ਕਪੂਰਥਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀ ਖੋਹ ਕੀਤੇ ਸਮਾਨ ਸਮੇਤ ਗ੍ਰਿਫਤਾਰ

Spread the love
 ਕਪੂਰਥਲਾ, 2 ਦਸੰਬਰ (ਕੌੜਾ)- ਸ੍ਰੀ ਗੌਰਵ ਤੂਰਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਜਿਲਾ ਕਪੂਰਥਲਾ ਦੀ ਸਬ ਡਵੀਜਨ ਫਗਵਾੜਾ ਪੁਲਿਸ ਟੀਮ ਵੱਲੋਂ ਪੰਜਾਬ ਤੇ ਵੱਖ-ਵੱਖ ਸ਼ਹਿਰਾਂ ਅਤੇ ਬਾਹਰੀ ਸਟੇਟਾਂ ਵਿੱਚ ਲੁੱਟ ਖੋਹਾਂ, ਚੋਰੀ ਕਰਨ ਵਾਲੇ 02 ਵਿਅਕਤੀਆਂ ਨੂੰ ਚੋਰੀ ਤੇ ਲੁੱਟ ਖੋਹ ਕੀਤੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਮਿਤੀ 29.11.2024 ਨੂੰ ਪ੍ਰੀਤੀ ਪਤਨੀ ਸੋਨੀ ਵਾਸੀ ਮਕਾਨ ਨੰਬਰ 154-ਏ ਚਾਹਲ ਨਗਰ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਨੂੰ ਉਸ ਦੇ ਘਰ ਤੋਂ ਬਾਹਰ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਸੋਨੇ ਦਾ ਮੰਗਲਸੂਤਰ ਲਾਹ ਕੇ ਫਰਾਰ ਹੋ ਗਏ ਸੀ, ਜਿਸ ਤੇ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 257 ਮਿਤੀ 29.11.2024 ਅ/ਧ 304 ਬੀ.ਐਨ.ਐਸ. ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਸ੍ਰੀ ਗੌਰਵ ਤੂਰਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀਮਤੀ ਰੁਪਿੰਦਰ ਕੌਰ ਭੱਟੀ,ਪੀ.ਪੀ. ਐਸ. ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਸੁਪਰਵੀਜਨ ਹੇਠ ਸ੍ਰੀ ਭਾਰਤ ਭੂਸ਼ਣ ਸੈਣੀ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਐਸ.ਆਈ. ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਅਤੇ ਐਸ.ਆਈ. ਬਿਸ਼ਮਨ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਅਗਵਾਈ ਹੇਠ ਵੱਖ ਵੱਖ ਪੁਲਿਸ ਪਾਰਟੀਆਂ ਤਿਆਰ ਕਰਕੇ ਟੈਕਨੀਕਲ (ਸੀ.ਸੀ.ਟੀ.ਵੀ.ਫੁਟੇਜ) ਅਤੇ ਵਿਗਿਆਨਿਕ ਢੰਗ ਨਾਲ ਮੁਕੰਦਮਾ ਨੂੰ ਹਰ ਐਂਗਲ ਤੋਂ ਟਰੇਸ ਕਰਦੇ ਹੋਏ 12 ਘੰਟਿਆਂ ਦੇ ਅੰਦਰ ਅੰਦਰ ਰਾਜਬੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ ਬਾਣਾ ਜਿਨਜਨਾ ਜਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਅਤੇ ਰਵੀ ਪੁੱਤਰ ਸੱਤਪਾਲ ਵਾਸੀ ਅਲੀ ਨਗਰ ਥਾਣਾ ਜਿਨਜਨਾ ਜਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਨੂੰ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਨੰਬਰ PB-10-HV-4305 ਮਾਰਕਾ ਪਲਸਰ ਸਮੇਤ ਖੋਹ ਕੀਤਾ ਸੋਨੇ ਦਾ ਮੰਗਲਸੂਤਰ ਅਤੇ ਤਿੰਨ ਸੋਨੇ ਦੀਆਂ ਚੈਨਾਂ
ਸਮੇਤ ਗ੍ਰਿਫਤਾਰ ਕੀਤਾ। ਜਿਹਨਾਂ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਉਹਨਾਂ ਨੇ ਫਗਵਾੜਾ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਸੂਬਿਆਂ ਦੇ ਵੱਖ ਵੱਖ ਵੱਖ ਸ਼ਹਿਰਾਂ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਹਨਾਂ ਦੇ ਖਿਲਾਫ ਹੇਠਾਂ ਦਰਸਾਏ ਅਨੁਸਾਰ ਮੁਕੰਦਮੇ ਦਰਜ ਰਜਿਸਟਰ ਹੋਏ ਪਾਏ ਹਨ। ਦੋਸ਼ੀ ਅਜੇ ਪੁਲਿਸ ਰਿਮਾਂਡ ਪਰ ਹਨ, ਜਿਹਨਾਂ ਪਾਸੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

More News

Youtube

Facebook

Whatsapp

Home

 

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *