ਰਾਜਪੂਤ, ਕੁਲਵਿੰਦਰ ਸਿੰਘ ਪੰਧੇਰ, ਨੰਬਰਦਾਰ ਪੁਸ਼ਪਿੰਦਰ ਸਿੰਘ ਪਿੰਡ ਖੇੜੀ, ਦਿਨੇਸ਼ ਬਾਂਸਲ ਮੌਜੂਦ ਰਹੇ.

  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *