ਖਬਰਾਂ ਲੱਗਣ ਤੋ ਬਾਅਦ ਹੁਸੈਨੀ ਵਾਲਾ ਬਾਰਡਰ ਤੇ ਕੀਤੇ ਜਾ ਰਹੇ ਨਵੀਨੀਕਰਨ ਦੇ ਕੰਮਾਂ ਦੀ ਮਿਆਦ ਤੇ  ਖਰਚ ਕੀਤੀ ਜਾਣ ਵਾਲੀ ਰਾਸ਼ੀ ਤੇ ਲੇਬਰ ਦੀ ਸੁਰੱਖਿਆ ਸੰਬੰਧੀ ਵਰਤੀਆਂ ਜਾਂਦੀਆਂ ਸਾਵਧਾਨੀਆ ਦਰਸਾਉਦੇ ਦੋਨੋ ਹੀ ਬੋਰਡ ਹੋਏ ਗਾਇਬ

Spread the love
ਫਿਰੋਜ਼ਪੁਰ 3 ਅਪ੍ਰੈਲ (ਅਸ਼ੋਕ ਭਾਰਦਵਾਜ) ਹੁਸੈਨੀ ਵਾਲਾ ਬਾਰਡ ਫਿਰੋਜ਼ਪੁਰ ਦੇ ਨਵੀਨੀਕਰਨ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਵਲੋ ਤਕਰੀਬਨ 21 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰੋਜੈਕਟਾਂ ਦੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ ਤੇ ਇਸ ਕੰਮ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੂੰ ਜਿੰਮੇਵਾਰੀ ਸੋਪੀ ਗਈ ਹੈ। ਜਿੰਨਾਂ ਨੇ ਇਸ ਕੰਮ ਨੂੰ ਕਰਵਾਉਣ ਲਈ ਇੰਨੋਵਾਟੀਵਿਊ ਟੈਕਨੋਲੋਜੀ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ ਤਕਰੀਬਨ 21 ਕਰੋੜ ਰੁਪਏ ਦਾ ਫੰਡ ਰੀਲੀਜ ਕਰਦੇ ਹੋਏ ਇਸ ਕੰਮ ਲਈ 6 ਮਹੀਨੇ ਦੇ ਸਮੇ ਲਈ ਲਾਮਬੰਦ ਕੀਤਾ ਗਿਆ ਹੈ। ਬੋਰਡ ਵਲੋ ਇਸ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੀ ਲੇਬਰ ਦੀ ਸੁਰੱਖਿਆ ਲਈ ਬੜੀਆਂ ਹੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਦਾ ਜਿਕਰ ਇੱਕ ਫਲੈਕਸ ਬੋਰਡ ਜਰੀਏ ਕੀਤਾ ਗਿਆ ਸੀ ਜਿਸ ਚ ਲੇਬਰ ਦਾ ਕੰਮ ਕਰਨ ਵਾਲੇ ਹਰੇਕ ਵਿਅਕਤੀ ਨੂੰ ਸੇਫਟੀ ਕਿੱਟਾਂ,ਮੂੰਹ ਤੇ ਹੈਲਮਟ,ਵੈਲਡਿੰਗ ਦੇ ਕੰਮ ਕਰਨ ਵਾਲਿਆ ਲਈ ਅੱਖਾਂ ਤੇ ਐਨਕਾਂ,ਹੱਥਾਂ ਲਈ ਸੇਫਟੀ ਦਸਤਾਨੇ,ਪੈਰਾਂ ਚ ਬੂਟ ਆਦਿ ਪਾ ਕੇ ਰੱਖਣਾ ਯਕੀਨੀ ਬਣਾਇਆ ਗਿਆ ਹੈ ਅਜਿਹੀ ਹਦਾਇਤਾਂ ਦਰਸਾਉਦਾ ਸ਼ਪੈਸ਼ਲ ਤੋਰ ਤੇ ਇੱਕ ਫਲੈਕਸ ਬੋਰਡ ਲਗਾਇਆ ਗਿਆ ਸੀ ਪਰ ਜਦੋ ਹੀ ਸਾਡੇ ਪੱਤਰਕਾਰਾਂ ਦੀ ਟੀਮ ਵਲੋ ਚੱਲ ਰਹੇ ਕੰਮਾਂ ਬਾਰੇ ਜਾ ਕੇ ਦੇਖਿਆ ਗਿਆ ਤਾਂ ਉਥੇ ਮੰਜਰ ਕੁੱਝ ਹੋਰ ਹੀ ਨਜਰ ਆਇਆ ਸਭ ਤੋ ਪਹਿਲਾਂ ਪਿੱਲੀਆਂ ਇੱਟਾਂ ਨਜਰ ਆਈਆਂ ਫਿਰ ਲੇਬਰ ਦੀ ਸੁਰੱਖਿਆ ਸੰਬੰਧੀ ਵਰਤੀਆਂ ਜਾ ਰਹੀਆਂ ਲਾਪ੍ਰਵਾਹੀਆਂ ਨਜਰ ਆਈਆ ਜਦੋ ਇਸ ਸੰਬੰਧੀ ਠੇਕੇਦਾਰ ਦੇ ਮੈਨੇਜਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਸ ਵਲੋ ਕੋਈ ਵੀ ਠੋਸ ਜਵਾਬ ਨਹੀ ਮਿਲਿਆ। ਜਦੋ ਚੱਲ ਰਹੇ ਕੰਮਾਂ ਬਾਰੇ ਪੁੱਛਿਆ ਗਿਆ ਕਿ ਬੋਰਡ ਤੇ ਲਿਖੇ ਅਨੁਸਾਰ ਕੰਮ ਦੀ ਮਿਆਦ ਪੂਰੀ ਹੋਣ ਦੇ ਕਿਨਾਰੇ ਹੈ ਤਾਂ ਇਸ ਦਾ ਜਵਾਬ ਵੀ ਉਸ ਕੋਲ ਨਹੀ ਸੀ। ਜਿਥੋ ਇਹ ਅੰਦਾਜਾ ਲਗਾਇਆ ਜਾ ਸਕਦਾ ਸੀ ਕਿ ਇਸ ਸਾਰੇ ਕੰਮ ਵਿੱਚ ਵੱਡੇ ਪੱਧਰ ਦੀ ਮਿਲੀਭੁਗਤ ਨਜਰ ਆਈ ਜਿਸ ਕਰਕੇ ਠੇਕੇਦਾਰ ਵਲੋ ਬਿਨਾਂ ਕਿਸੇ ਡਰ ਭੈਅ ਦੇ ਚੱਲ ਰਹੇ ਕੰਮਾਂ ਚ ਧਾਂਦਲੀ ਕੀਤੀ ਜਾ ਰਹੀ ਹੈ ਹੈਰਾਨੀ ਦੀ ਗੱਲ ਤਾਂ ਹੁਣ ਉਦੋ ਨਜਰ ਆਈ ਜਦੋ ਠੇਕੇਦਾਰ ਦੇ ਮੈਨੇਜਰ ਵਲੋ ਆਪਣੀ ਧਾਂਦਲੀ ਤੇ ਪਰਦਾ ਪਾਉਣ ਲਈ ਦੋ ਵਿਅਕਤੀਆਂ ਕੋਲੋ ਸਿਰਫ ਆਪਣੀ ਹੀ ਮਰਜੀ ਨਾਲ ਖਬਰ ਲਗਵਾ ਕੇ ਆਪਣੀ ਧਾਂਦਲੀ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋ ਇਸ ਧਾਂਦਲੀ ਦਾ ਖੁਲਾਸਾ ਕਰਨ ਲਈ ਸਾਡੇ ਵਲੋ ਬਾਰਡਰ ਤੇ ਪਹੁੰਚ ਕੀਤੀ ਗਈ ਤਾਂ ਇੱਟਾਂ ਵੀ ਪਿੱਲੀਆਂ ਪਾਈਆਂ ਗਈਆਂ ਤੇ ਕੰਮ ਦੀ ਜਾਣਕਾਰੀ ਦਿੰਦਾ ਬੋਰਡ ਤੇ ਲੇਬਰ ਦੀ ਸੁਰੱਖਿਆ ਸੰਬੰਧੀ ਲਿਖੀਆਂ ਗਈਆਂ ਹਦਾਇਤਾਂ ਵਾਲਾ ਬੋਰਡ ਵੀ ਉਥੋ ਗਾਇਬ ਸੀ। ਜਿਥੋ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਚੱਲ ਰਹੇ ਕੰਮ ਚ ਠੇਕੇਦਾਰ ਵਲੋ ਆਪਣੀ ਹੀ ਮਰਜੀ ਨਾਲ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *