80 ਪਾਬੰਦੀਸ਼ੁਦਾ ਕੈਪਸ਼ਲਾਂ ਸਮੇਤ ਇਕ ਕਾਬੂ
ਸ੍ਰੀ ਮੁਕਤਸਰ ਸਾਹਿਬ, 09 ਜੂਨ ()- ਥਾਣਾ ਸਦਰ ਮੁਕਤਸਰ ਪੁਲਿਸ ਨੇ 80 ਪਾੰਬਦੀਸ਼ੁਦਾ ਕੈਪਸ਼ਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਪਰ ਬਾਅਦ ’ਚ ਉਸਨੂੰ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਰਜ਼ ਮਾਮਲੇ ਅਨੁਸਾਰ ਜਦ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ’ਚ ਘੋੜਾ ਮੰਡੀ ਕਬਰਵਾਲਾ ਪੁੱਜਾ ਤਾਂ ਇੱਕ ਨੌਜਵਾਨ ਬੈਠਾ ਲਿਫਾਫੇ ’ਚ ਹੱਥ ਮਾਰ ਰਿਹਾ ਸੀ ਜਿਸਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ 8 ਪੱਤੇ ਹਰੇਕ ਪੱਤੇ ’ਚ 10 ਕੈਪਸੂਲ ਕੁੱਲ 80 ਪਾਬੰਦੀਸ਼ੁਦਾ ਕੈਪਸ਼ੂਲ ਬ੍ਰਾਮਦ ਹੋਏ। ਫੜ੍ਹੇ ਗਏ ਵਿਅਕਤੀ ਮਨਪ੍ਰੀਤ ਸਿੰਘ ਪੁੱਤਰ ਬਾਦਲ ਸਿੰਘ ਵਾਸੀ ਪਿੰਡ ਬਧਾਈ ਦੇ ਖਿਲਾਫ਼ ਥਾਣਾ ਸਦਰ ਵਿਖੇ ਮੁਕੱਦਮਾ ਦਰਜ਼ ਕਰ ਲਿਆ ਹੈ।
40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ
ਗਿੱਦੜਬਾਹਾ, 09 ਜੂਨ ()- ਥਾਣਾ ਕੋਟਭਾਈ ਪੁਲਿਸ ਨੇ 40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਰਜ਼ ਕੀਤੇ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਨਰਿੰਦਰ ਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਬੱਸ ਸਟੈਡ ਪਿੰਡ ਸਾਹਿਬ ਚੰਦ ਸੀ ਤਾਂ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਮਾਨਦੀਪ ਸਿੰਘ ਜੋ ਸ਼ਰਾਬ ਨਜਾਇਜ ਕਸੀਦ ਕਰਕੇ ਵੇਚਣ ਦਾ ਆਦੀ ਹੈ ਜੇਕਰ ਹੁਣੇ ਹੀ ਇਸਤੇ ਘਰ ਰੇਡ ਕੀਤੀ ਜਾਵੇ ਤਾ ਭਾਰੀ ਮਾਤਰਾ ’ਚ ਲਾਹਣ ਜਾਂ ਨਜਾਇਜ਼ ਸਰਾਬ ਬਰਾਮਦ ਹੋ ਸਕਦੀ ਹੈ। ਇਤਲਾਹ ਮੋਹਤਵਰ ਤੇ ਭਰੋਸੇਯੋਗ ਹੋਣ ਕਾਰਵਾਈ ਕਰਦਿਆਂ ਪੁਲਿਸ ਨੇ ਮਾਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਦਬੜੀ ਖਾਨਾ ਹਾਲ ਅਬਾਦ ਰਿਹਾਇਸ਼ ਨਰਦੇਵ ਸਿੰਘ ਪੁਤਰ ਮੁਖਤਿਆਰ ਸਿੰਘ ਵਾਸੀ ਪਿੰਡ ਸਾਹਿਬ ਚੰਦ ਨੂੰ 40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ਼ ਕਰ ਲਿਆ ਹੈ।
10 ਕਿਲੋਗਰਾਮ ਭੁੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਕਾਬੂ
ਗਿੱਦੜਬਾਹਾ, 09 ਜੂਨ ()- ਥਾਣਾ ਕੋਟਭਾਈ ਪੁਲਿਸ ਨੇ 10 ਕਿਲੋਗਰਾਮ ਭੁੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਰਜ਼ ਕੀਤੇ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਦਲਬੀਰ ਸਿੰਘ ਪੁਲਿਸ ਚੌਕੀ ਦੋਦਾ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਪਿੰਡ ਦੋਦਾ ਤੋ ਲਿੰਕ ਰੋਡ ਪਿੰਡ ਕਾਉਣੀ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪੁਲ ਸੇਮ ਨਾਲਾ ਪਾਸ ਪੁੱਜੀ ਤਾਂ ਕੱਸੀ ਪਟੜੀ ’ਤੇ ਇੱਕ ਮੋਨਾ ਆਦਮੀ ਆਪਣੇ ਸਿਰ ਉੱਪਰ ਗੱਟਾ ਪਲਾਸਟਿਕ ਚੁੱਕੀ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸਿਰ ਤੇ ਚੁੱਕਿਆ ਗੱਟਾ ਪੁਲ ’ਤੇ ਬੋਹੜ ਦੇ ਦਰਖਤ ਥੱਲੇ ਸੁੱਟ ਕੇ ਭੱਜਣ ਲੱਗਾ ਜਿਸਨੂੰ ਏਐਸਆਈ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਦਾ ਨਾਮ-ਪਤਾ ਪੁੱਛਿਆ ਜਿਸਨੇ ਆਪਣਾ ਨਾਮ ਕਾਕਾ ਸਿੰਘ ਦੱਸਿਆ। ਜਿਸ ਵੱਲੋਂ ਸੁੱਟੇ ਗੱਟਾ ਪਲਾਸਟਿਕ ’ਚ ਕੋਈ ਨਸ਼ੀਲੀ ਵਸਤੂ ਜਾਪਦੀ ਸੀ, ਪਰ ਏਐਸਆਈ ਲੋਕਲ ਰੈਕ ਹੋਣ ਕਰਕੇ ਕੋਈ ਕਾਰਵਾਈ ਅਮਲ ’ਚ ਨਹੀ ਲਿਆ ਸਕਦਾ। ਮੌਕਾ ’ਤੇ ਕਾਰਵਾਈ ਲਈ ਕੋਈ ਰੈਗੂਲਰ ਐਨਜੀਓ ਭੇਜਿਆ। ਜਿਸਤੇ ਰੁੱਕਾ ਮੋਸੂਲ ਥਾਣਾ ਹੋਣ ’ਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਮੌਕਾ ’ਤੇ ਪੁੱਜ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਤਾਂ ਉਕਤ ਕਾਕਾ ਸਿੰਘ ਵੱਲੋਂ ਸੁੱਟੇ ਗਏ ਗੱਟਾ ਪਲਾਸਟਿਕ ਵਿੱਚੋ ਸਮੇਤ ਗੱਟਾ ਪਲਾਸਟਿਕ 10 ਕਿਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਜਿਸਤੇ ਥਾਣਾ ਕੋਟਭਾਈ ਵਿਖੇ ਕਾਕਾ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਵਾਟਰ ਵਰਕਸ ਮੁਹੱਲਾ ਪਿੰਡ ਦੋਦਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ।






