ਕਸਬਾ ਫਤਿਆਬਾਦ ਵਿਖੇ ਪ੍ਰਵਾਸੀਆਂ ਦੀ ਖਾਂਣ ਪੀਣ ਵਾਲੀ ਰੇਹੜੀ ਤੇ ਜੂਠੇ ਬਰਤਨ ਪ੍ਰੋਸਣ ਤੇ ਹੋਇਆ ਵਿਵਾਦ

Spread the love

ਸ੍ਰੀ ਗੋਇੰਦਵਾਲ ਸਾਹਿਬ  1 ਅਪ੍ਰੈਲ ( ਕਰਨੈਲ ਸਿੰਘ ਰਿੰਕੂ  ) ਸਿਹਤ ਵਿਭਾਗ ਦੀ ਘੋਰ ਅਣਗਿਹਲੀ ਅਤੇ ਮਿਲੀਭੁਗਤ ਤੇ ਲਾਪਰਵਾਹੀ ਨਾਲ ਪ੍ਰਵਾਸੀਆਂ ਵੱਲੋਂ ਲੋਕਾਂ ਨੂੰ ਘਟੀਆ ਖਾਣ ਪੀਣ ਦੀਆਂ ਵਸਤਾਂ ਵੇਚਣ ਦਾ ਸਿਲਸਿਲਾ ਜਾਰੀ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਵਿਖੇ ਵਿਖੇ ਪ੍ਰਵਾਸੀਆਂ ਵੱਲੋਂ ਲਗਾਈ ਛੋਲੇ ਭਠੂਰਿਆਂ ਦੀ ਰੇਹੜੀ ਤੇ ਜੂਠੇ ਬਰਤਨ ਪ੍ਰੋਸਣ ਦੇ  ਲਾਗਾਤਾਰ ਵਾਇਰਲ ਵੀਡੀਓ ਹੋਣ ਕਾਰਨ  ਮਾਮਲੇ ਨੇ ਤੂਲ ਫੜ ਲਿਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਝਬਾਲ ਨਿਵਾਸੀ ਪੱਤਰਕਾਰ ਦਵਿੰਦਰ ਸਿੰਘ ਮੰਗਾ ਨੇ ਦੱਸਿਆ ਕਿ ਉਹ ਗੋਇੰਦਵਾਲ ਸਾਹਿਬ ਵਿਖੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ ਕਿ ਰਸਤੇ ਵਿਚ ਭੁਖ ਲੱਗਣ ਤੇ ਫਤਿਆਬਾਦ ਵਿਖੇ ਟੈਕਸੀ ਸਟੈਂਡ ਨੇੜੇ ਪ੍ਰਵਾਸੀ ਵਿਅਕਤੀਆਂ ਵਲੋਂ ਛੋਲੇ ਪੂੜੀਆਂ ਦੀ ਰੇਹੜੀ ਤੋਂ ਕੁਝ ਖਾਣ ਪੀਣ ਲਈ ਪ੍ਰੀਵਾਰ ਸਮੇਤ ਰੁਕਿਆ ਜਿਸ ਵਿੱਚ ਇੱਕ ਅੰਮ੍ਰਿਤਧਾਰੀ ਸਿੰਘ ਵੀ ਸੀ, ਉਨ੍ਹਾਂ ਖਾਣੇ ਦਾ ਆਰਡਰ ਦਿੱਤਾ ਤਾਂ ਖਾਣਾ ਖਾਂਦੇ ਸਮੇਂ ਵੇਖਿਆ ਕਿ ਰੇਹੜੀ ਵਾਲੇ ਦੇ ਬਰਤਨ ਸਾਫ ਕਰਨ ਵਾਲੇ ਵਿਅਕਤੀ ਵੱਲੋਂ ਧੋਤੇ ਬਰਤਨਾਂ ਤੇ ਮੂੰਹ ਵਿਚੋਂ ਤੰਬਾਕੂ ਵਾਲੇ ਪਾਨ ਦਾ ਥੁੱਕ ਸੁਟਿਆ ਗਿਆ ਹੈ। ਜਿਸ ਨੂੰ ਉਨ੍ਹਾਂ ਦੇ ਅੰਮ੍ਰਿਤਧਾਰੀ ਸਾਥੀ ਨੇ ਵੇਖ ਲਿਆ ਜਿਸ ਤੇ ਉਨ੍ਹਾਂ ਸਾਰਿਆਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ। ਦਵਿੰਦਰ ਸਿੰਘ ਮੰਗਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਰੇਹੜੀ ਵਾਲੇ ਪ੍ਰਵਾਸੀਆਂ ਗਲਤੀ ਮੰਨਣ ਦੀ ਬਜਾਏ ਸਾਥੀਆਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਸ ਤੇ ਮਾਮਲੇ ਨੇ ਤੂਲ ਫੜ ਲਿਆ। ਦਵਿੰਦਰ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਜਿਲ੍ਹਾ ਫੂਡ ਸੇਫਟੀ ਅਫਸਰ ਮੈਡਮ ਸੁਖਬੀਰ ਕੌਰ ਨੂੰ ਦਿੱਤੀ ਤੇ ਘਟੀਆ ਖਾਣਾ ਪਰੋਸਣ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਨ ਵਾਲੇ ਪ੍ਰਵਾਸੀ ਰੇਹੜੀ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪ੍ਰਵਾਸੀਆਂ ਦੀ ਅਜਿਹੀ ਹਰਕਤ ਵਿਰੁੱਧ ਇਲਾਕੇ ਨਿਵਾਸੀਆਂ ਚ ਸਖਤ ਰੋਸ ਪਾਇਆ ਜਾ ਰਿਹਾ ਹੈ । ਲੋਕਾਂ ਨੇ ਸਿਹਤ ਵਿਭਾਗ ਨੂੰ ਖਾਣ ਪੀਣ ਵਾਲੀਆਂ ਰੇਹੜੀਆਂ ਤੇ ਲਗਾਮ ਕੱਸਣ ਦੀ ਅਪੀਲ ਕਰਦਿਆਂ ਕਿਹਾ ਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *