ਗੁਰਮੇਲ ਸਿੰਘ ਸਹਿਜੜਾ ਬਣੇ ਐੱਸ.ਸੀ. ਡਿਪਾਰਟਮੈਂਟ ਪਿੰਡ ਸਹਿਜੜਾ ਦੇ ਪ੍ਰਧਾਨ

Spread the love
ਬਰਨਾਲਾ, 13 ਜੂਨ (ਬਲਵਿੰਦਰ ਆਜ਼ਾਦ):- ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੂਬੇ ਅੰਦਰ ਅਤੇ ਦੇਸ਼ ਅੰਦਰ ਬਣੀਆਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਐੱਸ.ਸੀ. ਭਾਈਚਾਰੇ ਨੂੰ ਕਾਂਗਰਸ ਪਾਰਟੀ ਤੋਂ ਦੂਰ ਕਰਨ ਲਈ ਅਨੇਕਾਂ ਪ੍ਰਕਾਰ ਦੀਆਂ ਕਥਿਤ ਤੌਰ ‘ਤੇ ਕੋਝੀਆਂ ਚਾਲਾਂ ਚੱਲੀਆਂ ਪਰ ਕੋਈ ਵੀ ਪਾਰਟੀ ਐੱਸ. ਸੀ. ਭਾਈਚਾਰੇ ਨੂੰ ਕਾਂਗਰਸ ਪਾਰਟੀ ਤੋਂ ਦੂਰ ਨਹੀਂ ਕਰ ਸਕੀ ਜਿਸ ਦੇ ਚਲਦਿਆਂ ਹੁਣ ਇੱਕ ਵਾਰ ਫਿਰ ਝੂਠੇ ਸੁਪਨੇ ਦਿਖਾ ਕੇ ਵੱਖ-ਵੱਖ ਪਾਰਟੀਆਂ ਵਿੱਚ ਸ਼ਾਮਿਲ ਹੋਏ ਕਰਵਾਏ ਗਏ ਐੱਸ.ਸੀ. ਭਾਈਚਾਰੇ ਦੇ ਲੋਕ ਮੁੜ ਆਪਣੀ ਪਾਰਟੀ ਕਾਂਗਰਸ ਵੱਲ ਤੇਜ਼ੀ ਨਾਲ ਵਾਪਸੀ ਕਰ ਰਹੇ ਹਨ‌ ਇਹ ਪ੍ਰਗਟਾਵਾ ਐੱਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਜਸਮੇਲ ਸਿੰਘ ਡੈਅਰੀਵਾਲਾ ਨੇ ਟਕਸਾਲੀ ਕਾਂਗਰਸੀ ਗੁਰਮੇਲ ਸਿੰਘ ਸਹਿਜੜਾ ਨੂੰ ਪਿੰਡ ਸਹਿਜੜਾ ਦਾ ਐੱਸ.ਸੀ. ਡਿਪਾਰਟਮੈਂਟ ਦਾ ਪ੍ਰਧਾਨ ਬਣਨ ਮੌਕੇ ਦਿੱਤੇ ਨਿਯੁਕਤੀ ਪੱਤਰ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਐੱਸ. ਸੀ. ਭਾਈਚਾਰੇ ਨੇ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਅੰਦਰ ਕੰਮ ਕਰ ਰਹੀ ਹੈ ਜਿੱਥੇ ਜਿੱਥੇ ਵੀ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਹਨ ਉੱਥੇ ਐੱਸ.ਸੀ. ਭਾਈਚਾਰੇ ਦੇ ਲੋਕਾਂ ਲਈ ਕਾਂਗਰਸ ਵੱਲੋਂ ਹਰ ਵਾਰ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਐੱਸ. ਸੀ. ਭਾਈਚਾਰੇ ਦੇ ਲੋਕ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਸਕੂਨ ਦੀ ਜ਼ਿੰਦਗੀ ਜਿਉਂ ਸਕਣ। ਉਹਨਾਂ ਅੱਗੇ ਕਿਹਾ ਤੇ ਕੇਂਦਰ ਵਿੱਚ ਰਾਜ ਕਰਨ ਵਾਲੀ ਬੀਜੇਪੀ ਸਰਕਾਰ ਜਦੋਂ ਦਲਿਤਾਂ ਦੇ ਮਸੀਹਾ ਡਾਕਟਰ ਬਾਬਾ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਨਹੀਂ ਮੰਨਦੀ ਫਿਰ ਉਹ ਦਿਲਾਂ ਦੀ ਹਿਤੈਸ਼ੀ ਕਿਵੇਂ ਹੋ ਸਕਦੀ ਹੈ। ਉਹਨਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੋਨੋਂ ਵੱਖ ਵੱਖ ਪਾਰਟੀਆਂ ਹਨ ਪਰ ਇਹ ਦੋਨੋਂ ਪਾਰਟੀਆਂ ਕਥਿਤ ਤੌਰ ‘ਤੇ ਅੰਦਰੋਂ ਇੱਕ ਹਨ ਅਤੇ ਲੋਕਾਂ ਨੂੰ ਹਾਥੀ ਦੇ ਦੰਦਾਂ ਵਾਲੀ ਕਹਾਵਤ ਨੂੰ ਸੱਚ ਕਰਦੇ ਹਨ। ਅਲੱਗ-ਅਲੱਗ ਪਾਰਟੀਆਂ ਦਿਖਾਈ ਦੇਣ ਦਾ ਡਰਾਮਾ ਕਰਦੀਆਂ ਹਨ ਪਰ ਹੁਣ ਐੱਸ.ਸੀ. ਭਾਈਚਾਰੇ ਦੇ ਪੜ੍ਹੇ ਲਿਖੇ ਨੌਜਵਾਨ ਬੱਚੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਮੁੱਚੀਆਂ ਪਾਰਟੀਆਂ ਨੂੰ ਬਰੀਕੀ ਨਾਲ ਦੇਖ ਚੁੱਕੀਆਂ ਹਨ ਕਿ ਕੌਣ ਐੱਸ.ਸੀ. ਵਰਗ ਹਿਤੈਸ਼ੀ ਹੈ ਅਤੇ ਕੌਣ ਨਹੀਂ ਜਿਹਦੇ ਚਲਦਿਆਂ ਅੱਜ ਕਾਂਗਰਸ ਪਾਰਟੀ ਵਿੱਚ ਅਸੀਂ ਐੱਸ.ਸੀ. ਦੇ ਭਾਈਚਾਰੇ ਦੇ ਲੋਕ ਵੱਖੋ-ਵੱਖ ਪਾਰਟੀਆਂ ਨੂੰ ਛੱਡ ਕੇ ਮੁੜ ਆਪਣੀ ਪਾਰਟੀ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸੂਬੇ ਵਿੱਚ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ ਜਿਸ ਵਿੱਚ ਐੱਸ. ਸੀ. ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ। ਉਹਨਾਂ ਕਿਹਾ ਕਿ ਉਹ ਹਲਕਾ ਮਹਿਲ ਕਲਾਂ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਜਿੱਥੇ ਉਹਨਾਂ ਨੂੰ ਐੱਸ. ਸੀ. ਵਰਗ ਹੀ ਨਹੀਂ ਸਮੁੱਚੇ ਵਰਗਾਂ ਦਾ ਪੂਰਨ ਸਮਰਥਨ ਮਿਲ ਰਿਹਾ ਹੈ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਹੁਣ ਲੋਕ ਸੂਬੇ ਵਿੱਚ ਰਾਜ ਕਰਨ ਵਾਲੀ ਅਤੇ ਪੰਜਾਬ ਦੀ ਜਨਤਾ ਨੂੰ ਝੂਠੇ ਸੁਪਨੇ ਦਿਖਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਲਵਿਦਾ ਕਹਿਣ ਲਈ ਪੂਰੀ ਤਰ੍ਹਾਂ ਆਪਣਾ ਮਨ ਬਣਾ ਚੁੱਕੇ ਹਨ। ਇਸ ਮੌਕੇ ਉਹਨਾਂ ਨਾਲ ਪਰਮਿੰਦਰ ਸਿੰਘ ਸੰਮੀ ਬਲਾਕ ਪ੍ਰਧਾਨ ਮਹਿਲ ਕਲਾਂ, ਬਲਵੰਤ ਸ਼ਰਮਾ, ਜਰਨੈਲ ਸਿੰਘ ਟੋਲੀ ਵਾਲਾ, ਗੁਰਮੇਲ ਸਿੰਘ ਮੌੜ, ਪ੍ਰਕਾਸ਼ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ, ਬੰਤ ਸਿੰਘ, ਰੂਪ ਸਿੰਘ, ਮੇਵਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਔਰਤਾਂ ਮਰਦ ਅਤੇ ਨੌਜਵਾਨ ਹਾਜ਼ਰ ਸਨ।
  • Related Posts

    ਸਿੱਖਿਆ ਸਿਹਤ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ–ਵਿਧਾਇਕ ਲਾਭ ਸਿੰਘ ਉਗੋਕੇ

    Spread the love

    Spread the loveਤਪਾ ਮੰਡੀ 10 ਜੁਲਾਈ ( ਗੋਲਡੀ ਵਿਆਸ)     ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਲੋਕਪ੍ਰਿਯ ਵਿਧਾਇਕ ਲਾਭ ਸਿੰਘ ਉਗੋਕੇ ਨੇ ਲੋਕਾਂ ਦੇ ਵਿਸ਼ਵਾਸ ਨੂੰ ਆਪਣੀ ਸਭ ਤੋਂ…

    11 ਤੇ 12 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਲੱਗਣਗੇ ਦੋ ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪ : ਡਿਪਟੀ ਕਮਿਸ਼ਨਰ ਵੋਟਰਾਂ ਨੂੰ ਡ੍ਰਾਫਟ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਵਾਉਣ ਲਈ ਗਣਨਾ ਫਾਰਮ ਭਰਨ ਤੇ ਜਮ੍ਹਾ ਕਰਵਾਉਣ ਦੀ ਅਪੀਲ; ਬੀ.ਐਲ.ਓਜ਼ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹਿਣਗੇ ਹਾਜ਼ਰ

    Spread the love

    Spread the love ਸ਼ਹੀਦ ਭਗਤ ਸਿੰਘ ਨਗਰ, 10 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਗੁਲਪ੍ਰੀਤ ਸਿੰਘ ਔਲਖ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਮੂਹ…

    Leave a Reply

    Your email address will not be published. Required fields are marked *