ਇਸ ਵਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਵੇਗਾ ਸ਼੍ਰੀ ਕਲਿਆਣ ਕਮਲ ਗੁਰੂ ਪੂਜਾ ਮਹੋਤਸਵ

Spread the love

ਸ਼੍ਰੀ ਮੁਕਤਸਰ ਸਾਹਿਬ, 17 ਜੂਨ (): ਸ਼੍ਰੀ ਕਲਿਆਣ ਕਮਲ ਗੁਰੂ ਪੂਜਾ ਮਹੋਤਸਵ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਨਦਾਰ ਢੰਗ ਨਾਲ ਹੋਣ ਜਾ ਰਿਹਾ ਹੈ । ਇਸ ਵਾਰ ਇਹ ਮਹੋਤਸਵ 09 ਅਤੇ 10 ਜੁਲਾਈ ਨੂੰ ਮੌੜ ਰੋਡ ’ਤੇ ਸਥਿਤ ਮੁਕਤੀਸਰ ਰਿਜ਼ੋਰਟ ਵਿਖੇ ਹੋਵੇਗਾ । ਜਿਸ ਵਿੱਚ ਦੇਸ਼ ਭਰ ਤੋਂ ਸੈਂਕੜੇ ਸ਼ਰਧਾਲੂ ਪਹੁੰਚਣਗੇ ਅਤੇ ਆਪਣੇ ਸਦਗੁਰੂ ਦੇਵ ਮਹਾਰਾਜ ਅਨੰਤ ਸ਼੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ ਪੂਜਨ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਇਹ ਮਹੋਤਸਵ ਨਿਤਿਆ ਲੀਲਾਲੀਨ ਸਦਗੁਰੂਦੇਵ 1008 ਸਵਾਮੀ ਸ਼੍ਰੀ ਕਲਿਆਣਾਨੰਦ ਗਿਰੀ ਜੀ ਮਹਾਰਾਜ ਜੀ ਦੀ ਕ੍ਰਿਪਾ ਛਾਇਆ ਹੇਠ, ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਦੀ ਪ੍ਰਧਾਨਗੀ ਅਤੇ ਸਤਿਕਾਰਯੋਗ 108 ਸਵਾਮੀ ਸ਼੍ਰੀ ਸੁਸ਼ਾਂਤਾਨੰਦ ਗਿਰੀ ਜੀ ਮਹਾਰਾਜ ਦੀ ਮੌਜੂਦਗੀ ਵਿੱਚ ਹੋਵੇਗਾ।
ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ ਆਗਮਨ ਦੇ ਨਾਲ ਹੀ ਤਿਆਰੀਆਂ ਹੋ ਜਾਣਗੀਆਂ ਤੇਜ਼
ਦੇਵਭੂਮੀ ਹਰਿਦੁਆਰ ਦੇ ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ, ਸਵਾਮੀ ਸ਼੍ਰੀ ਸੁਸ਼ਾਂਤਾਨੰਦ ਗਿਰੀ ਜੀ ਮਹਾਰਾਜ ਮਹੋਤਸਵ ਤੋਂ ਲਗਭਗ ਇੱਕ ਹਫ਼ਤੇ ਤੋਂ ਦਸ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਪਹੁੰਚ ਜਾਣਗੇ । ਮਹਾਰਾਜ ਜੀ ਦੇ ਮੁਕਤਸਰ ਵਿੱਚ ਆਉਣ ਨਾਲ ਉਤਸਵ ਦੀਆਂ ਤਿਆਰੀਆਂ ਤੇਜ਼ ਹੋ ਜਾਣਗੀਆਂ। ਮੁਕਤਸਰ ਵਿੱਚ ਸ਼੍ਰੀ ਰਾਮ ਭਵਨ ਪਹੁੰਚਣ ’ਤੇ ਸ਼ਰਧਾਲੂਆਂ ਵੱਲੋਂ ਸੰਤਾਂ ਅਤੇ ਮਹਾਂਪੁਰਖਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਮਹਾਰਾਜ ਜੀ ਮੰਦਰ ਕਮੇਟੀ ਅਤੇ ਸ਼ਰਧਾਲੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।
09 ਜੁਲਾਈ ਨੂੰ ਕੱਢੀ ਜਾਵੇਗੀ ਸਦਗੁਰੂ ਪਾਲਕੀ ਯਾਤਰਾ
ਸ਼੍ਰੀ ਰਾਮ ਭਵਨ ਮੰਦਰ ਕਮੇਟੀ ਦੇ ਬੁਲਾਰੇ ਨਰਿੰਦਰ ਗੁਪਤਾ ਅਤੇ ਨੱਥੂ ਰਾਮ ਗੋਇਲ ਨੇ ਦੱਸਿਆ ਕਿ ਇਸ ਦੋ ਰੋਜ਼ਾ ਉਤਸਵ ਦੇ ਤਹਿਤ ਸ਼੍ਰੀ ਸਦਗੁਰੂ ਪਾਲਕੀ ਯਾਤਰਾ 09 ਜੁਲਾਈ ਨੂੰ ਸਵੇਰੇ 6:30 ਵਜੇ ਕੱਢੀ ਜਾਵੇਗੀ, ਜੋ ਮੁਕਤੀਸਰ ਰਿਜ਼ੋਰਟ ਪਹੁੰਚਣ ਤੋਂ ਬਾਅਦ ਸਮਾਪਤ ਹੋਵੇਗੀ। ਸਵੇਰੇ 9:15 ਵਜੇ ਸ਼੍ਰੀ ਰਾਮਚਰਿਤ ਮਾਨਸ ਪਾਠ ਸ਼ੁਰੂ ਹੋਵੇਗਾ। ਸੰਗੀਤਮਈ ਸ਼੍ਰੀ ਦੁਰਗਾ ਸਤੂਤੀ ਪਾਠ ਅਤੇ ਭਜਨ ਸੰਧਿਆ ਦਾ ਆਯੋਜਨ ਵੀ ਹੋਵੇਗਾ। ਉਤਸਵ ਦੌਰਾਨ ਸ਼ਾਮ 4 ਵਜੇ ਤੋਂ ਪ੍ਰਭੂ ਇੱਛਾ ਤੱਕ ਸ਼੍ਰੀ ਸਦਗੁਰੂ ਦੇਵ ਜੀ ਮਹਾਰਾਜ ਦਾ ਮੰਗਲ ਸੰਦੇਸ਼ ਹੋਵੇਗਾ ।
ਸ਼੍ਰੀ ਸਦਗੁਰੂ ਅਤੇ ਸੰਤ ਪੂਜਨ 10 ਜੁਲਾਈ ਨੂੰ, ਭਜਨਾਂ ਦੀ ਵਹੇਗੀ ਗੰਗਾ
ਸ਼੍ਰੀ ਹਨੂੰਮਾਨ ਚਾਲੀਸਾ ਮੰਡਲ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ ਅਤੇ ਪ੍ਰਧਾਨ ਅਨਿਲ ਵਾਟਸ ਨੇ ਦੱਸਿਆ ਕਿ ਸ਼੍ਰੀ ਸਦਗੁਰੂ ਦੇਵ ਮਹਾਰਾਜ ਅਤੇ ਸੰਤ ਪੂਜਨ 10 ਜੁਲਾਈ ਨੂੰ ਸਵੇਰੇ 6:15 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਭਜਨਾਂ ਅਤੇ ਪ੍ਰਵਚਨਾਂ ਦੀ ਅਮ੍ਰਿਤਵਰਖਾ ਹੋਵੇਗੀ। ਰਾਜਸਥਾਨ ਦੇ ਪ੍ਰਸਿੱਧ ਭਜਨ ਗਾਇਕ ਦੇਵ ਚੁੱਘ ਹਨੂੰਮਾਨਗੜ੍ਹ ਵਾਲੇ, ਭਜਨ ਗਾਇਕ ਅਮਰ ਸ਼ਰਮਾ ਅਤੇ ਰਾਜੀਵ ਗੱਖੜ ਕੋਟਕਪੂਰਾ ਵਾਲੇ ਸ਼ਰਧਾਲੂਆਂ ਨੂੰ ਭਜਨਾਂ ਦੀ ਗੰਗਾ ਵਿੱਚ ਇਸ਼ਨਾਨ ਕਰਾਉਣਗੇ । ਸਵੇਰੇ 7 ਵਜੇ ਤੋਂ ਭੋਜਨ ਭੰਡਾਰਾ ਵੀ ਵਰਤਾਇਆ ਜਾਵੇਗਾ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *