ਅਦਾਲਤ ਵਲੋਂ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ ਦੋ ਵਿਅਕਤੀ ਬਰੀ

Spread the love
ਕੋਟਕਪੂਰਾ, 10 ਜੁਲਾਈ (ਟਿੰਕੂ ਕੁਮਾਰ) :– ਐਡੀਸ਼ਨਲ ਸੈਸ਼ਨ ਜੱਜ ਕਿਰਨਬਾਲਾ ਦੀ ਅਦਾਲਤ ਫ਼ਰੀਦਕੋਟ ਨੇ ਤਕਰੀਬਨ ਸਾਢੇ ਪੰਜ ਸਾਲ ਪੁਰਾਣੇ ਇੱਕ ਐਨ.ਡੀ.ਪੀ.ਐਸ. ਐਕਟ ਕੇਸ ਦਾ ਫੈਸਲਾ ਸੁਣਾਉਂਦਿਆਂ ਪਿੰਡ ਰੱਤੀਰੋੜੀ ਅਤੇ ਫਰੀਦਕੋਟ ਦੇ ਦੋ ਵਿਅਕਤੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਜੁਰਮ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਫਰੀਦਕੋਟ ਪੁਲਸ ਵੱਲੋਂ 12 ਸਤੰਬਰ 2019 ਨੂੰ ਗਸ਼ਤ ਦੌਰਾਨ ਹਰਪਿੰਦਰ ਸਿੰਘ ਅਤੇ ਪ੍ਰੇਮ ਸਿੰਘ ਖਿਲਾਫ ਐਨ.ਡੀ.ਪੀ.ਐਸ. ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਸੀ, ਜਿਸ ’ਤੇ ਸਫਾਈ ਕਰਤਾ ਦੇ ਵਕੀਲ ਮਨਦੀਪ ਚਾਨਣਾ ਅਤੇ ਵਿਪਨ ਤਾਯਲ ਵੱਲੋਂ ਪੂਰੀ ਤਨਦੇਹੀ ਨਾਲ ਕੇਸ ਦੀ ਪੈਰਵਾਈ ਕਰਦਿਆਂ ਹਰਪਿੰਦਰ ਸਿੰਘ ਅਤੇ ਪ੍ਰੇਮ ਸਿੰਘ ਦਾ ਬੇਗੁਨਾਹੀ ਦਾ ਪੁਖਤਾ ਸਬੂਤ ਅਦਾਲਤ ਵਿੱਚ ਪੇਸ਼ ਕੀਤਾ। ਸਾਢੇ ਪੰਜ ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਮਾਨਯੋਗ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਹਰਪਿੰਦਰ ਸਿੰਘ ਅਤੇ ਪ੍ਰੇਮ ਸਿੰਘ ਦੇ ਵਕੀਲ ਮਨਦੀਪ ਚਾਨਣਾ ਅਤੇ ਵਿਪਨ ਤਾਯਲ ਦੀਆਂ ਦਲੀਲਾਂ ਸੁਣਨ ਉਪਰੰਤ ਹਰਪਿੰਦਰ ਸਿੰਘ ਅਤੇ ਪ੍ਰੇਮ ਸਿੰਘ ਖਿਲਾਫ ਕੋਈ ਪੁਖਤਾ ਸਬੂਤ ਨਾ ਮਿਲਣ ’ਤੇ ਬਰੀ ਕਰਨ ਦਾ ਹੁਕਮ ਸੁਣਾਇਆ ਹੈ।
ਅੱਗ ਲਾਉਣ ਦੇ ਦੋਸ਼ਾਂ ’ਚ ਘਿਰੇ ਤਿੰਨ ਵਿਅਕਤੀ ਬਰੀ
ਕੋਟਕਪੂਰਾ, 10 ਜੁਲਾਈ (ਟਿੰਕੂ ਕੁਮਾਰ) :– ਸੈਸ਼ਨ ਜੱਜ ਵੀਰਇੰਦਰ ਅਗਰਵਾਲ ਦੀ ਅਦਾਲਤ ਫ਼ਰੀਦਕੋਟ ਨੇ ਸਬੂਤਾਂ ਦੀ ਘਾਟ ਕਾਰਨ ਤਿੰਨ ਵਿਅਕਤੀਆਂ ਨੂੰ ਅੱਗ ਲਾ ਕੇ ਸ਼ਰਾਬ ਦੇ ਠੇਕੇ ਦਾ ਨੁਕਸਾਨ ਕਰਨ ਦੇ ਕਥਿੱਤ ਦੋਸ਼ਾਂ ’ਚੋਂ ਬਰੀ ਕਰਨ ਦਾ ਹੁਕਮ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ 25 ਅਕਤੂਬਰ 2023 ਨੂੰ ਦੋਸ਼ ਲਾਇਆ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਫੈਕਟਰੀ ਰੋਡ ਕੋਟਕਪੂਰਾ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਗੱਡੀ ਰਕਵਾ ਕੇ ਇਤਲਾਹ ਦਿੱਤੀ ਕਿ ਬੀਤੀ ਰਾਤ 24 ਅਕਤੂਬਰ 2023 ਨੂੰ ਹਰੀਨੌ ਰੋਡ ਕੋਟਕਪੂਰਾ ਵਿਖੇ ਅਕਾਸ਼ਦੀਪ ਸਿੰਘ ਉਰਫ ਅਕਾਸ਼, ਹਰਜਿੰਦਰ ਸਿੰਘ ਉਰਫ ਅਸ਼ੋਕਾ ਅਤੇ ਸੁਰਿੰਦਰ ਸਿੰਘ ਉਰਫ ਸ਼ੈਰੀ ਨੇ ਆਪਸ ਵਿੱਚ ਸਾਜਿਸ਼ ਰਚ ਕੇ ਮਾਲਕਾਂ ਨੂੰ ਡਰਾਉਣ-ਧਮਕਾਉਣ ਲਈ ਇਹ ਵਾਰਦਾਤ ਕੀਤੀ ਹੈ। ਜਿਸ ਦੀ ਇਤਲਾਹ ’ਤੇ ਅਕਾਸ਼ਦੀਪ ਸਿੰਘ, ਹਰਜਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਖਿਲਾਫ ਆਈ.ਪੀ.ਸੀ. ਦੀ ਧਾਰਾ 436/427 ਅਤੇ 120ਬੀ ਤਹਿਤ ਮਾਮਾਲਾ ਦਰਜ ਕੀਤਾ ਗਿਆ, ਜਿਸ ’ਤੇ ਸਫਾਈ ਕਰਤਾ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਇਨਕਾਰ ਕਰਦਿਆਂ ਕਿਹਾ ਕੇ ਸਾਡੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ, ਜਿਸ ’ਤੇ ਮਾਨਯੋਗ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਕਾਸ਼ਦੀਪ ਸਿੰਘ, ਹਰਜਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਖਿਲਾਫ ਪੁਖਤਾ ਸਬੂਤ ਪੇਸ਼ ਨਾ ਹੋਣ ’ਤੇ ਅਦਾਲਤ ਨੇ ਇਨ੍ਹਾਂ ਨੂੰ ਬੇਕਸੂਰ ਮੰਨਦਿਆਂ ਬਰੀ ਕਰਨ ਦਾ ਹੁਕਮ ਕੀਤਾ ਹੈ।

  • Related Posts

    ਆਪਰੇਸ਼ਨ ਪ੍ਰਹਾਰ 3.0: ਖੰਨਾ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰ ਨਸ਼ਾ, ਗੈਰ-ਕਾਨੂੰਨੀ ਹਥਿਆਰ, ਚੋਰੀਸ਼ੁਦਾ ਟਰੱਕ, ਫ਼ਰਜ਼ੀ ਕੈਮਿਸਟ ਤੇ ਦੋ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦਾ ਪਰਦਾਫ਼ਾਸ਼

    Spread the love

    Spread the love ਖੰਨਾ, 12 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ) ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ 3.0 ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ…

    ਪੀਜ਼ਾ ‘ਚੋਂ ਨਿਕਲੀ ਜ਼ਿੰਦਾ ਸੁੰਡੀ, ਫਾਸਟ ਫੂਡ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਿਆਦ ਪੁੱਗਾ ਸਮਾਨ ਵੇਚਣ ‘ਤੇ ਕਰਿਆਨਾ ਸਟੋਰ ‘ਤੇ ਵੀ ਕਾਰਵਾਈ

    Spread the love

    Spread the loveਮਾਛੀਵਾੜਾ ਸਾਹਿਬ, 12 ਜੁਲਾਈ (ਸੁੱਚਾ ਬੰਗੜ)- ਸ਼ਹਿਰ ਦੇ ਇੱਕ ਨਾਮੀ ਫੂਡ ਕੈਫੇ ‘ਚ ਵੇਚੇ ਜਾ ਰਹੇ ਪੀਜ਼ਾ ‘ਚੋਂ ਜ਼ਿੰਦਾ ਸੁੰਡੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ…

    Leave a Reply

    Your email address will not be published. Required fields are marked *