ਚੋਰ ਵੱਲੋਂ ਵਪਾਰ ਮੰਡਲ ਦੇ ਚੇਅਰਮੈਨ ਦੀ ਦੁਕਾਨ ਤੇ ਕੀਤਾ ਹੱਥ ਸਾਫ਼। 

Spread the love
ਤਪਾ ਮੰਡੀ 14 ਜੁਲਾਈ ( ਗੋਲਡੀ ਵਿਆਸ) ਸਥਾਨਕ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹਨਾਂ ਨੂੰ ਕਿਸੇ ਵੀ ਦਾ ਡਰ ਭੈਅ ਨਹੀਂ ਰਿਹਾ ਜਿਸ ਕਾਰਨ ਬੇਖੌਫ ਹੋ ਕੇ ਚੋਰ ਚੋਰੀ ਕਰਕੇ ਚੱਲਦੇ ਬਣਦੇ ਹਨ ਅਤੇ ਪੁਲਿਸ ਚੋਰਾਂ ਦੀ ਪੈੜ ਭਾਲਦੀ ਰਹਿ ਜਾਂਦੀ ਹੈ। ਬੀਤੀ ਰਾਤ ਚੋਰਾਂ ਵੱਲੋਂ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ ਬੂਟਾ ਵਾਲੇ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਚੋਰ ਅੰਦਰ ਦਾਖਲ ਹੋ ਗਿਆ ਜਿਸ ਨੇ ਬੂਟਾਂ ਵਾਲੀ ਦੁਕਾਨ ਦੀ ਅੰਦਰ ਫਰੋਲਾ ਫਰਾਲੀ  ਕੀਤੀ ਜਦ ਉਸ ਨੂੰ ਕੋਈ ਹੋਰ ਮਹਿੰਗਾ ਸਮਾਨ ਨਾ ਮਿਲਿਆ ਤਾਂ ਉਸਨੇ ਗੱਲੇ ਨੂੰ ਤੋੜ ਕੇ ਉਸ ਵਿੱਚ ਪਿਆ ਕੈਸ਼ ਕੱਢ ਕੇ ਚਲਦਾ ਬਣਿਆ। ਜਿਸ ਸਬੰਧੀ ਚੇਅਰਮੈਨ ਵੱਲੋਂ ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਆ ਕੇ ਛਾਣਬੀਣ ਕੀਤੀ ਅਤੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਚੋਰ ਤੱਕ ਪਹੁੰਚਣ ਲਈ ਤਿਆਰੀ ਵਿੱਚ ਜੁਟ ਗਈ ਹੈ । ਪੀੜਤ ਦੁਕਾਨਦਾਰ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਸਵੇਰੇ ਪਤਾ ਲੱਗਾ ਜਦੋਂ ਦੁਕਾਨ ਦੇ ਜਿੰਦਰੇ ਟੁੱਟੇ ਪਏ ਸਨ । ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਜਿਕਰਯੋਗ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ ਜਿਸ ਕਰਕੇ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਘੁੰਮ ਰਹੇ ਚੋਰਾਂ ਅਤੇ ਮਾੜਿਆਂ ਅਫਸਰਾਂ ਨੂੰ ਕਾਬੂ ਕਰਕੇ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ।
  • Related Posts

    ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਅਤੇ 3 ਆਧੁਨਿਕ ਰਾਈਫਲਾਂ ਬਰਾਬਦ; ਨਾਬਾਲਗ ਸਮੇਤ ਤਿੰਨ ਵਿਅਕਤੀ ਕਾਬੂ* *— ਬਰਾਮਦ ਕੀਤੇ ਗਏ ਹਥਿਆਰਾਂ ਦੇ ਸਰੋਤ ਅਤੇ ਵਰਤੋਂ ਦੇ ਉਦੇਸ਼ਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਡੀਜੀਪੀ ਗੌਰਵ ਯਾਦਵ* *— ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਚਾਹਲ*

    Spread the love

    Spread the loveਚੰਡੀਗੜ੍ਹ/ਅੰਮ੍ਰਿਤਸਰ, 14 ਜੁਲਾਈ (ਗੁਰਦੀਪ ਸਿੰਘ ਢਿੱਲੋਂ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ…

    *ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਅਤੇ 3 ਆਧੁਨਿਕ ਰਾਈਫਲਾਂ ਬਰਾਬਦ; ਨਾਬਾਲਗ ਸਮੇਤ ਤਿੰਨ ਵਿਅਕਤੀ ਕਾਬੂ* *— ਬਰਾਮਦ ਕੀਤੇ ਗਏ ਹਥਿਆਰਾਂ ਦੇ ਸਰੋਤ ਅਤੇ ਵਰਤੋਂ ਦੇ ਉਦੇਸ਼ਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਡੀਜੀਪੀ ਗੌਰਵ ਯਾਦਵ* *— ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਚਾਹਲ*

    Spread the love

    Spread the love ਅੰਮ੍ਰਿਤਸਰ, 14 ਜੁਲਾਈ( ਮਨਜੀਤ ਸਿੰਘ ਸ਼ੇਰਗਿੱਲ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ…

    Leave a Reply

    Your email address will not be published. Required fields are marked *