ਗੁੰਡਾਗਰਦੀ ਨੂੰ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਐਸਐਸਪੀ ਅਵਨੀਤ ਕੌਰ ਕੁੰਡਲ 

Spread the love
ਬਠਿੰਡਾ  ਜੂਨ (ਸੁਖਦੇਵ ਸਿੰਘ / ਬਲਜਿੰਦਰ / ਅਸ਼ੋਕ) ਅੱਜ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਪੱਤਰਕਾਰਾਂ ਦੀ ਵਿਸ਼ੇਸ਼ ਬੈਠਕ ਆਜ਼ਾਦ ਪ੍ਰੈੱਸ ਵੈਲਫੇਅਰ ਕਲੱਬ ਰਜਿ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸੈਨ ਦੀ ਯੋਗ ਅਗਵਾਈ ਹੇਠ ਬੁਲਾਈ ਗਈ ਜਿਸ ਵਿੱਚ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵਕੀਲ ਭਾਈਚਾਰਾ ਅਤੇ ਸਿੱਖ ਜਥੇਬੰਦੀਆਂ ਤੋਂ ਲੈ ਕੇ ਵੱਖ-ਵੱਖ ਸੰਗਠਨਾਂ ਦੇ ਮੋਹਤਬਰ ਆਗੂਆਂ ਨੇ ਭਾਗ ਲਿਆ ਪ੍ਰੈਸ ਕਲੱਬ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸੈਨ ਅਤੇ ਸੀਨੀਅਰ ਐਡਵੋਕੇਟ ਬਲਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਮੁੱਚੇ ਪੰਜਾਬ ਵਿੱਚ ਗੁੰਡਾਗਰਦੀ ਅਤੇ ਨਸ਼ੀਲੇ ਪਦਾਰਥਾਂ ਤੋਂ ਲੈ ਕੇ ਗੈਰ ਕਾਨੂਨੀ ਕਾਰੋਬਾਰੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਵਿੱਡੀ ਮੁਹਿੰਮ ਦੇ ਬਾਵਜੂਦ ਬੀਤੇ ਦਿਨ ਬਠਿੰਡਾ ਜਿਲੇ ਦੇ ਸੀਨੀਅਰ ਪੱਤਰਕਾਰ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗੋਇਲ ਸੀਨੀਅਰ ਉਪ ਪ੍ਰਧਾਨ ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਰਜਿਸਟਰ ਪੰਜਾਬ ਦੇ ਘਰ ਅਤੇ ਪ੍ਰੈਸ ਦਫਤਰ ਵਿੱਚ ਗ਼ਲਤ ਨੀਅਤ ਨਾਲ ਵੜ ਕੇ ਸ਼ਰਾਰਤੀ ਅਨਸਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਨਚਾਉਂਦੇ ਹੋਏ ਪੱਤਰਕਾਰ ਨੂੰ ਉਸਦੇ ਪਰਿਵਾਰ ਸਾਹਮਣੇ ਜਾਨੋ ਮਾਰਨ ਦੀਆਂ ਧੱਮਕੀਆ ਦੇਣ ਅਤੇ ਗਾਲਾਂ ਕੱਢਣ ਵਰਗੇ ਗੰਭੀਰ ਮਾਮਲੇ ਵਿਚ ਬਠਿੰਡਾ ਜਿਲੇ ਦੇ ਐਸ ਐਸ ਪੀ ਮੈਡਮ ਅਵਨੀਤ ਕੌਰ ਕੋਡਲ ਅਤੇ ਐਸ਼ ਐਂਚ ਉਸ ਸੰਗਤ ਮੰਡੀ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਦੇ ਬਾਵਜੂਦ ਕੁਝ ਕੁ ਮੋਬਾਇਲ ਵੇਚਣ ਵਾਲੇ ਸ਼ਰਾਰਤੀ ਅਨਸਰਾਂ ਨੇ ਆਪਣੀ ਚਲਦੀ ਗੁੰਡਾਗਰਦੀ ਤਹਿਤ ਪੱਤਰਕਾਰ ਰਾਜੇਸ਼ ਗੋਇਲ ਪ੍ਰਧਾਨ ਪ੍ਰੈੱਸ ਕਲੱਬ ਨੂੰ ਜਾਨੀ ਮਾਲੀ ਨੁਕਸਾਨ ਪਹੁਚਾਉਣ ਦੇ ਇਰਾਦੇ ਨਾਲ ਪੱਤਰਕਾਰ ਦੇ ਘਰ ਵਿੱਚ ਜਬਰਦਸਤੀ ਦਾਖਲ ਹੋਕੇ ਕੀਤੀ ਗੁੰਡਾਗਰਦੀ ਤੋਂ ਸਮੁੱਚੇ ਪੱਤਰਕਾਰ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ  ਜਦੋਂ ਇਸ ਸਬੰਧੀ ਐਸਐਸਪੀ ਮੈਡਮ ਅਵਨੀਤ ਕੌਰ ਕੋਡਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਮੰਨੇ ਜਾਂਦੇ ਪੱਤਰਕਾਰਾ ਦੇ ਘਰ ਗ਼ਲਤ ਨੀਅਤ ਨਾਲ ਵੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਦੋਂ ਦੂਜੇ ਪਾਸੇ ਐਸ ਐਚ ਓ ਸੰਗਤ ਮੰਡੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਪੱਤਰਕਾਰ ਦੇ ਘਰ ਗਲਤ ਨੀਅਤ ਨਾਲ ਵੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੂਨੂੰ ਅਰੋੜਾ ਅਤੇ ਨੀਰਜ ਕੁਮਾਰ ਨੂੰ ਪੁਲਿਸ ਨੇ ਰਾਤ ਹੀ ਗਿਰਫਤਾਰ ਕਰ ਲਿਆ ਸੀ ਤੇ ਹੁਣ ਵੀ ਉਹ ਪੁਲਿਸ ਦੀ ਇੱਕ ਹਿਰਾਸਤ ਵਿੱਚ ਹਨ ਤੇ ਪੱਤਰਕਾਰ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਦੇ ਬਿਆਨਾਂ ਤੇ ਪੁਲਿਸ ਬਣਦੀ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ ਦੂਜੇ ਪਾਸੇ ਸੰਗਤ ਮੰਡੀ ਦੇ ਮੋਹਤਬਾਰ ਲੋਕਾਂ ਅਤੇ ਸਮੂਹ ਮੰਡੀ ਵਾਸੀਆਂ ਦੇ ਵਿਸ਼ੇਸ਼ ਦਖਲ ਤੋਂ ਬਾਅਦ ਅਤੇ ਪੱਤਰਕਾਰ ਦੇ ਘਰ ਜਾ ਕੇ ਦੋਸ਼ੀਆਂ ਤੋਂ ਮਾਫੀ ਮੰਗਾਉਣ ਤੋਂ ਬਾਅਦ ਪੁਲਿਸ ਹਾਜ਼ਰੀ ਵਿੱਚ ਦੋਨੇ ਧੀਰਾਂ ਦਾ ਰਾਜੀਨਾਮਾ ਕਰਾਉਂਦੇ ਹੋਏ ਦੋਸ਼ੀਆਂ ਤੋਂ ਮਾਫੀਨਾਮਾ ਲਿਖਤੀ ਤੌਰ ਤੇ ਦਵਾ ਦਿੱਤਾ ਗਿਆ ਹੈ ਇਸ ਮੌਕੇ ਸੀਨੀਅਰ ਪੱਤਰਕਾਰ ਅਸ਼ੋਕ ਗੋਇਲ ਜਿਲਾ ਬਠਿੰਡਾ, ਕਿਸਾਨ ਜਥੇਬੰਦੀ ਤੋਂ ਯਾਦਵਿੰਦਰ ਸਿੰਘ ਸੀਨੀਅਰ ਐਡਵੋਕੇਟ ਬਲਜਿੰਦਰ ਸਿੰਘ ਸਿੱਧੂ ਸਤਪਾਲ ਸਿੰਘ ਰਾਜ ਕੁਮਾਰ ਰਾਜੂ ਅਜੀਤ ਸਿੰਘ ਬਠਿੰਡਾ ਹਰਮਨਦੀਪ ਸਿੰਘ ਬੰਟੀ ਬਲਕਰਨ ਸਿੰਘ ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਰਜਿਸਟਰ ਪੰਜਾਬ ਦੇ ਪ੍ਰਧਾਨ ਜੋਧਾ ਸਿੰਘ ਖਾਲਸਾ ਮਲਕੀਤ ਸਿੰਘ ਜੋਰਾਵਰ ਸਿੰਘ ਜੀਵਨ ਲਾਲ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਜਥੇਬੰਦੀਆਂ ਅਤੇ ਸੰਗਠਨਾਂ ਦੇ ਮੋਹਤਬਰ ਆਗੂ ਮੌਜੂਦ ਸਨ
  • Related Posts

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    Leave a Reply

    Your email address will not be published. Required fields are marked *