ਸ਼੍ਰੀ ਮੁਕਤਸਰ ਸਾਹਿਬ, 04 ਸਤੰਬਰ ()- ਬਿਆਸ ਅਤੇ ਸਤਲੁਜ ਨਦੀਂ ਲਗਭਗ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ, ਹੁਣ ਇਸ ਦਾ ਪਾਣੀ ਸਰਹੰਦ ਫੀਡਰ ਨਹਿਰ ਵਿੱਚ ਵੀ ਛੱਗਿਆ ਜਾ ਰਿਹਾ ਹੈ। ਜਿਸ ਕਾਰਨ ਨਹਿਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਸਰਹੰਦ ਫੀਡਰ ਦੇ ਸੋਥਾ ਹੈਡਵਰਕਸ ਵਿਚੋਂ ਛੇ ਵਿਚੋਂ ਤਿੰਨ ਗੇਟਾਂ ਨੂੰ ਖੋਲ ਦਿੱਤਾ ਗਿਆ ਅਤੇ ਪਾਣੀ ਚੰਦ ਭਾਨ ਡਰੇਨ ਵਿੱਚ ਛੱਗਿਆ ਗਿਆ ਹੈ। ਜੇਕਰ ਹਰੀਕੇ ਤੋਂ ਲਗਾਤਰ ਨਹਿਰ ਵਿੱਚ ਪਾਣੀ ਹੋਰ ਛੱਗਿਆ ਗਿਆ ਤਾਂ ਸਰਹੰਦ ਫੀਡਰ ਪ੍ਰਬੰਧਨ ਵਲੋਂ ਇਹ ਪਾਣੀ ਡਰੇਨ ਵਿੱਚ ਅੱਗੇ ਹੋਰ ਛੱਡਿਆ ਜਾਵੇਗਾ ਜਿਸ ਕਾਰਨ ਡਰੇਨ ਦੇ ਓਵਰਫਲੋਅ ਹੋਣ ਨਾਲ ਆਸਪਾਸ ਦੇ ਦਰਜ਼ਨਾਂ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਦੱਸ ਦੇਈਏ ਕਿ ਚੰਦਭਾਨ ਡਰੇਨ ਦੀ ਸਫਾਈ ਨਹੀਂ ਹੋਈ ਹੈ ਅਤੇ ਬੂਟੀ ਉੱਗੀ ਹੋਈ ਹੈ, ਜਿਸ ਕਾਰਨ ਹੜ੍ਹ ਦਾ ਖਤਰਾ ਵੱਧ ਜਾਂਦਾ ਹੈ। ਉਧਰ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਮੀਟਿੰਗ ਕਰਕੇ ਸੰਭਾਵਿਤ ਹੜ੍ਹਾਂ ਨੂੰ ਦੇਖਦੇ ਹੋਏ ਜਰੂਰੀ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੰਨ੍ਹਾਂ ਤੋਂ ਛੱਡੇ ਜਾ ਰਹੇ ਪਾਣੀ ਅਤੇ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਸਤਲੁੱਜ ਅਤੇ ਬਿਆਸ ਨਹੀਂ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਹਰੀਕੇ ਪੱਤਣ ਵਿੱਚ ਬਿਆਸ ਅਤੇ ਸਤਲੁੱਜ ਦਾ ਸੰਗਮ ਹੁੰਦਾ ਹੈ, ਅਤੇ ਇਥੋ ਹੀ ਸਰਹੰਦ ਫੀਡਰ ਨਹਿਰ ਨਿਕਲਦੀ ਹੈ। ਹੁਣ ਦੋਵੇਂ ਨਦੀਆਂ ਦਾ ਪਾਣੀ ਸਰਹੰਦ ਫੀਡਰ ਨਹਿਰ ਵਿੱਚ ਪਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਨਹਿਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਹੰਦ ਫੀਡਰ ਨਹਿਰ ਹਰੀਕੇ ਪੱਤਣ ਵਿੱਚ ਚੱਲ ਕੇ ਮੁਕਤਸਰ ਤੋਂ ਨਿਕਲਦੀ ਹੈ। ਇਸ ਦੀ ਡੂੰਘਾਈ 23 ਫੁੱਟ ਹੈ ਅਤੇ ਚੌੜਾਈ 136 ਫੁੱਟ ਹੈ, ਪਾਣੀ ਦਾ ਪੱਧਰ ਇਸ ਸਮੇਂ ਓਵਰਫਲੋਅ ਹੋਣ ਤੋਂ ਲਗਭਗ ਤਿੰਨ ਫੁੱਟ ਘੱਟ ਹੈ। ਜੇਕਰ ਪਿਛੇਂ ਤੋਂ ਲਗਾਤਾਰ ਪਾਣੀ ਨਹਿਰ ਵਿੱਚ ਛੱਡਿਆ ਗਿਆ ਤਾਂ ਹਾਲਾਤ ਵਿਗੜ ਸਕਦੇ ਹਨ। ਜਿਸ ਨਾਲ ਮੁਕਤਸਰ ਜਿਲ੍ਹੇ ਦੇ ਇਲਾਵਾ ਫਰੀਦਕੋਟ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਹੜ੍ਹ ਜਿਹੇ ਹਾਲਾਤ ਬਣ ਸਕਦੇ ਹਨ। ਕਈ ਦਿਨਾਂ ਤੋਂ ਨਹਿਰ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪਹਿਲਾਂ ਹੀ ਪਾਣੀ ਦਾ ਪੱਧਰ ਨਹਿਰ ਵਿੱਚ ਕਈ ਦਿਨਾਂ ਤੋਂ ਵੱਧਦਾ ਜਾ ਰਿਹਾ ਹੈ। ਉਪਰ ਹੁਣ ਨਦੀਆਂ ਦੇ ਪਾਣੀ ਤੋਂ ਲੇਵਲ ਹੋਰ ਵੱਧਦਾ ਜਾ ਰਿਹਾ ਹੈ। ਨਹਿਰ ਨੂੰ ਖੇਤਾਂ ਵਿੱਚ ਸਿੰਚਾਈ ਦੇ ਲਈ ਬਣਾਇਆ ਗਿਆ ਸੀ, ਹੁਣ ਜੇਕਰ ਨਹਿਰ ਓਵਰਫਲੋਅ ਹੁੰਦੀ ਹੈ ਤਾਂ ਇਸ ਦਾ ਪਾਣੀ ਅੱਗੇ ਡਰੇਨ ਵਿੱਚ ਹੋਰ ਪਾਉਣਾ ਪਵੇਗਾ। ਜੇਕਰ ਡਰੇਨ ਓਵਫਲੋਅ ਹੁੰਦੀ ਹੈ ਤਾਂ ਨਹਿਰ ਵੀ ਓਵਰਫਲੋਅ ਹੋ ਕੇ ਆਸਪਾਸ ਦੇ ਪਿੰਡਾਂ ਵਿੱਚ ਪਾਣੀ ਭਰ ਸਕਦਾ ਹੈ। ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਮੁਕਤਸਰ ਵਿੱਚ ਜੇਕਰ ਚੰਦਭਾਨ ਡਰੇਨ ਓਵਰਫਲੋਅ ਹੋਈ ਤਾਂ ਇਸ ਤੋਂ ਮਹਾਂਬੱਧਰ, ਰੁਪਾਣਾ ਸਮੇਤ ਦਰਜ਼ਨਾਂ ਪਿੰਡਾਂ ’ਚ ਹੜ੍ਹਾਂ ਜਿਹੀ ਸਥਿਤੀ ਬਣ ਸਕਦੀ ਹੈ।
ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਜਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਵੈਸੇ ਆਪਣੇ ਜਿਲ੍ਹੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ, ਫਿਰ ਅਗਲੇਰੇ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਹੈ।





