ਪੰਜਾਬ ਅੰਦਰ ਡੁਪਲੀਕੇਟ ਤੇ ਮਲਾਵਟ ਵਾਲੀਆਂ ਚੀਜ਼ਾਂ ਬਣਾਉਣ ਵਾਲੇ ਮਾਫੀਆ ਦਾ ਰਾਜ ਮੰਤਰੀ ਵੀ ਬੇਬਸ  (ਦੌਲਤਪੁਰਾ ਲੱਖੋਵਾਲ)

Spread the love
ਮੋਗਾ, 15 ਜੂਨ ( ਪ ਪ)–  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੀ ਕਾਰਵਾਈ ਜਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਨੇ ਚਲਾਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੈਸ ਸਕੱਤਰ ਬਲਕਰਨ ਸਿੰਘ ਢਿੱਲੋ ਦੱਸਿਆ ਕਿ ਮੀਟਿੰਗ ਵਿੱਚ  ਐਗਜੈਕਟਿਵ ਮੈਂਬਰ ਪੰਜਾਬ ਮੰਦਰਜੀਤ ਸਿੰਘ ਮਨਾਵਾਂ, ਅਗਜੈਕਟਿਵ ਮੈਂਬਰ ਪੰਜਾਬ ਮੈਂਬਰ ਹਰਨੇਕ ਸਿੰਘ ਫਤਿਹਗੜ੍ਹ, ਸ਼ਾਮਿਲ ਹੋਏ। ਮਹੀਨਾਵਾਰ ਮੀਟਿੰਗ ਦੌਰਾਨ ਅਲੱਗ ਅਲੱਗ ਆਗੂਆਂ ਨੇ ਆਪਣੀਆਂ ਵਿਚਾਰਾਂ ਪੇਸ਼ ਕੀਤੀਆਂ ਅਤੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਅੰਦਰ ਮਿਲਾਵਟ ਖੋਰ ਅਤੇ ਡੁਪਲੀਕੇਟ ਵਸਤੂਆਂ ਜਿਵੇਂ ਕਿ ਖਾਦਾਂ ਰੇਹਾਂ ਤੇ ਸਪਰੇਹਾਂ ਬਣਾਉਣ ਵਾਲਾ ਮਾਫੀਆ ਧੜੱਲੇ ਨਾਲ ਕੰਮ ਕਰ ਰਿਹਾ ਹੈ ਬੇਖੌਫ ਹੋਇਆ ਇਹ ਮਾਫੀਆ ਕਿਸੇ ਵੀ ਸਰਕਾਰ ਨੂੰ ਕੁਝ ਨਹੀਂ ਜਾਣਦਾ ਕਿਉਂਕਿ ਪਿਛਲੇ ਦਿਨੀ ਜੋ ਡੁਪਲੀਕੇਟ ਖਾਦ ਵਾਲੀ ਫੈਕਟਰੀ ਫੜੀ ਗਈ ਸੀ ਉਸ ਦੀ ਰਿਪੋਰਟ ਜੋ ਖੇਤੀਬਾੜੀ ਅਫਸਰ ਨੇ ਤਿਆਰ ਕਰਕੇ ਸਬੰਧਤ ਥਾਣੇ ਦੇ ਇੰਸਪੈਕਟਰ ਨੂੰ ਕਾਰਵਾਈ ਕਰਨ ਲਈ ਦਿੱਤੀ ਜਦ ਉਸ ਰਿਪੋਰਟ ਉਪਰ ਕਾਰਵਾਈ ਨਾ ਹੋਣ ਕਰਨ ਉਸ ਤੋਂ ਬਾਅਦ ਸੰਬੰਧਤ ਐਸ ਐਸ ਪੀ ਨੂੰ ਉਹੀ ਰਿਪੋਰਟ ਖੇਤੀਬਾੜੀ ਅਫਸਰ ਵੱਲੋਂ ਰਿਕਮੈਂਡ ਕਰਕੇ ਭੇਜੀ ਗਈ ਪਰ ਉਸ ਡੁਪਲੀਕੇਟ ਖਾਦ ਤਿਆਰ ਕਰਨ ਵਾਲੀ ਫੈਕਟਰੀ ਉੱਪਰ  ਕੋਈ ਵੀ ਕਾਰਵਾਈ ਨਹੀਂ ਹੋਈ। ਮਿਲੀ ਜਾਣਕਾਰੀ ਅਨੁਸਾਰ ਇਹ ਡੁਪਲੀਕੇਟ ਖਾਦ ਤਿਆਰ ਕਰਨ ਵਾਲੀ ਕੰਪਨੀ ਬਾਰੇ ਖੇਤੀਬਾੜੀ ਮੰਤਰੀ  ਨੇ ਵੀ ਉਸ ਇਲਾਕੇ ਦੇ ਐਸ ਐਸ ਪੀ ਨੂੰ ਫੋਨ ਕੀਤਾ ਪਰ ਉਸ ਅਫਸਰ ਨੇ ਮੰਤਰੀ  ਦੇ ਫੋਨ ਨੂੰ ਵੀ ਅਨਗੋਲਿਆ ਕਰ ਦਿੱਤਾ। ਪਰ ਉਸ ਡੁਪਲੀਕੇਟ ਖਾਦ ਤਿਆਰ ਕਰਨ ਵਾਲੀ ਫੈਕਟਰੀ ਡੀਲਰ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਮੰਤਰੀ ਨੂੰ ਵੀ ਖੁਦ ਪੰਜਾਬ ਦੇ ਡੀ ਜੀ ਪੀ ਨੂੰ ਚਿੱਠੀ ਲਿਖਣੀ ਪਈ ਕਿ ਮੇਰੀ ਸਿਫਾਰਿਸ਼ ਦੇ ਬਾਵਜੂਦ ਵੀ ਉਸ ਡੁਪਲੀਕੇਟ ਖਾਦ ਤਿਆਰ ਕਰਨ ਵਾਲੇ ਉਹ ਫੈਕਟਰੀ ਮਾਲਕ ਦੋਸ਼ੀ ਉਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਇਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਦੇ ਹੱਥ ਪੱਲੇ ਕੁਝ ਵੀ ਨਹੀਂ ਜੇ ਸਰਕਾਰ ਦੇ ਮੰਤਰੀਆਂ ਦੇ ਕਹੇ ਲੱਗ ਕੇ ਵੀ ਭ੍ਰਿਸ਼ਟਾਚਾਰ ਕਰਨ ਵਾਲੇ ਲੋਕਾਂ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਆਮ ਜਨਤਾ ਦਾ ਕੀ ਹਾਲ ਹੈ ਆਮ ਜਨਤਾ ਦੀ ਕਿੱਥੇ ਸੁਣਵਾਈ ਹੋਵੇਗੀ। ਮੀਟਿੰਗ ਦੌਰਾਨ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ, ਜਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ ਨੇ ਕਿਹਾ ਹੈ ਕਿ ਜਦੋਂ ਵੀ ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ਵਾਲੀ ਬਿਜਲੀ ਸਪਲਾਈ ਨੂੰ ਜਦੋਂ ਕੱਟ ਲੱਗਦਾ ਸੀ ਤਾਂ ਉਸ ਦੀ ਭਰਭਾਈ ਲਈ ਕਿਸਾਨਾਂ ਨੂੰ ਵਾਧੂ ਟਾਈਮ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ ਅਸੀਂ ਪ੍ਰਸ਼ਾਸਨ ਨੂੰ ਤੋਂ ਮੰਗ ਕਰਦੇ ਹਾਂ ਕਿ ਜਦੋਂ ਵੀ ਖੇਤਾਂ ਵਾਲੀ ਬਿਜਲੀ ਸਪਲਾਈ ਨੂੰ ਕੱਟ ਲੱਗਦਾ ਹੈ ਤਾਂ ਉਸ ਦੀ ਭਰਭਾਈ ਲਈ ਵਾਧੂ ਸਮਾਂ ਬਿਜਲੀ ਸਪਲਾਈ ਦਿੱਤੀ ਜਾਵੇ।  ਇਸ ਸਮੇਂ ਜਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲਪੁਰੀ,  ਮੁਕੰਦ ਕਮਲ ਸ ਬਾਘਾ ਪੁਰਾਣਾ,ਜਿਲ੍ਹਾ ਆਗੂ ਲਾਭ ਸਿੰਘ ਮਾਣੂੰਕੇ, ਮੇਜਰ ਸਿੰਘ ਡਰੋਲੀ,ਨਰਿੰਦਰ ਪਾਲ ਸਿੰਘ, ਦਫਤਰ ਇੰਚਾਰਜ ਪ੍ਰਕਾਸ਼ ਸਿੰਘ, ਮੋਦਨ ਸਿੰਘ ਨਿਧਾਂਵਾਲਾ,ਸੁਖਦੇਵ ਰਾਜ ਸ਼ਰਮਾ ਘੋਲੀਆ, ਸੁਖਦੇਵ ਸਿੰਘ, ਬਰਾੜ,ਹਰਜੀਵਨ ਸਿੰਘ, ਬਲਦੇਵ ਸਿੰਘ ਚੋਟੀਆਂ, ਜਗਮੋਹਨ ਸਿੰਘ ਮੋਗਾ, ਰਾਜਪਾਲ ਸਿੰਘ ਘੱਲ ਕਲਾਂ, ਰਸ਼ਪਾਲ ਸਿੰਘ ਪਟਵਾਰੀ, ਸੁਖਦੇਵ ਸਿੰਘ ਰਾਜਿਆਣਾ ਦਰਸ਼ਨ ਸਿੰਘ ਦੁੱਨੇਕੇ, ਦਰਬਾਰਾ ਸਿੰਘ, ਪਵਨਪ੍ਰੀਤ ਸਿੰਘ ਘੱਲ, ਗੁਰਭੇਜ ਸਿੰਘ ਘੱਲ,ਜਗਮੋਹਨ ਸਿੰਘ, ਅੰਗਰੇਜ ਸਿੰਘ,ਆਦਿ ਬਹੁਤ ਗਿਣਤੀ ਕਿਸਾਨ ਆਗੂ ਹਾਜ਼ਰ ਸਨ।
  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *