200 ਗ੍ਰਾਮ ਹੈਰੋਇਨ ਸਮੇਤ 2 ਮੋਟਰਸਾਇਕਲ ਸਵਾਰ ਕਾਬੂ, ਮਾਮਲਾ ਦਰਜ਼ 

Spread the love
ਸ਼੍ਰੀ ਮੁਕਤਸਰ ਸਾਹਿਬ, 10 ਨਵੰਬਰ ( ਮਨਪ੍ਰੀਤ ਮੋਨੂੰ ) :- ਜ਼ਿਲ੍ਹਾ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ, ਨਸ਼ਾ ਤਸਕਰਾਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸੀਆਈਏ ਸਟਾਫ਼ ਦੇ ਸਹਾਇਕ ਥਾਣੇਦਾਰ ਬਿੰਦਰਪਾਲ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਤੇ ਚੈਕਿੰਗ ਮਲੋਟ ਪਿੰਡ ਔਲਖ ਤੋਂ ਸ਼ਹਿਰ ਮਲੋਟ ਨੂੰ ਜਾ ਰਹੀ, ਤਾਂ ਪੁਲਿਸ ਪਾਰਟੀ ਨੇੜੇ ਫਲਾਈ ਓਵਰ ਮੇਨ ਰੋਡ ਮਲੋਟ-ਮੁਕਤਸਰ ਕੋਲ ਪੁੱਜੇ ਤਾਂ ਪੁਲ ਹੇਠਾਂ ਸੱਜੇ ਪਾਸੇ ਦੋ ਨੌਜਵਾਨ ਮੋਟਰਸਾਇਕਲ ’ਤੇ ਸਵਾਰ ਹੋ ਕੇ ਖੜੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਕਾਹਲੀ ਨਾਲ ਮੋਟਰਸਾਇਕਲ ਨੂੰ ਛੱਡ ਕੇ ਭੱਜਣ ਦੀ ਕੋਸਿਸ਼ ਕਰਨ ਲੱਗੇ ਤਾਂ ਸਹਾਇਕ ਥਾਣੇਦਾਰ ਨੇ ਗੱਡੀ ਰੁਕਵਾ ਕੇ ਗੱਡੀ ਵਿਚੋਂ ਉਤਰ ਕੇ ਸਾਥੀ ਕਰਮਚਾਰੀਆਂ ਸੀਨੀਅਰ ਸਿਪਾਹੀ ਇੰਦਰਪ੍ਰੀਤ ਸਿੰਘ, ਸੀਨਿਅਰ ਸਿਪਾਹੀ ਕੁਲਜੀਤ ਸਿੰਘ ਸੀਨੀਅਰ ਸਿਪਾਹੀ ਸੁਖਵੀਰ ਸਿੰਘ ਦੀ ਮੱਦਦ ਨਾਲ ਕਾਬੂ ਕਰਕੇ ਭੱਜਣ ਦਾ ਕਾਰਨ ਪੁੱਛਿਆ ਤਾਂ ਦੋਵੇ ਭਰੋਸੇਯੋਗ ਜਵਾਬ ਨਹੀਂ ਦੇ ਸਕੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾਅ ਗਏ। ਪੁਲਿਸ ਪਾਰਟੀ ਨੇ ਦੋਵਾਂ ਨੌਜਵਾਨਾਂ ਨੂੰ ਨਾਮ ਪਤਾ ਪੁੱਛਿਆ ਜਿਨ੍ਹਾਂ ਵਿਚੋਂ ਇੱਕ ਨੇ ਆਪਣਾ ਨਾਮ ਰਾਹੁਲ ਉਰਫ ਅਰਸ਼ ਪੁੱਤਰ ਮਨੂੰ ਪ੍ਰਤਾਪ ਵਾਸੀ ਕੇਰਾ ਖੇੜਾ ਥਾਣਾ ਸਦਰ ਅਬੋਹਰ ਤੇ ਦੂਸਰੇ ਨੇ ਆਪਣਾ ਨਾਮ ਸਾਗਰ ਵਰਮਾ ਪੁੱਤਰ ਰਾਕੇਸ਼ ਕੁਮਾਰ ਪੁੱਤਰ ਮੰਗਤ ਰਾਏ ਵਾਸੀ ਮਲੋਟ ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋ 200 ਗ੍ਰਾਮ ਹੈਰੋਇਨ ਤੇ 9400 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਪੁਲਿਸ ਦੇ ਸਹਾਇਕ ਥਾਣੇਦਾਰ ਬਿੰਦਰਪਾਲ ਸਿੰਘ ਨੇ ਦੋਵਾਂ ਨੋਜਵਾਨਾਂ ਦੇ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *