ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਕਢਵਾਏ 1 ਲੱਖ 32 ਹਜ਼ਾਰ ਰੁਪਏ

Spread the love

ਸ੍ਰੀ ਮੁਕਤਸਰ ਸਾਹਿਬ, 20 ਜੂਨ ()-ਇਕ ਵਿਅਕਤੀ ਦਾ ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਤਿੰਨ ਵਿਅਕਤੀਆਂ ਨੇ 1 ਲੱਖ 32 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਲਈ। ਇਸ ਸਬੰਧੀ ਸਾਇਬਰ ਕਰਾਈਮ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਸ਼ਿਕਾਇਤ ’ਚ ਕੰਵਲਨੈਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਗਲੀ ਨੰ: 07, ਮਲੋਟ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸਦਾ ਖਾਤਾ ਪੰਜਾਬ ਨੈਸ਼ਨਲ ਬੈਂਕ ’ਚ ਹੈ। ਮਿਤੀ 28.05.2025 ਨੂੰ ਵਕਤ ਕਰੀਬ ਸ਼ਾਮ 04 ਵਜੇ ਉਹ ਆਪਣੇ ਬੈਂਕ ਖਾਤਾ ਦਾ ਡੈਬਿਟ ਕਾਰਡ ਤੋਂ ਪੈਸੇ ਕਢਾਉਣ ਲਈ ਪੰਜਾਬ ਨੈਸ਼ਨਲ ਬੈਂਕ ਪਿੰਡ ਦਾਨੇਵਾਲਾ ਵਿਖੇ ਏਟੀਐਮ ਮਸ਼ੀਨ ’ਤੇ ਗਿਆ ਸੀ, ਜਿੱਥੇ ਪਹਿਲਾਂ ਤੋਂ ਹੀ 03 ਨਾ-ਮਲੂਮ ਵਿਅਕਤੀ ਏਟੀਐਮ ਮਸ਼ੀਨ ਅੰਦਰ ਖੜੇ ਸਨ, ਜਿਨਾਂ ਨੇ ਧੋਖੇ ਨਾਲ ਉਸਦਾ ਡੈਬਿਟ ਕਾਰਡ ਬਦਲ ਲਿਆ, ਜਿਸਤੋਂ ਬਾਅਦ ਉਹ ਆਪਣੇ ਘਰ ਵਾਪਿਸ ਆ ਗਿਆ। ਉਸਤੋਂ ਬਾਅਦ ਮਿਤੀ 30.05.2025 ਨੂੰ ਵਕਤ ਕਰੀਬ 09:03 ਵਜੇ ਸਵੇਰੇ ਉਸਦੇ ਫੋਨ ’ਤੇ 15,000/- ਰੁਪਏ ਕਢਾਉਣ ਦਾ ਮੈਸੇਜ ਆਇਆ, ਜਿਸਤੋਂ ਬਾਅਦ ਉਸਨੇ ਪੰਜਾਬ ਨੈਸ਼ਨਲ ਬੈਂਕ ਮੇਨ ਬਰਾਂਚ ਮਲੋਟ ਜਾ ਕੇ ਪਤਾ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਉਕਤਾਨ ਵਿਅਕਤੀਆਂ ਵੱਲੋਂ ਮਿਤੀ 28.05.2025 ਨੂੰ ਧੋਖੇ ਨਾਲ ਉਸਦਾ ਡੈਬਿਟ ਕਾਰਡ ਬਦਲ ਕੇ ਉਸਦੇ ਬੈਂਕ ਖਾਤਾ ਵਿੱਚੋਂ ਵੱਖ-ਵੱਖ ਟਰਾਂਜੈਕਸ਼ਨਾਂ ਨਾਲ ਕੁੱਲ 1,32,015/- ਰੁਪਏ ਕਢਵਾ ਲਏ ਗਏ ਹਨ। ਇਸਤੇ ਸਾਇਬਰ ਕਰਾਈਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *