ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ:

Spread the love
ਸ੍ਰੀ ਮੁਕਤਸਰ ਸਾਹਿਬ (। ਪਰਮਜੀਤ ਬੇਦੀ   )-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਇੱਕ ਵੱਡਾ ਸਰਚ ਅਭਿਆਨ ਚਲਾਇਆ ਗਿਆ। “ਕੋਰਡਨ ਐਂਡ ਸਰਚ ਓਪਰੇਸ਼ਨ” (CASO) ਤਹਿਤ ਚਲਾਏ ਗਏ ਇਸ ਸਰਚ ਅਭਿਆਨ ਸ਼ਾਮ 4 ਵਜੇ ਤੋਂ 7 ਵਜੇ ਤੱਕ ਜ਼ਿਲ੍ਹੇ ਦੇ ਚਾਰੇ ਸਬ ਡਿਵੀਜ਼ਨਾਂ – ਸ੍ਰੀ ਮੁਕਤਸਰ ਸਾਹਿਬ, ਮਲੋਟ, ਲੰਬੀ ਅਤੇ ਗਿੱਦੜਬਾਹਾ ਵਿਚ ਵਿਸ਼ੇਸ਼ ਤੌਰ ‘ਤੇ ਨਾਕਾਬੰਦੀ, ਸ਼ੱਕੀ ਥਾਵਾਂ, ਘਰਾਂ, ਹੋਟਲਾਂ, ਢਾਬਿਆਂ ਵਿੱਚ ਚੈਕਿੰਗ ਕੀਤੀ ਗਈ। ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇਹ ਸਰਚ ਅਭਿਆਨ ਨਸ਼ਾ ਤਸਕਰਾਂ, ਵਾਰਦਾਤੀ ਅਨਸਰਾਂ ਅਤੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਚਲਾਇਆ ਗਿਆ। ਅਭਿਆਨ ਦੌਰਾਨ ਕੋਟਲੀ ਰੋਡ, ਆਦਰਸ਼ ਨਗਰ, ਕਾਲੂ ਕੀ ਵਾੜੀ, ਮਾਡਲ ਟਾਊਨ, ਪਿੰਡ ਝਬੇਲ ਵਾਲੀ, ਬਰੀਵਾਲਾ, ਥੇਹੜੀ, ਭਾਰੂ, ਅਬੂਲ ਖੁਰਾਣਾ, ਮਲੋਟ, ਝੂਰੜ, ਲੱਖੇਵਾਲੀ, ਭੰਗਚਿੜੀ, ਮਾਲਵਾ ਬਾਈਪਾਸ, ਕਿਲਿਆਂਵਾਲੀ ਤੇ ਕੱਖਾਂ ਵਾਲੀ ਆਦਿ ਇਲਾਕਿਆਂ ਵਿੱਚ ਪੁਲਿਸ ਟੀਮਾਂ ਨੇ ਅਚਨਚੇਤਸਰਚ ਅਭਿਆਨ ਕੀਤਾ। ਇਸ ਓਪਰੇਸ਼ਨ ਵਿੱਚ ਸ੍ਰੀ ਸਤਨਾਮ ਸਿੰਘ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਮਨਦੀਪ ਸਿੰਘ ਡੀ.ਐਸ.ਪੀ (ਐਚ.), ਸ੍ਰੀ ਅਵਤਾਰ ਸਿੰਘ ਡੀ.ਐਸ.ਪੀ ( ਗਿੱਦੜਬਾਹਾ), ਸ੍ਰੀ ਨਵੀਨ ਕੁਮਾਰ ਡੀ.ਐਸ.ਪੀ ( CAW&C), ਸ੍ਰੀ ਇਕਬਾਲ ਸਿੰਘ ਡੀ.ਐਸ.ਪੀ (ਮਲੋਟ), ਸ੍ਰੀ ਰਮਨਪ੍ਰੀਤ ਸਿੰਘ ਡੀ.ਐਸ.ਪੀ (ਡੀ), ਸ੍ਰੀ ਜਸਪਾਲ ਸਿੰਘ ਡੀ.ਐਸ.ਪੀ ( ਲੰਬੀ) ਅਤੇ ਸ੍ਰੀ ਰਛਪਾਲ ਸਿੰਘ ਡੀ.ਐਸ.ਪੀ (ਐਨ.ਡੀ.ਪੀ.ਐੱਸ) ਸਮੇਤ 350 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਨੇ ਭਾਗ ਲਿਆ।ਐਸ.ਐਸ.ਪੀ ਨੇ ਦਸਿਆ ਕਿ ਜਿਨ੍ਹਾਂ ਵਿਅਕਤੀਆਂ ਉਤੇ ਐਨ.ਡੀ.ਪੀ.ਐਸ. ਐਕਟ ਜਾਂ ਹੋਰ ਗੰਭੀਰ ਧਾਰਾਵਾਂ ਹੇਠ ਪਹਿਲਾਂ ਤੋਂ ਕੇਸ ਦਰਜ ਹਨ, ਉਹਨਾਂ ਦੇ ਘਰਾਂ ਅਤੇ ਥਾਵਾਂ ‘ਤੇ ਸਰਚ ਕੀਤਾ ਗਿਆ। ਨਾਕਾਬੰਦੀ ਕਰਕੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਸ਼ੱਕੀ ਵਿਅਕਤੀਆਂ ਨੂੰ PAIS App ਰਾਹੀਂ ਵੈਰੀਫਾਈ ਕੀਤਾ ਗਿਆ, ਜਦਕਿ ਵਾਹਨ VAHAN App ਰਾਹੀਂ ਚੈੱਕ ਕੀਤੇ ਗਏ ਤਾਂ ਜੋ ਕੋਈ ਵੀ ਚੋਰੀਸ਼ੁਦਾ ਜਾਂ ਸ਼ੱਕੀ ਵਾਹਨ ਵਧੇਰੇ ਜਾਂਚ ਤੋਂ ਨਾ ਬਚ ਸਕੇ।ਐਸ.ਐੱਸ.ਪੀ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ਾ ਵੇਚਣ ਜਾਂ ਇਸ ਨਾਲ ਸੰਬੰਧਿਤ ਗਤੀਵਿਧੀਆਂ ‘ਚ ਲਿਪਤ ਹੈ, ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਤੁਰੰਤ ਦੇਣ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
  • Related Posts

    ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ ਕਰਨ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

    Spread the love

    Spread the love ਕੀਰਤਪੁਰ ਸਾਹਿਬ 12 ਜੁਲਾਈ(ਮਨਦੀਪ) ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾ. ਮਨਿੰਦਰ ਸਿੰਘ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਨਸ਼ਾ…

    ਦੋਸਤਾਂ ਨਾਲ ਗਿਆ 18 ਸਾਲਾ ਨੌਜਵਾਨ 2 ਮਹੀਨਿਆਂ ਤੋਂ ਲਾਪਤਾ ਪਰਿਵਾਰ ਨੇ ਦੋਸਤਾਂ ‘ਤੇ ਜਤਾਇਆ ਸ਼ੱਕ ਪੁਲਿਸ ਚਾਹੇ ਤਾਂ ਪਤਾਲ ਵਿੱਚ ਗਿਆ ਬੰਦਾ ਵੀ ਕੱਢ ਸਕਦੀ ਹੈ : ਮਾਂ ਪਰਮਜੀਤ ਕੌਰ ​

    Spread the love

    Spread the loveਹੁਸ਼ਿਆਰਪੁਰ/ਦਸੂਹਾ, 12 ਜੁਲਾਈ ( ਤਰਸੇਮ ਦੀਵਾਨਾ ) –ਘਰੋਂ ਆਪਣੇ ਦੋਸਤਾਂ ਨਾਲ ਨਿਕਲਿਆ ਇੱਕ 18 ਸਾਲਾ ਨੌਜਵਾਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੈ। ਲਾਪਤਾ ਨੌਜਵਾਨ…

    Leave a Reply

    Your email address will not be published. Required fields are marked *