ਕਲਯੁੱਗੀ ਪਤਨੀ ਨੇ ਆਪਣੇ ਦੋਸਤ ਨਾਲ ਮਿਲ ਕੇ ਪਤੀ ਦਾ ਕਤਲ ਕਰਕੇ ਲਾਸ਼ ਨੂੰ ਟੋਏ ਵਿੱਚ ਦੱਬਿਆ

Spread the love
ਦੋਵਾਂ ਔਰਤਾਂ ਦੇ ਆਪਸੀ ਗਹਿਰੀ ਦੋਸਤੀ, ਮ੍ਰਿਤਕ ਨੂੰ ਸੀ ਇਤਰਾਜ਼
ਰਾਮਾਂ ਮੰਡੀ, 24 ਨਵੰਬਰ (ਅਸ਼ੋਕ ਕੁਮਾਰ) : ਸ਼ਹਿਰ ਦੇ ਨੇੜਲੇ ਪਿੰਡ ਗਾਟਵਾਲੀ ਵਿੱਚ ਇੱਕ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਆਪਣੇ ਘਰ ਵਿੱਚ ਹੀ ਟੋਏ ਵਿੱਚ ਦੱਬਣ ਦੀ ਸਨਸਨੀਖ਼ੇਜ਼ ਖ਼ਬਰ ਮਿਲੀ ਹੈ। ਗ਼ੌਰਤਲਬ ਹੈ ਕਿ ਇਲਾਕਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਬਲਬੀਰ ਸਿੰਘ ਨਾਂਅ ਦਾ ਵਿਅਕਤੀ 18 ਨਵੰਬਰ ਤੋਂ ਲਾਪਤਾ ਚੱਲ ਰਿਹਾ ਸੀ, ਜਿਸ ਤੋਂ ਬਾਅਦ ਲਾਪਤਾ ਦੇ ਭਰਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਪਹਿਲਾਂ ਵੀ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮ੍ਰਿਤਕ ਵਿਅਕਤੀ ਦੀ ਪਤਨੀ ਸੁਖਵੀਰ ਕੌਰ ਅਤੇ ਔਰਤ ਦੀ ਸਹੇਲੀ ਗੁਰਪ੍ਰੀਤ ਕੌਰ ਵਾਸੀ ਪਿੰਡ ਗਾਟਵਾਲੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਦੋਵਾਂ ਨੇ ਬਲਬੀਰ ਸਿੰਘ ਦੇ ਕਤਲ ਦੀ ਗੱਲ ਕਬੂਲ ਕਰ ਲਈ । ਪੁਲਿਸ ਮਹਿਲਾਵਾਂ ਨੂੰ ਲੈ ਕੇ ਪਿੰਡ ਗਾਟਵਾਲੀ ਪਹੁੰਚੀ ਜਿੱਥੇ ਉਨ੍ਹਾਂ ਨੇ ਉਸ ਥਾਂ ਦੀ ਨਿਸ਼ਾਨਦੇਹੀ ਕੀਤੀ ਜਿੱਥੇ ਉਨ੍ਹਾਂ ਨੇ ਲਾਸ਼ ਨੂੰ ਦਫ਼ਨਾਇਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਔਰਤਾਂ ਵਿੱਚ ਬਹੁਤ ਗਹਿਰਾ ਅੰਤਰੰਗੀ ਰਿਸ਼ਤਾ ਸੀ ਜਿਸ ਦਾ ਮ੍ਰਿਤਕ ਬਲਬੀਰ ਸਿੰਘ ਨੂੰ ਇਤਰਾਜ਼ ਸੀ ਅਤੇ ਉਹ ਆਪਣੀ ਪਤਨੀ ਸੁਖਵੀਰ ਕੌਰ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਸੁਖਵੀਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਬਲਬੀਰ ਸਿੰਘ ਨੂੰ ਆਪਣੇ ਰਸਤੇ ਤੋਂ ਹਟਾਉਣ ਦਾ ਫੈਸਲਾ ਕੀਤਾ ਅਤੇ ਗੁਰਪ੍ਰੀਤ ਕੌਰ ਨੇ ਉਸ ਨੂੰ ਆਪਣੇ ਘਰ ਬੁਲਾਇਆ ਜਿੱਥੇ ਪਹਿਲਾਂ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਸ ਦੇ ਟੁਕੜੇ ਕਰ ਦਿੱਤੇ ਅਤੇ ਲਾਸ਼ ਨੂੰ
ਘਰ ਦੇ ਡੂੰਘੇ ਟੋਏ ‘ਚ ਦੱਬ ਦਿੱਤਾ। ਲਾਸ਼ ਨੂੰ ਪੁਲਿਸ ਦੀ ਨਿਗਰਾਨੀ ਚ ਟੋਏ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਉਨ੍ਹਾਂ ਦੇ ਸਾਥੀਆਂ ਦੀ ਭਾਲ ਜਾਰੀ ਹੈ।
More News

Youtube

Facebook

Whatsapp

Home

 

  • Related Posts

    ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ 150 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਤੇ ਟਾਵਰ ਡੰਪ ਦੀ ਮਦਦ ਨਾਲ ਖੰਨਾ ਪੁਲਿਸ ਨੇ ਸੁਲਝਾਇਆ ਮਾਮਲਾ

    Spread the love

    Spread the love ਖੰਨਾ, 22 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ):=ਖੰਨਾ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਹਿਮ ਸਫਲਤਾ…

    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ 23 ਜੁਲਾਈ ਨੂੰ ਪੰਜਾਬ ਭਰ ‘ਚ ਰੋਸ਼ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਮੰਗ ਪੱਤਰ ਸੌਂਪਿਆ ਜਾਵੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 22 ਜੁਲਾਈ (ਜਸਵਿੰਦਰ ਸਿੰਘ ਡਾਂਗੀਆ): ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਅਤੇ ਯੂਨੀਅਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ…

    Leave a Reply

    Your email address will not be published. Required fields are marked *