ਝੂਠੇ ਨਰੇਗਾ ਜੋਬ ਕਾਰਡ ਵਿਦੇਸ਼ੀ ਪਰਿਵਾਰਾਂ ਨਾਲ ਸੰਬੰਧਿਤ  ਬਣਾਉਣ ਤੇ ਸਰਪੰਚ ਕਲੇਰ ਉੱਪਰ ਲੱਗੇ ਦੋਸ਼

Spread the love
 ਅੰਮ੍ਰਿਤਸਰ  ਜੂਨ( ਦਿਨੇਸ਼ ਸੋਨੀ) ਹਲਕਾ ਰਾਜਾ ਸਾਂਸੀ ਅਧੀਨ ਗ੍ਰਾਮ ਪੰਚਾਇਤ ਪਿੰਡ ਕਲੇਰ ਰਾਮ ਤੀਰਥ ਲੋੜਵੰਦ ਪਰਿਵਾਰਾਂ ਨੂੰ ਛੱਡ ਦਿਆਂ ਜ਼ਿਮੀਦਾਰ ਪਰਿਵਾਰਾਂ ਦੇ ਜੋਬ ਕਾਰਡ ਨਰੇਗਾ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਕਲੇਰ ਦੇ ਸ਼ਿਕਾਇਤ ਕਰਤਾ ਰਣਜੀਤ ਸਿੰਘ ਸ਼ਮਸ਼ੇਰ ਸਿੰਘ ਮੇਜਰ ਸਿੰਘ ਪ੍ਰੈਸ ਮਿਲਣੀ ਦੌਰਾਨ ਵੱਖ-ਵੱਖ ਮਹਿਕਮਿਆਂ ਨੂੰ ਸ਼ਿਕਾਇਤਾਂ ਦੀਆਂ ਕਾਪੀਆਂ ਵਿਕਾਉਂਦਿਆਂ ਦੱਸਿਆ ਕਿ ਗ੍ਰਾਮ ਪੰਚਾਇਤ ਕਲੇਰ ਮੌਜੂਦਾ ਸਰਪੰਚ ਗੁਰਮੁਖ ਸਿੰਘ  ਵੱਲੋਂ  ਨਰੇਗਾ ਸਕੀਮ ਤਹਿਤ ਦਿਹਾੜੀ ਕਰਨ ਲਈ ਪਿੰਡ ਦੇ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਦੇ ਲੋਕਾਂ ਨੂੰ ਛੱਡ ਕੇ ਅਮੀਰ ਜਾਦਿਆਂ ਦੇ ਮਿਲੀ ਭੁਗਤ ਨਾਲ ਜੋਬ ਕਾਰਡ ਬਣਾ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਉਥੇ ਕਈ ਅਸਰ ਸੂਖ ਰੱਖਣ ਵਾਲੇ ਪਰਵਾਰਾਂ ਵੱਲੋਂ ਬੈਂਕ ਖਾਤਿਆਂ ਵਿੱਚੋਂ ਇਹ ਪੈਸੇ ਕਢਵਾਏ ਜਾ ਚੁੱਕੇ ਹਨ ਸਰਪੰਚ ਗੁਰਮੁਖ ਸਿੰਘ ਵੱਲੋਂ ਆਪਣੇ ਹੀ ਪੁੱਤਰ ਸੁੱਖ ਚੈਨ ਸਿੰਘ ਆਈਡੀ ਨੰਬਰ 143 ਨੂੰ ਜਰਨਲ ਕਾਸਟ ਦੀ ਜਗ੍ਹਾ ਐਸੀ ਦੱਸਦੇਆਂ ਮਿਲੀ ਭੁਗਤ ਨਾਲ ਜੋਬ ਕਾਰਡ ਬਣਵਾ ਕੇ ਲਾਹਾ ਲਿਆ ਜਾ ਰਿਹਾ ਹੈ ਇੱਥੇ ਹੀ ਬੱਸ ਨਹੀਂ ਪਿੰਡ ਦੇ ਅਸਰ ਰਸੂਖ ਵਾਲੇ ਕੁਝ ਜਿਮੀਦਾਰ ਪਰਿਵਾਰਾਂ ਦੇ ਬੱਚੇ ਕਨੇਡਾ ਆਸਟਰੇਲੀਆ ਵਿਦੇਸ਼ ਵਿੱਚ ਕੰਮ ਕਾਰ ਕਰ ਰਹੇ ਹਨ ਰਿਕਾਰਡ ਦੀ ਪੁਸ਼ਟੀ ਕਰਦਿਆ ਵਿਦੇਸ਼ ਨਾਲ  ਸਬੰਧ ਰੱਖਣ ਵਾਲੇ ਪ੍ਰਤਾਪ ਸਿੰਘ ਪੁੱਤਰ ਅਰਜਨ ਸਿੰਘ ਆਈਡੀ ਨੰਬਰ  145 ਨੰਬਰਦਾਰ ਗੁਰਮੀਤ ਸਿੰਘ ਪੁੱਤਰ ਅਰਜਨ ਸਿੰਘ ਆਈਡੀ 146 ਜਸਬੀਰ ਸਿੰਘ ਪੁੱਤਰ ਅਰਜਨ ਸਿੰਘ ਦੇ ਰਿਕਾਰਡ ਅਨੁਸਾਰ ਆਈ ਕਾਰਡ ਖੰਗਾਲੇ ਗਏ ਹਨ ਉਹਨਾਂ ਦਾ ਰਿਕਾਰਡ ਉਹਨਾਂ ਕੋਲ ਮੌਜੂਦ ਹੈ ਆਈ ਕਾਰਡ 148 ਮੈਂਬਰ ਪੰਚਾਇਤ ਗ੍ਰੰਥੀ ਸਿੰਘ ਰਾਜਪਾਲ ਸਿੰਘ ਹਮੇਸ਼ਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਿੱਚ ਲੱਗਾ ਰਹਿੰਦਾ ਤੇ ਪਿੰਡ ਵਿੱਚ ਨਰੇਗਾ ਤਹਿਤ ਦਿਹਾੜੀਆਂ ਲਗਾਉਣ ਵੇਲੇ ਅੱਜ ਤੱਕ ਨਹੀਂ ਵੇਖਿਆ ਗਿਆ ਪੰਚ ਸਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਸਮੇਤ ਕਈਆਂ ਦੇ ਹੋਰ ਝੂਠੇ ਜੋਬ ਕਾਰਡ ਬਣਵਾ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ਿਕਾਇਤ ਕਰਤਾ ਵੱਲੋਂ ਅਸਿਸਟੈਂਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਬਲਾਕ ਵਿਕਾਸ ਅਫਸਰ ਚੁਗਾਵਾਂ ਨੂੰ ਲਿਖਤ ਰੂਪ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ ਕਿ ਪੜਤਾਲ ਕਰਨ ਉਪਰੰਤ ਜਿੱਥੇ ਇਹਨਾਂ ਜੋਬ ਕਾਰਡਾਂ ਵਿੱਚ ਪ੍ਰਸ਼ਾਸਨ ਨੂੰ ਗੁਮਰਾਹ ਕਰਦਿਆਂ ਸਰਪੰਚ ਵੱਲੋਂ ਪੈਸੇ ਖਾਧੇ ਜਾ ਰਹੇ ਹਨ ਉਸ ਦੀ ਪੜਤਾਲ ਕਰਵਾ ਕੇ ਬਣਦਾ ਇਨਸਾਫ ਦਵਾਇਆ ਜਾਵੇ
ਸਰਪੰਚ ਗੁਰਮੁਖ ਸਿੰਘ ਕਲੇਰ ਨਾਲ ਇਸ ਪ੍ਰਤੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਜਿੱਥੇ ਮੇਰੇ ਬੇਟੇ ਦੇ ਆਈ ਕਾਰਡ ਵਿੱਚ ਕੈਟਾਗਰੀ ਐਸੀ ਲਿਖੀ ਗਈ ਹੈ ਉਹ ਵਿਭਾਗ ਦੀ ਗਲਤੀ ਹੋ ਸਕਦੀ ਹੈ ਉਸ ਨੂੰ ਦਰੁਸਤ ਕਰਵਾਉਣਗੇ ਨਰੇਗਾ ਮਜ਼ਦੂਰਾਂ ਦੇ ਪੈਸਿਆਂ ਦੇ ਗੱਲ ਬਾਰੇ ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਜਿਹੜੇ ਵਿਦੇਸ਼ ਪਰਿਵਾਰਾਂ ਨਾਲ ਸੰਬੰਧਿਤ ਹਨ ਉਹਨਾਂ ਦੇ ਖਾਤਿਆਂ ਵਿੱਚ ਉਨਾਂ ਦੇ ਰਸਤੇ ਪੱਕੇ ਕਰਨ ਲਈ ਗਰਾਂਟ ਪਈ ਹੈ ਜਿਸ ਨੂੰ ਕਢਵਾ ਕੇ ਮਜ਼ਦੂਰਾਂ ਨੂੰ ਦੇ ਦਿੱਤੀ ਗਈ ਹੈ ਰਣਜੀਤ ਸਿੰਘ ਖੁਦ ਨਜਾਇਜ਼ ਜਮੀਨ ਤੇ ਕਬਜ਼ਾ ਕਰਕੇ ਬੈਠਾ ਹੋਇਆ ਹੈ ਜਮੀਨ ਛੱਡਣ ਲਈ ਪੰਚਾਇਤ ਵੱਲੋਂ ਸਟੇ ਹਾਸਲ ਕਰਦਿਆਂ ਮਾਨਯੋਗ ਅਦਾਲਤ ਕੇ ਅਧੀਨ ਹੈ ਪ੍ਰਸ਼ਾਸਨ ਨੂੰ ਜਾਣ ਬੁਝ ਗੁਮਰਾਹ ਕਰਨ ਲਈ ਉਹ ਦਰਖਾਸਤਾਂ ਦੇ ਰਿਹਾ ਹੈ 
 ਬਲਾਕ ਅਫਸਰ ਚੁਗਾਵਾਂ ਮੈਡਮ ਜਸਬੀਰ ਕੌਰ ਨਾਲ ਇਸ ਸ਼ਿਕਾਇਤ ਪ੍ਰਤੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਜਲਦ ਉਹ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕਰਨਗੇ
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *