ਖਬਰਾਂ ਲੱਗਣ ਤੋ ਬਾਅਦ ਵੀ ਹੁਸੈਨੀਵਾਲਾ ਬਾਰਡਰ ਦੇ ਨਵੀਨੀਕਰਨ ਨੂੰ ਲੈ ਕੇ ਪਿਲੀਆ ਇੱਟਾਂ ਦਾ ਸਿਲਸਿਲਾ ਲਗਾਤਾਰ ਜਾਰੀ

Spread the love
ਸ਼ਹੀਦਾਂ ਦੇ ਨਾਮ ਤੇ ਕਰੋੜਾ ਖਾਣ ਵਾਲਿਆ ਦੀ ਕੋਣ ਲਵੇਗਾ ਸਾਰ
ਫਿਰੋਜ਼ਪੁਰ 29 ਮਾਰਚ (ਅਸ਼ੋਕ ਭਾਰਦਵਾਜ) ਹੁਸੈਨੀਵਾਲਾ ਬਾਰਡ ਫਿਰੋਜ਼ਪੁਰ ਜੋ ਕਿ ਕਿਸੇ ਨਾਮ ਦਾ ਮੋਹਤਾਜ ਨਹੀ ਕਿਉਕਿ ਸਾਨੂੰ ਆਜਾਦੀ ਦੁਵਾਉਣ ਵਾਲੇ ਪਰਵਾਨਿਆ ਦੀਆਂ ਅਣਗਿਣਤ ਨਿਸ਼ਾਨੀਆਂ ਨਾਲ ਸਿਰਜਿਆ ਹੋਇਆ ਅਸਥਾਨ ਹੈ ਹੁਸੈਨੀਵਾਲਾ ਬਾਰਡਰ। ਆਜਾਦੀ ਤੋ ਬਾਅਦ ਇਸ ਅਸਥਾਨ ਨੂੰ ਸ਼ਹੀਦਾਂ ਦੇ ਸਮਰਪਿਤ ਵਜੋ ਸੂਬਾ ਤੇ ਸੈਟਰ ਸਰਕਾਰ ਵਲੋ ਸੈਰ ਸਪਾਟਾ ਅਸਥਾਨ ਬਣਾਇਆ ਹੋਇਆ ਹੈ ਤੇ ਇਸ ਅਸਥਾਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋ ਇਲਾਵਾ ਹੋਰ ਉਚ ਆਹੁਦਿਆ ਤੇ ਤਾਇਨਾਤ ਸ਼ਖਸ਼ਿਅਤਾਂ ਨਤਮਸਤਕ ਹੁੰਦੀਆਂ ਹਨ ਕਿਉਕਿ ਇਸ ਅਸਥਾਨ ਤੇ ਸਾਡੇ ਦੇਸ਼ ਦਾ ਸਰਮਾਇਆ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੀ ਸਮਾਧਾਂ ਬਣੀਆਂ ਹੋਈਆਂ ਹਨ ਕਿਉਕਿ ਫਾਂਸੀ ਤੋ ਬਾਅਦ ਇਹਨਾਂ ਸ਼ਹੀਦਾਂ ਦੀਆਂ ਅੱਧ ਜਲੀਆਂ ਲਾਸ਼ਾਂ ਦਾ ਸੰਸਕਾਰ ਇਸ ਜਗਾ ਤੇ ਹੀ ਕੀਤਾ ਗਿਆ ਸੀ ਤੇ ਸ਼ਹੀਦ ਭਗਤ ਸਿੰਘ ਦੀ ਮਾਤਾ ਦੀ ਆਖਰੀ ਇੱਛਾ ਅਨੁਸਾਰ ਉਹਨਾਂ ਦੀ ਵੀ ਸਮਾਧ ਇਸ ਅਸਥਾਨ ਤੇ ਬਣਾਈ ਗਈ ਹੈ। ਇਹਨਾਂ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਾਲ ਚ ਦੋ ਵਾਰ 13 ਅਪ੍ਰੈਲ ਤੇ 23 ਮਾਰਚ ਨੂੰ ਇਸ ਅਸਥਾਨ ਤੇ ਰਾਜ ਪੱਧਰੀ ਸਮਾਗਮ ਉਲੀਕੇ ਜਾਂਦੇ ਹਨ। ਇਸ ਅਸਥਾਨ ਨੂੰ ਹੋਰ ਸੁੰਦਰ ਬਣਾਉਣ ਲਈ ਪਿਛਲੇ ਦਿਨਾਂ ਚ ਸੂਬਾ ਸਰਕਾਰ ਦੀ ਰਹਿਨੁਮਾਈ ਹੇਠ ਤਕਰੀਬਨ 21 ਕਰੋੜ ਦੀ ਲਾਗਤ ਨਾਲ ਇਸ ਅਸਥਾਨ ਦਾ ਨਵੀਨੀਕਰਨ ਲਈ ਹਰੀ ਝੰਡੀ ਦਿੱਤੀ ਗਈ ਹੈ। ਜਿਸ ਦੇ ਸੰਬੰਧ ਚ 18-10-2025 ਨੂੰ ਨਵੀਨੀਕਰਨ ਦਾ ਕੰਮ ਸ਼ੁਰੂ ਕੀਤੀ ਗਿਆ ਹੈ ਤਕਰੀਬਨ 21 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਏ ਕੰਮ ਚ ਬਹੁਤ ਹੀ ਨਕਾਮੀਆਂ ਸਾਹਮਣੇ ਆ ਰਹੀਆਂ ਹਨ ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨੀ ਵੱਖ ਵੱਖ ਅਦਾਰੇ ਵਲੋ ਛਾਪੀਆਂ ਗਈਆਂ ਖਬਰਾਂ ਵਿੱਚ ਦੇਖਣ ਨੂੰ ਮਿਲੀਆਂ। ਖਬਰਾਂ ਵਿੱਚ ਨਵੀਨੀਕਰਨ ਨੂੰ ਲੈ ਕੇ ਬੜੀ ਹੀ ਨਾਕਾਮੀਆਂ ਪਾਈਆਂ ਗਈਆਂ ਜਿਸ ਤੇ ਇਸ ਕੰਮ ਲਈ ਵਰਤੀ ਜਾਂਦੀ ਘਟੀਆ ਕਿਸਮ ਦੀਆਂ ਪਿਲੀਆਂ ਇੱਟਾਂ ਦਾ ਜਿਕਰ ਕੀਤਾ ਗਿਆ ਸੀ ਤੇ ਕੰਮ ਦੀ ਮਿਆਦ ਦਾ ਵੀ ਜਿਕਰ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਖਬਰਾਂ ਲੱਗਣ ਤੋ ਬਾਅਦ ਵੀ ਜਿਲਾ ਫਿਰੋਜ਼ਪੁਰ ਦੇ ਸਿਵਲ ਪ੍ਰਸ਼ਾਸਨ ਵਲੋ ਇਸ ਕੰਮ ਚ ਵਰਤੀ ਜਾ ਰਹੀ ਕੁਤਾਹੀ ਲਈ ਕੰਨਾਂ ਤੇ ਭੋਰਾ ਵੀ ਜੂੰ ਨਹੀ ਸਰਕੀ ਤੇ ਸ਼ਾਇਦ ਨਾ ਹੀ ਕੁਤਾਹੀ ਵਰਤਣ ਵਾਲਿਆ ਨੂੰ ਪੁੱਛਿਆ ਗਿਆ ਹੋਣਾ ਪਿਛਲੇ ਦਿਨੀ 23 ਮਾਰਚ ਨੂੰ ਇਸ ਜਗਾ ਤੇ ਰਾਜ ਪੱਧਰੀ ਸਮਾਗਮ ਵੀ ਉਲੀਕਿਆ ਗਿਆ ਸੀ ਜਿਸ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਹੁਰਾਂ ਨੇ ਸ਼ਿਰਕਤ ਕੀਤੀ ਸੀ। ਇਸ ਰਾਜ ਪੱਧਰੀ ਸਮਾਗਮ ਤੇ ਸ਼ਿਰਕਤ ਕਰਨ ਵਾਲੇ ਕਿਸੇ ਵੀ ਅਧਿਕਾਰੀ ਕਰਮਚਾਰੀ ਆਦਿ ਨੇ ਚੱਲ ਰਹੇ ਕੰਮਾਂ ਚ ਵਰਤੀ ਜਾ ਰਹੀ ਧਾਂਦਲੀ ਦੀ ਜਾਣਕਾਰੀ ਤੱਕ ਵੀ ਨਹੀ ਲਈ ਹੋਣੀ ਤੇ ਸਭ ਤੋ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੰਮ ਲਈ ਠੇਕੇਦਾਰ ਵਲੋ ਬਿਨਾਂ ਕਿਸੇ ਡਰ ਭੈਅ ਦੇ ਇਸ ਅਸਥਾਨ ਦੇ ਚਾਰੇ ਪਾਸੇ ਹੋਣ ਵਾਲੀ ਚਾਰਦੀਵਾਰੀ ਲਈ ਫਿਰ ਤੋ ਪਿੱਲੀਆਂ ਇੱਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਤੋ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਹੀਦਾਂ ਦੇ ਨਾਮ ਤੇ ਕਰੋੜਾ ਰੁਪਏ ਖਾਣ ਵਾਲੇ ਆਲਾ ਅਧਿਕਾਰੀਆਂ ਦੀਆਂ ਸ਼ਮੂਲੀਅਤ ਝਲਕ ਰਹੀ ਹੈ ਤਾਂ ਹੀ ਇਸ ਕੰਮ ਚ ਮਨਮਰਜੀ ਨਾਲ ਕੋਤਾਹੀਆਂ ਵਰਤੀਆਂ ਜਾ ਰਹੀਆਂ ਹਨ। ਇਸ ਕੰਮ ਲਈ ਠੇਕੇਦਾਰ ਨੂੰ 6 ਮਹੀਨੇ ਦਾ ਟਾਇਮ ਦਿੱਤਾ ਗਿਆ ਸੀ ਕਿ 6 ਮਹੀਨੇ ਤੱਕ ਇਹ ਕੰਮ ਪੂਰਨ ਤੋਰ ਤੇ ਮੁਕੰਮਲ ਕੀਤਾ ਜਾਵੇ ਪਰ 6 ਮਹੀਨੇ ਪੂਰੇ ਹੋਣ ਦੇ ਕਿਨਾਰੇ ਤੇ ਹਨ ਤੇ 70%ਹਜੇ ਵੀ ਕੰਮ ਪੈਂਡਿੰਗ ਚੱਲ ਰਿਹਾ ਹੈ ਪੈਂਡਿੰਗ ਕੰਮ ਲਈ ਕੀ ਫਿਰੋਜ਼ਪੁਰ ਦਾ ਸਿਵਲ ਵਿਭਾਗ ਵਲੋ ਠੇਕੇਦਾਰ ਖਿਲਾਫ ਹੁਣ ਕੋਈ ਕਾਰਵਾਈ ਆਰੰਭੀ ਜਾਵੇਗੀ ਜਾਂ ਫਿਰ ਮਿਲੀਭੁਗਤ ਕਰਕੇ ਚੱਲ ਰਹੀਆਂ ਧਾਂਦਲੀਆਂ ਬਰਕਰਾਰ ਰਹਿਣਗੀਆਂ।
  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *