ਲੋੜਵੰਦਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਪੈਂਨਸ਼ਨ ਚੈੱਕ

Spread the love
ਬਠਿੰਡਾ ਜੂਨ(ਐੱਸ ਐੱਸ ਰਾਹੀ): ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ , ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ 267 ਚੈੱਕ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਡਾ. ਦਲਜੀਤ ਸਿੰਘ ਗਿੱਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਜਿਲ੍ਹੇ ਵਿਚ ਤਲਵੰਡੀ ਸਾਬੋ, ਮੌੜ ਮੰਡੀ, ਬੰਠਿਡਾ ਸ਼ਹਿਰ, ਬਾਲਿਆਂਵਾਲੀ, ਪਿੰਡ ਮਹਿਰਾਜ ,ਚਾਉਕੇ ਅਤੇ ਮੰਡੀ ਕਲਾਂ ਵਿਖੇ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੰਮ ਕਰ ਰਹੇ ਹਨ। ਪਿੰਡ ਮੱਲਵਾਲਾ ਵਿਖੇ ਜਲਦ ਹੀ ਸੰਨੀ ਓਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ ਬਣਨ ਦਾ ਕੰਮ ਸ਼ੁਰੂ ਹੋ ਜਾਵੇਗਾ।ਇਹਨਾਂ ਲੈਬੋਰੇਟਰੀਆਂ ਵਿਚ ਸਾਰੇ ਟੈਸਟ ਮਾਰਕਿਟ ਰੇਟਾਂ ਤੋਂ 5 ਵਾਂ ਤੋਂ 10 ਵਾਂ ਹਿੱਸਾ ਰੇਟ ਤੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਈ.ਸੀ.ਜੀ. ਸਿਰਫ 20 ਰੁ. ਵਿਚ ਹੁੰਦੀ ਹੈ ਅਤੇ ਟਰੱਸਟ ਵੱਲੋਂ ਲਗਾਤਾਰ ਮੈਡੀਕਲ ਕੈਂਪ, ਅੱਖਾਂ ਦੇ ਆਪਰੇਸ਼ਨ ਕੈਂਪ ਸਰਕਾਰੀ ਸਕੂਲਾਂ ਨੂੰ ਆਰ ਓ ਦਾਨ ,ਸਰਕਾਰੀ ਸਕੂਲਾਂ ਵਿਚ ਫ੍ਰੀ ਬਲੱਡ ਗਰੁੱਪ ਟੈਸਟ, ਲੋੜਵੰਦਾ ਨੂੰ ਮਕਾਨ ਬਣਾ ਕੇ ਦੇਣਾ , ਠੰਡ ਵਿੱਚ ਲੋੜਵੰਦਾ ਨੂੰ ਕੰਬਲ ਵੰਡਣਾ,ਗੁਰਦਿਆਂ ਦੀ ਬੀਮਾਰੀ ਦੇ ਮਰੀਜਾਂ ਲਈ ਕਫਾਇਤੀ ਰੇਟ ਤੇ ਡਾਇਲਸਿਸ ਕਰਨਾ ਅਤੇ ਵਾਹਨਾਂ ਨੂੰ ਰਿਫਲੈਕਟਰ ਲਾਉਣਾ ਆਦਿ ਕੰਮ ਲਗਾਤਾਰ ਜਾਰੀ ਹਨ। ਬਹੁਤ ਹੀ ਜਲਦ ਡਾ. ਐਸ. ਪੀ ਸਿੰਘ ਓਬਰਾਏ ਵੱਲੋਂ ਮਨਜ਼ੂਰ ਕੀਤੀਆਂ 4 ਹੋਰ ਲੈਬੋਰੇਟੀਆਂ ਜਲਦ ਖੋਲ੍ਹੀਆਂ ਜਾਣਗੀਆਂ ।ਜ਼ਿਲ੍ਹੇ ਵਿੱਚ 6 ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਕੰਮ ਕਰ ਰਹੇ ਹਨ। ਜਿੱਥੇ ਬੱਚਿਆਂ  ਨੂੰ 6 ਮਹੀਨਿਆਂ ਦਾ ਕੋਰਸ ਬਿਲਕੁਲ ਫਰੀ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਅਨੂਸਾਰ ਸਾਡੀ ਟੀਮ ਦੇ ਮੈਂਬਰ  ਲੋਕ ਸੇਵਾ ਲਈ ਤਿਆਰ ਰਹਿੰਦੇ ਹਨ । ਬਠਿੰਡਾ ਦੇ ਪਿੰਡ ਬੱਲੋ ਵਿਖੇ ਜਲਦ ਹੀ 22 ਜੂਨ ਦਿਨ ਐਤਵਾਰ ਨੂੰ  ਨਗਰ  ਦੇ ਸਹਿਯੋਗ ਨਾਲ ਵਿਸ਼ਾਲ ਮੈਡੀਕਲ ਕੈਂਪ ਲਾਇਆ ਜਾਵੇਗਾ। ਜਿਸ ਵਿੱਚ ਮਰੀਜ਼ਾਂ ਨੂੰ ਡਾਕਟਰੀ ਸਲਾਹ ਅਤੇ ਦਵਾਈਆਂ ਮੁੱਫਤ ਦਿੱਤੀਆਂ ਜਾਣਗੀਆਂ। ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ,ਬਲਜੀਤ ਨਰੂਆਨਾ ਗੁਰਪਿਆਰ ਸਿੰਘ, ਗੁਰਤੇਜ ਸਿੰਘ ਸਿੱਧੂ, ਗੁਰਤੇਜ ਸਿੰਘ ਵਿਰਕ ਅਤੇ ਪਦਮ ਸੈਨ ਗਰਗ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *